ਸਟਾਈਲਿਸ਼ ਦਿੱਸਣ ਲਈ ਤੁਸੀਂ ਵੀ ਅਜਮਾਓ ਇਹ ਕਮਰਬੰਦ
Monday, Apr 10, 2017 - 10:44 AM (IST)

ਮੁੰਬਈ— ਵਿਆਹ ਹੋਵੇ ਜਾਂ ਕੋਈ ਸਮਾਗਮ ਹਰ ਕੋਈ ਆਪਣੀ ਲੁਕ ਨਾਲ ਦੂਜਿਆਂ ਨੂੰ ਆਕਰਸ਼ਿਤ ਕਰਨਾ ਚਾਹੁੰਦਾ ਹੈ। ਇਸ ਲਈ ਵਧੀਆ ਕੱਪੜਿਆਂ ਨਾਲ ਭਾਰੀ ਜਿਊਲਰੀ ਪਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਏਅਰ ਰਿੰਗਸ, ਨੈਕਲੇਸ ਅਤੇ ਚੂੜੀਆਂ ਤਾਂ ਸਾਰੀਆਂ ਔਰਤਾਂ ਪਾਉਂਦੀਆਂ ਹਨ ਪਰ ਕਮਰਬੰਦ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਬਹੁਤ ਘੱਟ ਔਰਤਾਂ ਪਾਉਂਦੀਆਂ ਹਨ। ਅੱਜ-ਕਲ੍ਹ ਕਮਰਬੰਦ ਦਾ ਬਹੁਤ ਟਰੈਂਡ ਚੱਲ ਰਿਹਾ ਹੈ। ਸਾੜ੍ਹੀ ਹੋਵੇ ਜਾਂ ਲਹਿੰਗਾ ਕਮਰਬੰਦ ਦੋਹਾਂ ਨਾਲ ਪਾਇਆ ਜਾ ਸਕਦਾ ਹੈ। ਇਸ ਨਾਲ ਤੁਹਾਡੀ ਲੁਕ ਵੀ ਬਦਲ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਕਮਰਬੰਦ ਦੇ ਕੁਝ ਡਿਜਾਈਨਾਂ ਬਾਰੇ ਦੱਸ ਰਹੇ ਹਾਂ।
1. ਕਮਰਬੰਦ ਇਕ ਅਜਿਹਾ ਗਹਿਣਾ ਹੈ, ਜਿਸ ਨੂੰ ਸਾੜ੍ਹੀ ਅਤੇ ਲਹਿੰਗਾ ਦੋਹਾਂ ਨਾਲ ਪਾਇਆ ਜਾ ਸਕਦਾ ਹੈ। ਪਲੇਨ ਸਾੜ੍ਹੀ ਨਾਲ ਹੈਵੀ ਗੋਲਡਨ ਰੰਗ ਦਾ ਕਮਰਬੰਦ ਕੈਰੀ ਕਰੋ। ਇਸ ਤਰ੍ਹਾਂ ਤੁਹਾਡੀ ਪਲੇਨ ਸਾੜ੍ਹੀ ਨੂੰ ਵੀ ਹੈਵੀ ਲੁਕ ਮਿਲੇਗੀ।
2. ਅੱਜ-ਕਲ੍ਹ ਫੁੱਲਾਂ ਵਾਲੀ ਜਿਊਲਰੀ ਕਾਫੀ ਟਰੈਂਡ ''ਚ ਹੈ। ਇਸ ਲਈ ਤੁਸੀਂ ਫਲੋਰਲ ਕਮਰਬੰਦ ਵੀ ਕੈਰੀ ਕਰ ਸਕਦੇ ਹੋ। ਸਫੇਦ ਅਤੇ ਗੁਲਾਬੀ ਫੁੱਲਾਂ ਨਾਲ ਬਣਿਆ ਇਹ ਕਮਰਬੰਦ ਹਲਕੇ ਰੰਗ ਦੀ ਸਾੜ੍ਹੀ ਜਾਂ ਲਹਿੰਗੇ ਨਾਲ ਤੁਹਾਨੂੰ ਲੁਕ ਨੂੰ ਹੋਰ ਵਧੀਆ ਬਣਾਵੇਗਾ।
3. ਲਹਿੰਗੇ ਜਾਂ ਸਾੜ੍ਹੀ ਨਾਲ ਭਾਰੀ ਕੁੰਦਨ ਕਮਰਬੰਦ ਪਾ ਸਕਦੇ ਹੋ। ਸਿੰਪਲ ਗੋਲਡਨ ਲਹਿੰਗੇ ਨਾਲ ਇਹ ਕਮਰਬੰਦ ਇਕ ਵੱਖਰੀ ਲੁਕ ਦਿੰਦਾ ਹੈ।
4. ਲਾਲ ਰੰਗ ਦੀ ਪਲੇਨ ਸਾੜ੍ਹੀ ਨਾਲ ਗ੍ਰੀਨ ਸਟੋਨ ਕਮਰਬੰਦ ਵੀ ਪਾ ਸਕਦੇ ਹੋ। ਇਸ ਦੇ ਇਲਾਵਾ ਅੱਜ-ਕਲ੍ਹ ਹੈਗਿੰਗ ਕਮਰਬੰਦ ਕਾਫੀ ਟਰੈਂਡ ''ਚ ਹਨ।
5. ਵਿਆਹ ''ਚ ਭਾਰੀ ਲਹਿੰਗੇ ਨਾਲ ਚੇਨ ਸਟਾਈਲ ਕਮਰਬੰਦ ਪਾਓ। ਇਸ ਕਮਰਬੰਦ ਨੂੰ ਪੇਟ ਦੇ ਉੱਪਰ ਬੰਨੋ, ਜਿਸ ਨਾਲ ਤੁਹਾਨੂੰ ਵਧੀਆ ਲੁਕ ਮਿਲੇਗੀ।