ਬੇਟੀ ਦੇ ਜਨਮ ''ਤੇ ਰੁੱਖ ਲਗਾਉਂਦੇ ਹਨ ਇਸ ਪਿੰਡ ਦੇ ਲੋਕ

Tuesday, Jan 31, 2017 - 11:00 AM (IST)

 ਬੇਟੀ ਦੇ ਜਨਮ ''ਤੇ ਰੁੱਖ ਲਗਾਉਂਦੇ ਹਨ ਇਸ ਪਿੰਡ ਦੇ ਲੋਕ

ਮੁੰਬਈ—ਜ਼ਿਆਦਾ ਤਰ ਬੇਟੀਅÎ ਨੂੰ ਕੁੱਖ ''ਚ ਮਾਰਨ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ ਪਰ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਬੇਟੀ ਦੇ ਜਨਮ ਲੈਣ ''ਤੇ ਰੱਖ ਲਗਾਏ ਜਾਂਦੇ ਹਨ। ਜੀ ਹਾਂ, ਬਿਹਾਰ ਦੇ ਧਰਹਰਾ ਪਿੰਡ ਵਿੱਚ ਬੇਟੀ ਅਤੇ ਰੁੱਖ ਲਈ ਇੱਕ ਅਜਿਹਾ ਕਾਰਜ ਹੋ ਰਿਹਾ ਹੈ, ਜਿਸ ਦੀ ਚਰਚਾ ਪੂਰੇ ਦੇਸ਼ ਵਿੱਚ ਹੋਣ ਲੱਗੀ ਹੈ। ਇਹ ਪਿੰਡ ਭਾਗਲਪੁਰ ਜਿਲ੍ਹੇ ਵਿੱਚ ਗੋਪਾਲਪੁਰ ਪ੍ਰਖੰਡ ''ਚ ਵਸਿਆ ਹੋਇਆ ਹੈ। ਨਵਗਛੀਆ ਰੇਲਵੇ ਸਟੇਸ਼ਨ ਤੋਂ ਕਰੀਬ 5 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਇਹ ਪਿੰਡ ਗੰਗਾ ਨਦੀ ਦੇ ਵੀ ਨੇੜੇ ਹੈ। ਲਗਭਗ 500 ਘਰਾਂ ਵਾਲੇ ਇਸ ਪਿੰਡ ਦੇ ਲੋਕ ਬੇਟੀ ਦੇ ਜਨਮ ''ਤੇ ਰੁੱਖ ਲਗਾਉਂਦੇ ਹਨ।
ਲੋਕ ਆਪਣੀ-ਆਪਣੀ ਹੈਸੀਅਤ ਅਨੁਸਾਰ ਰੁੱਖ ਲਾਉਂਦੇ ਹਨ, ਪਰੰਤ ਰੁੱਖ ਸਾਰੇ ਲਾਉਂਦੇ ਹਨ। ਸਭ ਤੋਂ ਵੱਡੀ ਗੱਲ ਇਹ ਕਿ ਜਿਹਦੇ ਕੋਲ ਰੁੱਖ ਲਾਉਣ ਲਈ ਜ਼ਮੀਨ ਨਹੀਂ ਹੈ, ਉਹ ਪਿੰਡ ਦੀ ਠਾਕੁਰਬਾੜੀ ਦੀ ਜ਼ਮੀਨ ਉੱਤੇ ਰੁੱਖ ਲਾਉਂਦਾ ਹੈ।
ਕੋਈ ਗਰੀਬ ਪਰਿਵਾਰ ਆਪਣੀ ਬੇਟੀ ਦੇ ਜਨਮ ''ਤੇ ਇੱਕ ਰੁੱਖ ਤਾਂ ਲਾਉਂਦਾ ਹੀ ਹੈ। ਜਦੋਂਕਿ ਆਰਥਿਕ ਤੌਰ ''ਤੇ ਖੁਸ਼ਹਾਲ ਕੋਈ ਪਰਿਵਾਰ 25 ਰੁੱਖ, ਕੋਈ 30 ਰੁੱਖ ਤੇ ਕੋਈ 50 ਰੁੱਖ ਲਾਉਂਦਾ ਹੈ। ਅੰਬ, ਅਮਰੂਦ, ਲੀਚੀ, ਬੇਲ ਵਰਗੇ ਫ਼ਲਦਾਰ ਰੁੱਖ ਲਗਾਏ ਜਾਂਦੇ ਹਨ, ਤਾਂ ਕੋਈ ਮਹਿੰਗੀ ਲੱਕੜੀ ਵਾਲੇ ਰੁੱਖ ਵੀ ਲਾਉਂਦਾ ਹੈ। ਰੁੱਖ ਲਾਉਣ ਪਿੱਛੇ ਦੋ ਕਾਰਨ ਹਨ- ਪਹਿਲਾ ਬੇਟੀ ਦੀ ਪੜ੍ਹਾਈ -ਲਿਖਾਈ ਅਤੇ ਵਿਆਹ ਦੇ ਖਰਚ ਦਾ ਪ੍ਰਬੰਧ ਕਰਨਾ ਅਤੇ ਦੂਜਾ ਵਾਤਾਵਰਣ ਨੂੰ ਸੰਤੁਲਿਤ ਰੱਖਣਾ।
ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਬੇਟੀ ਦੀ ਉਚੇਰੀ ਪੜ੍ਹਾਈ ਸ਼ੁਰੂ ਹੁੰਦੀ ਹੈ ਤਦ ਤੱਕ ਉਹਦੇ ਨਾਮ ''ਤੇ ਲਗਾਏ ਰੁੱਖ ਫ਼ਲ ਦੇਣ ਲੱਗਦੇ ਹਨ। ਫ਼ਲ ਵੇਚ ਕੇ ਜਿਹੜੀ ਆਮਦਨੀ ਹੁੰਦੀ ਹੈ ਉਸ ਨਾਲ ਬੇਟੀ ਨੂੰ ਉੱਚੀ ਸਿੱਖਿਆ ਦਿਵਾਉਣ ''ਚ ਕਾਫੀ ਮਦਦ ਮਿਲਦੀ ਹੈ। ਜਦੋਂ ਬੇਟੀ ਵਿਆਹੁਣ ਲਾਇਕ ਹੁੰਦੀ ਹੈ, ਤਦ ਉਹਦੇ ਨਾਮ ''ਤੇ ਲਾਏ ਗਏ ਸ਼ੀਸ਼ਮ (ਟਾਹਲੀ) ਅਤੇ ਸਾਗਵਾਨ ਦੇ ਰੁੱਖਾਂ ਨੂੰ ਕੱਟ ਕੇ ਵੇਚਿਆ ਜਾਂਦਾ ਹੈ। ਪੁਰਾਣੇ ਰੁੱਖ ਦੀ ਜਗ੍ਹਾ ਨਵੇ ਰੁੱਖ ਲਾਏ ਜਾਂਦੇ ਹਨ। ਇਸ ਤਰ੍ਹਾ ਪਿੰਡ ਵਾਸੀਆਂ ਨੂੰ ਆਪਣੀਆਂ ਬੇਟੀਆਂ ਦੀ ਪੜ੍ਹਾਈ ਅਤੇ ਵਿਆਹ ਦੇ ਖਰਚੇ ਲਈ ਅਲਗ ਤੋਂ ਕੁੱਝ ਨਹੀਂ ਸੋਚਣਾ ਪੈਂਦਾ। ਹਰ ਸਾਲ ਵਾਤਾਵਰਣ ਦਿਹਾੜੇ ਮੌਕੇ ਰਾਜ ਦੇ ਮੁੱਖ ਮੰਤਰੀ ਇਸ ਪਿੰਡ ਜਾਂਦੇ ਹਨ ਅਤੇ ਕਿਸੇ ਬੇਟੀ ਦੇ ਨਾਮ ''ਤੇ ਰੁੱਖ ਲਾਉਂਦੇ ਹਨ।
ਪਿੰਡ ਵਿੱਚ ਬੇਟੀ ਦੇ ਜਨਮ ''ਤੇ ਰੁੱਖ ਲਾਉਣ ਦੀ ਪਰੰਪਰਾ ਕਈ ਸਾਲ ਪੁਰਾਣੀ ਹੈ। ਇਸ ਕਾਰਣ ਇਹ ਪਿੰਡ ਹਰਿਆ-ਭਰਿਆ ਹੈ। ਪਿੰਡ ਦਾ ਖੇਤਰਫ਼ਲ ਲਗਭਗ 1200 ਏਕੜ ਹੈ। ਜਿਹਦੇ ਵਿੱਚੋਂ 400 ਏਕੜ ਜ਼ਮੀਨ ''ਤੇ ਰੁੱਖ ਲੱਗੇ ਹਨ। ਅਕਸਰ ਹਰ ਮੌਸਮ ''ਚ ਪਿੰਡ ''ਚ ਕੋਈ ਨਾ ਕੋਈ ਫ਼ਲ ਜ਼ਰੂਰ ਮਿਲਦਾ ਹੈ। ਇਸ ਕਾਰਨ ਪਿੰਡ ''ਚ ਚਿੜੀਆਂ ਦੀ ਚਹਿਚਹਾਹਟ ਅਤੇ ਕਾਵਾਂ ਦੀ ਕਾਂ-ਕਾਂ ਸਦਾ ਬਣੀ ਰਹਿੰਦੀ ਹੈ। ਪਿੰਡ ਦੇ ਵਿਚਾਲੇ ਬੋਹੜ ਦਾ ਇੱਕ ਵਿਸ਼ਾਲ ਰੁੱਖ ਇਸ ਉੱਤੇ ਵੱਡੇ ਆਕਾਰ ਵਾਲੇ ਚਮਗਿੱਦੜ ਨਿਵਾਸ ਕਰ ਰਹੇ ਹਨ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਚਮਗਿੱਦੜ ਕਦੇ ਵੀ ਇੱਥੋਂ ਕਿਤੇ ਹੋਰ ਨਹੀਂ ਜਾਂਦੇ। ਇਹ ਚਮਗਿੱਦੜ ਇਸ ਗੱਲ ਦਾ ਸਬੂਤ ਹਨ ਕਿ ਪਿੰਡ ਵਿੱਚ ਸਾਰੇ ਦਿਨ ਫ਼ਲ-ਫੁੱਲ ਮਿਲਦੇ ਹਨ। ਪਿੰਡ ਵਿੱਚ ਜੈਵਿਕ ਖੇਤੀ ਦਾ ਪ੍ਰਚਲਨ ਵੀ ਖੂਬ ਵਧਿਆ ਹੈ। ਕਈ ਕਿਸਾਨ ਜੈਵਿਕ ਖਾਦ ਤਿਆਰ ਕਰਦੇ ਹਨ ਅਤੇ ਹੋਰਾਂ ਕਿਸਾਨਾਂ ਨੂੰ ਸਸਤੇ ਰੇਟਾਂ ''ਤੇ ਉਪਲਭਧ ਕਰਵਾਉਂਦੇ ਹਨ।


Related News