Lipstick 'ਚ ਟ੍ਰਾਈ ਕਰੋ ਕੁਝ ਨਵਾਂ

01/14/2018 9:08:53 AM

ਮੁੰਬਈ— ਮੇਕਅਪ ਕਰਨਾ ਭਲਾ ਕਿਸ ਲੜਕੀ ਨੂੰ ਪਸੰਦ ਨਹੀਂ ਹੁੰਦਾ ਹਾਲਾਂਕਿ ਕੁਝ ਲੜਕੀਆਂ ਬੋਲਡ ਮੇਕਅਪ ਪਸੰਦ ਕਰਦੀਆਂ ਹਨ ਤਾਂ ਕੁਝ ਡੀਸੈਂਟ ਲੁਕ ਵਾਲਾ ਲਾਈਟ ਮੇਕਅਪ ਪਰ ਹਾਂ  ਹਰ ਲੜਕੀ ਦੀ ਮੇਕਅਪ ਕਿੱਟ ਵਿਚ ਕੁਝ ਚੀਜ਼ਾਂ ਕਾਮਨ ਹੁੰਦੀਆਂ ਹਨ, ਜਿਵੇਂ ਲਾਈਨਰ, ਕੱਜਲ ਅਤੇ ਲਿਪਸਟਿਕ।
ਲਿਪਸਟਿਕ ਦੀ ਵਰਤੋਂ ਤਾਂ ਲਗਭਗ ਹਰ ਲੜਕੀ ਕਰਦੀ ਹੈ ਕਿਉਂਕਿ ਭਾਵੇਂ ਹੋਰ ਕਿਸੇ ਤਰ੍ਹਾਂ ਦਾ ਮੇਕਅਪ ਕੀਤਾ ਹੋਵੇ ਜਾਂ ਨਾ ਪਰ ਚਿਹਰੇ 'ਤੇ ਅਸਲ ਗ੍ਰੇਸ ਸਿਰਫ ਲਿਪਸਟਿਕ ਨਾਲ ਹੀ ਆਉਂਦੀ ਹੈ। ਇਸ ਨੂੰ ਲਾਉਂਦੇ ਹੀ ਲੁਕ ਅਟ੍ਰੈਕਟਿਵ ਦਿਖਾਈ ਦੇਣ ਲੱਗਦੀ ਹੈ।
ਲਿਪਸਟਿਕ ਵਿਚ ਤੁਹਾਨੂੰ ਲਾਈਟ ਹੋਵੇ ਜਾਂ ਡਾਰਕ, ਹਰ ਕਲਰ ਦੀ ਚੰਗੀ ਚੁਆਇਸ ਮਿਲ ਜਾਵੇਗੀ। ਇਹ ਤੁਹਾਡੇ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਗਲਾਸੀ ਲਿਪਸਟਿਕ ਚੂਜ਼ ਕਰਦੇ ਹੋ ਤਾਂ ਮੈਟ। ਸਰਦੀਆਂ ਵਿਚ ਲਿਪਸ ਡ੍ਰਾਈ ਹੋ ਜਾਂਦੇ ਹਨ, ਇਸ ਲਈ ਲੜਕੀਆਂ ਸ਼ਾਇਨੀ  ਲਿਪਸਟਿਕ ਪਸੰਦ ਕਰਦੀਆਂ ਹਨ। ਤੁਸੀਂ ਆਪਣੇ ਬੁੱਲ੍ਹਾਂ ਨੂੰ ਸਮੇਂ-ਸਮੇਂ 'ਤੇ ਮੁਆਇਸਚਰ ਤੇ ਸਕ੍ਰੱਬ ਕਰਦੇ ਹੋ। ਇਨ੍ਹਾਂ ਨੂੰ ਸਾਫਟ ਰੱਖਣ ਲਈ ਬੈਸਟ ਕੁਆਲਿਟੀ ਦੀ ਲਿਪਬਾਮ ਅਤੇ ਗਲਿਸਰੀਨ ਦੀ ਵਰਤੋਂ ਕਰੋ।
1. ਲਾਈਟ ਕਲਰ 'ਚ ਟ੍ਰਾਈ ਕਰੋ ਇਹ ਲਿਪ ਸ਼ੇਡ
ਜੇ ਤੁਸੀਂ ਸੋਚਦੇ ਹੋ ਕਿ ਲਾਈਟ ਸ਼ੇਡ ਸਿਰਫ ਬੇਬੀ ਪਿੰਕ ਹੀ ਚੰਗਾ ਲੱਗਦਾ ਹੈ ਤਾਂ ਜ਼ਰਾ ਆਪਣੀ ਸੋਚ ਬਦਲੋ ਕਿਉਂਕਿ ਬੇਬੀ ਪਿੰਕ ਤੋਂ ਇਲਾਵਾ ਪੀਚ, ਡਸਟੀ ਬਰਾਊਨ, ਕੈਰੇਮਲ ਬਰਾਊਨ, ਬਬਲ ਪਿੰਕ, ਸੈਂਡਪਿੰਕ, ਲਾਈਟ ਮੋਵ, ਬੇਜ ਕਲਰ ਤੇ ਯੂਟਰਲ ਸ਼ੇਡਸ ਵੀ ਇਸੇ ਲਿਸਟ ਵਿਚ ਸ਼ਾਮਲ ਹਨ। ਇਨ੍ਹਾਂ ਵਿਚ ਤੁਸੀਂ ਮੈਟ ਅਤੇ ਸ਼ਾਇਨੀ ਦੋਹਾਂ ਹੀ ਕਲਰ ਦੀ ਵਰਤੋਂ ਕਰ ਸਕਦੇ ਹੋ। ਕੁਝ ਲੜਕੀਆਂ ਲਿਪਸਟਿਕ ਦੀ ਥਾਂ ਗਲੋਸ ਲਾਉਣਾ ਪਸੰਦ ਕਰਦੀਆਂ ਹਨ ਤਾਂ ਤੁਹਾਨੂੰ ਨਿਊਡ ਸ਼ੇਡਸ ਦੇ ਲਿਪ ਗਲੋਸ ਮਿਲ ਜਾਣਗੇ।
2. ਡਾਰਕ ਕਲਰ 'ਚ ਨਜ਼ਰ ਆਓ ਬੋਲਡ
ਉਂਝ ਇਨ੍ਹੀਂ ਦਿਨੀਂ ਲਿਪਸਟਿਕ ਦੇ ਨਿਊਡ ਸ਼ੇਡਸ ਟ੍ਰੈਂਡ ਵਿਚ ਹਨ ਜੋ ਇਕਦਮ ਤੁਹਾਡੀ ਸਕਿਨ ਟੋਨ ਨਾਲ ਮੈਚ ਕਰਦੇ ਹਨ। ਬਾਲੀਵੁੱਡ ਦੀਵਾਜ ਵੀ ਇਨ੍ਹੀਂ ਦਿਨੀਂ ਇਨ੍ਹਾਂ ਸ਼ੇਡਸ ਨਾਲ ਖੂਬ ਐਕਸਪੈਰੀਮੈਂਟ ਕਰ ਰਹੀਆਂ ਹਨ ਪਰ ਫਿਰ ਵੀ ਬਹੁਤ ਸਾਰੀਆਂ ਲੜਕੀਆਂ ਖਾਸ ਕਰ ਕੇ ਔਰਤਾਂ ਵਿੰਟਰ ਤੇ ਵੈਡਿੰਗ ਸੀਜ਼ਨ ਵਿਚ ਡਾਰਕ ਸ਼ੇਡਸ ਹੀ ਅਪਲਾਈ ਕਰਦੀਆਂ ਹਨ। ਲਿਪਸਟਿਕ ਦਾ ਡਾਰਕ ਕਲਰ ਤੁਹਾਡੇ ਪੂਰੇ ਮੇਕਅਪ ਨੂੰ ਬ੍ਰਾਈਟ ਲੁਕ ਦਿੰਦਾ ਹੈ, ਜਿਸ ਨਾਲ ਸਕਿਨ ਕਲੀਅਰ ਤੇ ਗਲੋਇੰਗ ਦਿਖਾਈ ਦਿੰਦੀ ਹੈ। ਡਾਰਕ ਸ਼ੇਡਸ ਵਿਚ ਤੁਸੀਂ ਚੈਰੀ ਰੈੱਡ, ਮਹਿਰੂਨ, ਵਾਈਨ, ਹੌਟ ਪਿੰਕ, ਡਾਰਕ ਚਾਕਲੇਟੀ ਬਰਾਊਨ ਟ੍ਰਾਈ ਕਰੋ।
ਧਿਆਨ 'ਚ ਰੱਖੋ ਇਹ ਗੱਲਾਂ
1. ਜੇ ਤੁਹਾਡੇ ਲਿਪਸ ਡ੍ਰਾਈ ਹਨ ਤਾਂ ਇਨ੍ਹਾਂ ਨੂੰ ਮੁਆਇਸਚਰਾਈਜ਼ ਕਰਨਾ ਨਾ ਭੁੱਲੋ ਅਤੇ ਲਿਪਸਟਿਕ ਵਿਚ ਵਿਟਾਮਿਨ ਈ, ਗਲਿਸਰੀਨ ਅਤੇ ਐਲੋਵੇਰਾ ਹੁੰਦਾ ਹੈ, ਜਿਸ ਨਾਲ ਬੁੱਲ੍ਹਾਂ 'ਚ ਚਮਕ ਆਉਂਦੀ ਹੈ।
2. ਜੇ ਤੁਸੀਂ ਆਪਣੇ ਲਿਪਸ ਨੂੰ ਪਤਲਾ ਦਿਖਾਉਣਾ ਚਾਹੁੰਦੇ ਹੋ ਤਾਂ ਮੈਟ ਲਿਪਸਟਿਕ ਟ੍ਰਾਈ ਕਰੋ। ਇਹ ਤੁਹਾਡੇ ਲਿਪਸ ਨੂੰ ਆਪਾਰਦਰਸ਼ੀ ਦਿਖਾਉਂਦੀ ਹੈ ਪਰ ਡ੍ਰਾਈ ਸਕਿਨ ਵਾਲੇ ਇਸ ਦੀ ਵਰਤੋਂ ਘੱਟ ਕਰਨ।
3. ਜੇ ਬੁੱਲ੍ਹ ਬਹੁਤ ਪਤਲੇ ਅਤੇ ਛੋਟੇ ਹਨ ਤਾਂ ਬੈਸਟ ਹੈ ਕਿ ਤੁਸੀਂ ਗਲਾਸੀ ਲਿਪਸਟਿਕ ਟ੍ਰਾਈ ਕਰੋ। ਇਹ ਚਾਰੇ ਪਾਸੇ ਫੈਲ ਕੇ ਲਿਪਸ ਨੂੰ ਪਲੰਪਿੰਗ ਲੁਕ ਦਿੰਦੀ ਹੈ।
4. ਲਿਪਸ ਨੂੰ ਹਾਈਲਾਈਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸ਼ਿਮਰੀ ਗਿਲਿਟਰੀ ਲਿਪਸਟਿਕ ਲਾ ਸਕਦੇ ਹੋ।


Related News