ਘਰ ''ਚ ਉਗਾਓ ਚੈਰੀ ਟਮਾਟਰ

02/16/2017 12:10:25 PM

ਜਲੰਧਰ—ਚੇਰੀ ਟਮਾਟਰ, ਇਸਦਾ ਇਸਤੇਮਾਲ ਹਰ ਰੋਜ਼ ਕੀਤਾ ਜਾਂਦਾ ਹੈ। ਵੈਸੇ ਤਾਂ ਟਮਾਟਰ ਤੁਹਾਨੂੰ ਬਜ਼ਾਰ ''ਚੋਂ ਵੀ ਮਿਲ ਜਾਣਗੇ ਪਰ ਜੇਕਰ ਤੁਸੀਂ ਚਾਹੋ ਤਾਂ ਇਸਨੂੰ ਆਪਣੇ ਘਰ ''ਚ ਵੀ ਉਗਾ ਸਕਦੇ ਹੋ। ਇਸਨੂੰ ਉਗਾਉਣ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸੇ ਕਿਸੇ ਵੀ ਗਮਲੇ ''ਚ ਉਗਾ ਸਕਦੇ ਹੋ। ਇਸਦੇ ਲਈ ਤੁਹਾਨੂੰ ਕਿਸੇ ਵੱਡੇ ਬਗੀਚੇ ਦੀ ਲੋੜ ਨਹੀਂ ਹੈ। ਅੱਜ ਅਸੀਂ ਤੁਹਾਨੂੰ ਕੁਝ ਟਿਪਸ ਦੱਸਣ ਜਾਂ ਰਹੇ ਹਾਂ ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਚੇਰੀ ਟਮਾਟਰ ਉਗਾ ਸਕਦੇ ਹੋ।
1. ਗਮਲਾ
ਜੇਕਰ ਤੁਹਾਡੇ ਕੋਲ ਟਮਾਟਰ ਉਗਾਉਣ ਦੇ ਲਈ ਬਗੀਚਾ ਨਹੀਂ ਹੈ ਤਾਂ ਕੋਈ ਵੀ ਕੰਟੇਨਰ ਜਾਂ ਗਮਲਾ ਲਓ। ਅਤੇ ਉਸ ''ਚ ਮਿੱਟੀ ਭਰ ਦਿਓ।
ਫਿਰ ਚੇਰੀ ਟਮਾਟਰ ਦੇ ਬੀਜ਼ਾਂ ਨੂੰ 1-8 ਇੰਚ ਥੱਲੇ ਦਬਾ ਦਿਓ।
2. ਜਗ੍ਹਾ
ਬੀਜ਼ ਨੂੰ ਗਮਲੇ ''ਚ ਬੀਜ਼ਣ ਦੇ ਬਾਅਦ ਗਮਲੇ ਨੂੰ ਅਜਿਹੀ ਜਗ੍ਹਾਂ ਤੇ ਰੱਖੋ ਜਿੱਥੇ ਸੂਰਜ ਦੀ ਰੋਸ਼ਨੀ ਚੰਗੀ ਤਰ੍ਹਾਂ ਆਉਂਦੀ ਹੋਵੇ ਤਾਂ ਕਿ ਪੌਦੇ ਦਾ ਵਿਕਾਸ ਚੰਗੀ ਤਰ੍ਹਾਂ ਹੋ ਸਕੇ।
3. ਰੋਪਾਈ
ਜਦੋਂ ਗਮਲੇ ''ਚ 1 ਜਾਂ 2 ਦਿਨ ਬਾਅਦ ਅੰਕੁਰ ਆਉਣ ਲੱਗੇ ਤਾਂ ਉਸਨੂੰ ਗਮਲੇ ''ਚੋਂ ਕੱਢ ਕੇ ਵੱਡੇ ਗਮਲੇ ''ਚ ਲਗਾ ਦਿਓ ਅਤੇ ਮਿੱਟੀ ਦੇ ਨਾਲ ਕੁਦਰਤੀ ਖਾਦ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ।
4. ਪਾਣੀ 
ਪੌਦੇ ''ਚ ਪਾਣੀ ਪਾਉਦੇ  ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਾਣੀ ਪੌਦੇ ਦੀਆਂ ਪੱਤੀਆਂ ''ਚ ਨਾ ਪਵੇ। ਪਾਣੀ ਪੈਣ ਨਾਲ ਪੱਤੀਆਂ ''ਚ ਭੁਕਡੀ ਪੈ ਸਕਦੀ ਹੈ।
5. ਬਸ ,ਕੁਝ ਹੀ ਦਿਨ੍ਹਾਂ ''ਚ ਤੁਹਾਨੂੰ ਪੌਦੇ ''ਚ ਚੇਰੀ ਟਮਾਟਰ ਉਗਦੇ ਹੋਏ ਨਜ਼ਰ ਆਵੇਗਾ।  


Related News