ਗਰਮੀਆਂ ''ਚ ਕਰੋ ਨਿੰਬੂ ਪੁਦੀਨਾ ਸ਼ਰਬਤ ਦਾ ਇਸਤੇਮਾਲ
Thursday, Mar 30, 2017 - 02:58 PM (IST)
ਜਲੰਧਰ— ਗਰਮੀ ਤੋਂ ਬਚਣ ਦੇ ਲਈ ਜ਼ਿਆਦਾਤਰ ਲੋਕ ਨਿੰਬੂ ਪਾਣੀ ਪੀਂਦੇ ਹਨ। ਉੱਥੇ ਹੀ ਜੇਕਰ ਨਿੰਬੂ ਪਾਣੀ ''ਚ ਪੁਦੀਨਾ ਪਾ ਕੇ ਪੀਂਤਾ ਜਾਵੇ ਤਾਂ ਇਸਦਾ ਸੁਆਦ ਹੋਰ ਵੀ ਵੱਧ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਨਿੰਬੂ ਪੁਦੀਨਾ ਸ਼ਰਬਤ ਬਾਰੇ ਦੱਸਣ ਜਾ ਰਹੇ ਹਾਂ ਇਹ ਸਿਹਤ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
- 1 ਕੱਪ ਪੁਦੀਨਾ
- 2 ਚਮਚ ਚੀਨੀ
- 1/2 ਚਮਚ ਅਦਰਕ
- 1 ਤੋਂ 1/2 ਚਮਚ ਨਿੰਬੂ ਦਾ ਰਸ
- 500 ਮਿ.ਲੀ. ਪਾਣੀ
- ਨਿੰਬੂ ਦੇ ਟੁੱਕੜੇ ( ਸਜਾਵਟ ਦੇ ਲਈ )
ਵਿਧੀ
1. ਮਿਕਸੀ ''ਚ 1 ਕੱਪ ਪੁਦੀਨਾ, 2 ਚਮਚ ਚੀਨੀ, 1/2 ਚਮਚ ਅਦਰਕ ਅਤੇ 2 ਚਮਚ ਪਾਣੀ ਪਾ ਕੇ ਪੀਸ ਕੇ ਇਕ ਪੇਸਟ ਤਿਆਰ ਕਰ ਲਓ।
2. ਹੁਣ ਇਕ ਜੱਗ ''ਚ 1 ਤੋਂ 1/2 ਚਮਚ ਨਿੰਬੂ ਦਾ ਰਸ, ਪੁਦੀਨੇ ਦਾ ਪੇਸਟ ਅਤੇ 500 ਮਿ. ਲੀ. ਪਾਣੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
3. ਫਿਰ ਇਸ ਮਿਸ਼ਰਣ ਨੂੰ ਇਕ ਗਿਲਾਸ ''ਚ ਕੱਢ ਲਓ।
4. ਨਿੰਬੂ ਦੇ ਟੁੱਕੜਿਆਂ ਨਾਲ ਸਜਾ ਕੇ ਸਰਵ ਕਰੋ।
