ਬੁੱਲ੍ਹਾਂ ਦੇ ਕਾਲੇਪਨ ਨੂੰ ਦੂਰ ਕਰਨ ਲਈ ਵਰਤੋ ਇਹ ਘਰੇਲੂ ਨੁਸਖੇ

01/06/2018 12:27:41 PM

ਨਵੀਂ ਦਿੱਲੀ— ਚਿਹਰੇ ਦੀ ਖੂਬਸੂਰਤੀ 'ਚ ਬੁੱਲ੍ਹਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਂਝ ਹੀ ਗੁਲਾਬੀ ਬੁੱਲ੍ਹ ਹੋਣਾ ਹਰ ਕਿਸੇ ਦੀ ਇੱਛਾ ਹੁੰਦੀ ਹੈ ਪਰ ਪ੍ਰਦੂਸ਼ਣ ਕਾਰਨ ਬੁੱਲ੍ਹ ਡ੍ਰਾਈ ਹੋਣ ਲੱਗਦੇ ਹੈ। ਡ੍ਰਾਈਨੈੱਸ ਦੇ ਕਾਰਨ ਹੌਲੀ-ਹੌਲੀ ਬੁੱਲ੍ਹਾਂ ਦਾ ਰੰਗ ਵੀ ਕਾਲਾ ਹੋਣ ਲੱਗਦਾ ਹੈ। ਇਹ ਸਮੱਸਿਆ ਜ਼ਿਆਦਾਤਰ ਸਰਦੀਆਂ 'ਚ ਹੁੰਦੀ ਹੈ। ਅਸਲ 'ਚ ਸਰਦੀ ਦੇ ਮੌਸਮ 'ਚ ਅਸੀਂ ਪਾਣੀ ਘੱਟ ਪੀਂਦੇ ਹਾਂ ਜਿਸ ਕਾਰਨ ਬੁੱਲ੍ਹ ਡ੍ਰਾਈ ਹੋਣ ਲੱਗਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਆਖਿਰ ਕਿਉਂ ਬੁੱਲ੍ਹਾਂ ਦਾ ਰੰਗ ਕਾਲਾ ਹੋ ਜਾਂਦਾ ਹੈ ਅਤੇ ਕਿਵੇਂ ਤੁਸੀਂ ਆਪਣੇ ਬੁੱਲ੍ਹਾਂ ਨੂੰ ਕੁਦਰਤੀ ਤਰੀਕੇ ਨਾਲ ਗੁਲਾਬੀ ਕਰ ਸਕਦੇ ਹੋ।
ਬੁੱਲ੍ਹ ਕਾਲੇ ਹੋਣ ਦੇ ਕਾਰਨ
ਉਂਝ ਤਾਂ ਬੁੱਲ੍ਹਾਂ ਦਾ ਰੰਗ ਕਾਲਾ ਹੋਣਾ ਆਮ ਗੱਲ ਹੈ ਪਰ ਕਈ ਵਾਰ ਇਸ ਦੇ ਕਾਰਨ ਅਸੀਂ ਦੂਜਿਆਂ ਦਾ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ। ਖਾਸ ਕਰਕੇ ਔਰਤਾਂ ਨੂੰ ਸੂਰਜ ਦੀਆਂ ਕਿਰਨਾਂ, ਡਾਈਟ 'ਚ ਪੋਸ਼ਟਿਕ ਆਹਾਰ ਨਾ ਲੈਣ, ਪਾਣੀ ਘੱਟ ਪੀਣਾ, ਜ਼ਿਆਦਾ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਨਾ, ਚਾਹ ਅਤੇ ਕੌਫੀ ਦੀ ਜ਼ਿਆਦਾ ਵਰਤੋਂ ਕਰਨਾ ਜਾਂ ਫਿਰ ਸਿਗਰਟਨੋਸ਼ੀ ਕਾਰਨ ਬੁੱਲ੍ਹਾਂ ਦਾ ਰੰਗ ਕਾਲਾ ਹੋਣ ਦੀ ਸਮੱਸਿਆ ਹੁੰਦੀ ਹੈ। ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਦੇ ਘਰੇਲੂ ਨੁਸਖੇ
1. ਨਿੰਬੂ ਦਾ ਰਸ
ਨਿੰਬੂ 'ਚ ਵਿਟਾਮਿਨ ਸੀ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਮੌਜੂਦ ਬਲੀਚਿੰਗ ਗੁਣ ਕਾਲਾਪਨ ਦੂਰ ਕਰਨ 'ਚ ਮਦਦ ਕਰਦੇ ਹਨ। ਨਿੰਬੂ ਦੇ ਰਸ 'ਚ ਥੋੜ੍ਹਾ ਜਿਹਾ ਪਾਣੀ ਮਿਲਾ ਕੇ ਪੀਣ ਨਾਲ ਬੁੱਲ੍ਹਾਂ ਦਾ ਰੰਗ ਕੁਝ ਹੀ ਦਿਨਾਂ 'ਚ ਗੁਲਾਬੀ ਹੋ ਜਾਵੇਗਾ। 

PunjabKesari
2. ਸ਼ਹਿਦ
ਸ਼ਹਿਦ ਕੁਦਰਤੀ ਮੋਇਸਚਰਾਈਜ਼ਰ ਦੇ ਰੂਪ 'ਚ ਕੰਮ ਕਰਦਾ ਹੈ। ਥੋੜ੍ਹਾ ਜਿਹਾ ਸ਼ਹਿਦ ਲੈ ਕੇ ਆਪਣੇ ਬੁੱਲ੍ਹਾਂ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਰੋਜ਼ਾਨਾ ਅਜਿਹਾ ਕਰਨ ਨਾਲ ਬੁੱਲ੍ਹਾਂ ਦਾ ਰੰਗ ਗੁਲਾਬੀ ਹੋਵੇਗਾ।

PunjabKesari
3. ਦੁੱਧ 
ਪੁਰਾਣੇ ਸਮੇਂ 'ਚ ਬੁੱਲ੍ਹਾਂ ਨੂੰ ਗੁਲਾਬੀ ਬਣਾਉਣ ਲਈ ਦੁੱਧ ਅਤੇ ਗੁਲਾਬ ਦੀ ਪੇਸਟ ਦੀ ਵਕਤੋਂ ਕੀਤੀ ਜਾਂਦੀ ਹੈ। ਇਸ ਲਈ ਕੱਚੇ ਦੁੱਧ 'ਚ ਗੁਲਾਬ ਦੀਆਂ ਪੰਖੁੜੀਆਂ ਪਾ ਕੇ ਚੰਗੀ ਤਰ੍ਹਾਂ ਨਾਲ ਪੀਸ ਲਓ ਫਿਰ ਇਸ ਨੂੰ ਬੁੱਲ੍ਹਾਂ 'ਤੇ ਲਗਾਓ। ਕੁਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਸੀਂ ਖੁਦ ਹੀ ਫਰਕ ਮਹਿਸੂਸ ਕਰੋਗੇ। 

PunjabKesari
4. ਖੰਡ ਦਾ ਸਕ੍ਰਬ 
ਬੁੱਲ੍ਹਾਂ ਦਾ ਕਾਲਾਪਨ ਦੂਰ ਕਰਨ ਲਈ ਖੰਡ ਦਾ ਸਕ੍ਰਬ ਵੀ ਕਾਫੀ ਫਾਇਦੇਮੰਦ ਹੈ। ਇਸ ਨਾਲ ਡੈੱਡ ਸਕਿਨ ਦੂਰ ਹੋਵੇਗੀ। ਇਸ ਲਈ ਇਕ ਚੱਮਚ ਖੰਡ 'ਚ ਇਕ ਚੱਮਚ ਸ਼ਹਿਦ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਅਤੇ ਫਿਰ ਬੁੱਲ੍ਹਾਂ 'ਤੇ ਲਗਾਓ। ਬਾਅਦ 'ਚ ਪਾਣੀ ਨਾਲ ਧੋ ਲਓ।

PunjabKesari
5. ਚੁਕੰਦਰ
ਚੁਕੰਦਰ ਦਾ ਕੁਦਰਤੀ ਰੰਗ ਲਾਲ ਹੁੰਦਾ ਹੈ। ਇਸ ਦੀ ਸਲਾਈਸ ਬੁੱਲ੍ਹਾਂ 'ਤੇ ਰਗੜੋ। ਇਸ ਨਾਲ ਬੁੱਲ੍ਹਾਂ ਦਾ ਕਾਲਾਪਨ ਦੂਰ ਹੋਵੇਗਾ। ਇਸ ਦੇ ਇਲਾਵਾ ਇਸ ਦਾ ਜੂਸ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ। 

PunjabKesari
6. ਜੈਤੂਨ ਦਾ ਤੇਲ 
ਜੈਤੂਨ ਦਾ ਤੇਲ ਚਮੜੀ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਬੁੱਲ੍ਹਾਂ 'ਤੇ ਜੈਤੂਨ ਦਾ ਤੇਲ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ਼ ਕਰੋ। ਇਸ ਨਾਲ ਬੁੱਲ੍ਹਾਂ ਦਾ ਰੰਗ ਗੁਲਾਬੀ ਹੋ ਜਾਂਦਾ ਹੈ।

PunjabKesari


Related News