ਸਟਰੈੱਚ ਮਾਰਕਸ ਹਟਾਉਣ ਲਈ ਅਜਮਾਓ ਇਹ ਘਰੇਲੂ ਨੁਸਖੇ

04/17/2017 4:36:43 PM

ਮੁੰਬਈ— ਸਟਰੈੱਚ ਮਾਰਕਸ ਮਤਲਬ ਸਰੀਰ ''ਤੇ ਪਈਆਂ ਲੰਮੀਆਂ ਅਤੇ ਪਤਲੀਆਂ ਲਾਈਨਾਂ, ਪਹਿਲਾਂ ਇਹ ਲਾਲ ਰੰਗ ਦੀਆਂ ਦਿਖਾਈ ਦਿੰਦੀਆਂ ਹਨ ਪਰ ਬਾਅਦ ''ਚ ਇਨ੍ਹਾਂ ਦਾ ਰੰਗ ਬਦਲ ਜਾਂਦਾ ਹੈ। ਉਂਝ ਇਹ ਸਟਰੈੱਚ ਮਾਰਕਸ ਸਰੀਰ ਦੇ ਕਿਸੇ ਵੀ ਹਿੱਸੇ ਤੇ ਹੋ ਸਕਦੇ ਹਨ ਪਰ ਜ਼ਿਆਦਾਤਰ ਸਟਰੈੱਚ ਮਾਰਕਸ ਜਿਆਦਾ ਚਰਬੀ ਵਾਲੇ ਭਾਗ, ਪੇਟ, ਛਾਤੀ, ਬਾਂਹ ਦੱ ਥੱਲ੍ਹੇ ਪਿੱਠ ''ਤੇ, ਪੱਟਾਂ ''ਤੇ ਅਤੇ ਲੱਕ ''ਤੇ ਦਿਖਾਈ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਸਟਰੈੱਚ ਮਾਰਕਸ ਹਟਾਉਣ ਦੇ ਕੁਝ ਘਰੇਲੂ ਨੁਸਖੇ ਦੱਸ ਰਹੇ ਹਾਂ।
ਸਟਰੈੱਚ ਮਾਰਕਸ ਦੇ ਕਾਰਨ
1. ਗਰਭ ਅਵਸਥਾ ਦੌਰਾਨ
2. ਅਚਾਨਕ ਭਾਰ ਘੱਟਣਾ
3. ਜਵਾਨੀ ਦੌਰਾਨ
4. ਜੈਨੇਟਿਕ ਕਾਰਨ
ਸਟਰੈੱਚ ਮਾਰਕਸ ਦੂਰ ਕਰਨ ਦੇ ਘਰੇਲੂ ਨੁਸਖੇ
1. ਆਲੂ ਦਾ ਰਸ
ਆਲੂ ਨੂੰ ਮੋਟੇ ਟੁੱਕੜਿਆਂ ''ਚ ਕੱਟ ਕੇ ਸਟਰੈੱਚ ਮਾਰਕਸ ਵਾਲੀ ਜਗ੍ਹਾ ''ਤੇ ਲਗਾਓ। ਪੰਜ-ਦੱਸ ਮਿੰਟ ਇਸ ਤਰ੍ਹਾਂ ਹੀ ਰਹੋ। ਫਿਰ ਕੋਸੇ ਪਾਣੀ ਨਾਲ ਉਸ ਜਗ੍ਹਾ ਨੂੰ ਧੋ ਲਓ।
2. ਐਲੋਵੇਰਾ
ਇਸ ਦੀ ਬਾਹਰੀ ਪਰਤ ਉਤਾਰ ਦਿਓ ਅਤੇ ਇਸ ਦੀ ਜੈੱਲ ਨੂੰ ਸਟਰੈੱਚ ਮਾਰਕਸ ''ਤੇ ਲਗਾਓ। ਦੋ-ਤਿੰਨ ਘੰਟੇ ਬਾਅਦ ਇਸ ਨੂੰ ਧੋ ਲਓ।
3. ਨਿੰਬੂ ਦਾ ਰਸ
ਨਿੰਬੂ ਨੂੰ ਦੋ ਭਾਗਾਂ ''ਚ ਕੱਟ ਕੇ ਸਰੀਰ ''ਤੇ ਪਏ ਸਟਰੈੱਚ ਮਾਰਕਸ ''ਤੇ ਰਗੜੋ। 10 ਮਿੰਟ ਤੱਕ ਇਸ ਤਰ੍ਹਾਂ ਹੀ ਰਹੋ। ਫਿਰ ਕੋਸੇ ਪਾਣੀ ਨਾਲ ਇਸ ਜਗ੍ਹਾ ਨੂੰ ਧੋ ਲਓ।
4. ਅੰਡੇ ਦਾ ਚਿੱਟਾ ਹਿੱਸਾ
ਅੰਡੇ ਦੇ ਚਿੱਟੇ ਹਿੱਸੇ ਨੂੰ ਕੱਢੋ। ਇਸ ਹਿੱਸੇ ਨੂੰ ਸਟਰੈੱਚ ਮਾਰਕਸ ''ਤੇ ਲਗਾਓ ਅਤੇ 15 ਮਿੰਟ ਤੱਕ ਲੱਗਾ ਰਹਿਣ ਦਿਓ। ਫਿਰ ਪਾਣੀ ਨਾਲ ਧੋ ਲਓ।
5. ਕੋਕੋਆ ਬਟਰ ਕਰੀਮ
ਸਭ ਤੋਂ ਪਹਿਲਾਂ ਸ਼ੀਆ ਬਟਰ ਅਤੇ ਕੋਕੋ ਬਟਰ ਨੂੰ ਪਿਘਲਾ ਲਓ। ਫਿਰ ਇਸ ''ਚ ਵਿਟਾਮਿਨ ਈ ਵਾਲਾ ਤੇਲ ਮਿਲਾਓ। ਇਸ ਪੇਸਟ ਨੂੰ ਠੰਡਾ ਕਰਕੇ ਸਟਰੈੱਚ ਮਾਰਕਸ ''ਤੇ ਲਗਾਓ।

Related News