ਚਮਕਦਾਰ ਅਤੇ ਗੋਰੀ ਚਮੜੀ ਲਈ ਕਰੋ ਬਦਾਮ ਦਾ ਇਸ ਤਰ੍ਹਾਂ ਇਸਤੇਮਾਲ

07/12/2017 8:53:23 AM

ਜਲੰਧਰ— ਰੋਜ਼ਾਨਾ ਮੁੱਠੀ ਭਰ ਬਦਾਮ ਖਾਣੇ ਸਿਹਤ ਲਈ ਵਰਦਾਨ ਮੰਨੇ ਜਾਂਦੇ ਹਨ ਅਤੇ ਜੇ ਇਨ੍ਹਾਂ ਨੂੰ ਭਿਓਂ ਕੇ ਖਾਧਾ ਜਾਵੇ ਤਾਂ ਫਾਇਦਾ ਦੁੱਗਣਾ ਹੋ ਜਾਂਦਾ ਹੈ। ਸਿਰਫ ਤੇਜ਼ ਦਿਮਾਗ ਹੀ ਨਹੀਂ ਸਗੋਂ ਇਹ ਸਾਡੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਇਨ੍ਹਾਂ ਵਿਚ ਮਿਨਰਲਸ, ਵਿਟਾਮਿਨ, ਫਾਈਬਰ, ਪ੍ਰੋਟੀਨ, ਓਮੇਗਾ 3, ਮੈਗਨੀਸ਼ੀਅਮ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜ਼ਰੂਰੀ ਪੋਸ਼ਕ ਤੱਕ ਭਰਪੂਰ ਮਾਤਰਾ ਵਿਚ ਸ਼ਾਮਲ ਹੁੰਦੇ ਹਨ। ਇਨ੍ਹਾਂ ਨੂੰ ਖਾਣ ਦੇ ਨਾਲ-ਨਾਲ ਜੇ ਚਮੜੀ ਲਈ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਵੇ ਤਾਂ ਸਕਿਨ ਦੀ ਹਰ ਪ੍ਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਬਦਾਮ ਨੂੰ ਇੰਝ ਕਰੋ ਇਸਤੇਮਾਲPunjabKesari
1. ਧੂੜ-ਮਿੱਟੀ, ਪ੍ਰਦੂਸ਼ਣ ਅਤੇ ਜ਼ਰੂਰੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਣ ਨਾਲ ਚਿਹਰਾ ਮੁਰਝਾ ਜਿਹਾ ਜਾਂਦਾ ਹੈ। ਇਸ ਦੇ ਲਈ ਭਿੱਜੇ ਹੋਏ ਬਦਾਮ ਦੀ ਪੇਸਟ ਚਿਹਰੇ 'ਤੇ ਪੈਕ ਵਾਂਗ ਲਗਾਓ। ਰੋਜ਼ਾਨਾ ਇਸ ਦੀ ਵਰਤੋਂ ਨਾਲ ਚਿਹਰੇ 'ਤੇ ਪਹਿਲਾਂ ਨਾਲੋਂ ਵੱਧ ਗਲੋ ਆ ਜਾਵੇਗਾ। 
2. ਰੁੱਖੀ-ਸੁੱਕੀ ਅਤੇ ਬੇਜਾਨ ਚਮੜੀ ਦਾ ਅਸਰ ਪ੍ਰਸਨੈਲਿਟੀ 'ਤੇ ਵੀ ਪੈਂਦਾ ਹੈ। ਚਮੜੀ ਦੀ ਨਮੀ ਬਰਕਰਾਰ ਰੱਖਣ ਲਈ ਭਿੱਜੇ ਹੋਏ ਬਦਾਮ ਦੀ ਪੇਸਟ ਵਿਚ ਥੋੜ੍ਹਾ ਜਿਹਾ ਦੁੱਧ ਮਿਲਾ ਕੇ ਪੈਕ ਬਣਾ ਲਓ। ਇਸ ਨੂੰ ਚਿਹਰੇ 'ਤੇ ਲਗਾਓ ਅਤੇ ਥੋੜ੍ਹੀ ਦੇਰ ਬਾਅਦ ਪਾਣੀ ਨਾਲ ਧੋ ਲਓ।
3. ਚਿਹਰੇ ਦਾ ਗੁਆਚਿਆ ਹੋਇਆ ਨਿਖਾਰ ਵਾਪਸ ਲਿਆਉਣ ਲਈ ਬਦਾਮ ਬੇਹੱਦ ਅਰਾਮਦਾਇਕ ਹੈ। ਇਹ ਚਮੜੀ ਦੇ ਡੈਮੇਜ ਹੋ ਚੁੱਕੇ ਟਿਸ਼ੂਆਂ ਨੂੰ ਰਿਪੇਅਰ ਅਤੇ ਨਵੇਂ ਟਿਸ਼ੂ ਦਾ ਨਿਰਮਾਣ ਵੀ ਕਰਦੇ ਹਨ। ਫੇਸ ਪੈਕ ਵਿਚ ਭਿੱਜੇ ਹੋਏ ਬਦਾਮ ਦਾ ਪੈਕ ਲਗਾਉਣ ਨਾਲ ਸਕਿਨ ਟੋਨ ਵਿਚ ਨਿਖਾਰ ਆ ਜਾਂਦਾ ਹੈ।
4. ਵਧਦੀ ਹੋਈ ਉਮਰ ਦਾ ਅਸਰ ਚਿਹਰੇ 'ਤੇ ਦਿਖਾਈ ਦੇਣ ਲੱਗੇ ਤਾਂ ਵਿਟਾਮਿਨ ਈ ਨਾਲ ਭਰਪੂਰ ਬਦਾਮ ਖਾਣ ਅਤੇ ਚਿਹਰੇ 'ਤੇ ਲਗਾਉਣ ਨਾਲ ਬਹੁਤ ਲਾਭ ਮਿਲਦਾ ਹੈ। ਇਹ ਲੰਮੇ ਸਮੇਂ ਲਈ ਚਮੜੀ ਨੂੰ ਜਵਾਨ ਬਣਾਈ ਰੱਖਣ ਵਿਚ ਮਦਦਗਾਰ ਹੈ। ਇਸ ਦੇ ਐਂਟੀਆਕਸੀਡੈਂਟ ਗੁਣ ਚਮੜੀ 'ਤੇ ਝੁਰੜੀਆਂ ਪੈਣ ਤੋਂ ਰੋਕਦੇ ਹਨ।
5. ਚਮੜੀ ਨੂੰ ਐਕਸਫੋਲੀਏਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਡੈੱਡ ਸਕਿਨ ਨਿਕਲ ਜਾਂਦੀ ਹੈ ਅਤੇ ਗਲੋ ਬਰਕਰਾਰ ਰਹਿੰਦਾ ਹੈ। ਚਿਹਰੇ ਅਤੇ ਪੂਰੀ ਬਾਡੀ ਦੀ ਸਕ੍ਰਬਿੰਗ ਲਈ ਬਦਾਮ ਦੀ ਵਰਤੋਂ ਕਰੋ। ਪੀਸੇ ਹੋਏ ਬਦਾਮ 'ਚ ਨਿੰਬੂ, ਸ਼ਹਿਦ ਪਾ ਕੇ ਪੈਕ ਚਮੜੀ 'ਤੇ ਲਗਾਓ। ਇਸ ਨਾਲ ਫ੍ਰੈੱਸ਼ਨੈੱਸ ਵੀ ਬਣੀ ਰਹੇਗੀ।


Related News