ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਅਪਣਾਓ ਇਹ ਘਰੇਲੂ ਫੇਸ ਪੈਕ

04/27/2017 5:47:34 PM

ਜਲੰਧਰ— ਕੁਦਰਤੀ ਖੂਬਸੂਰਤੀ ਦੇ ਲਈ ਪਾਰਲਰਾਂ ''ਚ ਚੱਕਰ ਕੱਟਣ ਦੀ ਥਾ ਚੰਗਾ ਹੈ ਕਿ ਤੁਸੀਂ ਆਪਣੇ ਘਰ ''ਚ ਮਿਲਣ ਵਾਲੀਆਂ ਇਹਨਾਂ ਚੀਜ਼ਾਂ ਨਾਲ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਨਾਲ ਤੁਹਾਡਾ ਫਾਲਤੂ ਖਰਚ ਵੀ ਨਹੀਂ ਹੋਵੇਗਾ ਅਤੇ ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਵੀ ਬਣਾ ਸਕਦੇ ਹੋ। ਚਮੜੀ ਦੇ ਦੇਖਭਾਲ ਲਈ ਫੇਸਪੈਕ ਬਹੁਤ ਵਧੀਆ ਚੀਜ ਹੈ। ਹਫਤੇ ''ਚ ਦੋ ਵਾਰ ਫੇਸ ਪੈਕ ਲਗਾਉਣ ਨਾਲ ਚਮੜੀ ਚਮਕਦਾਰ ਅਤੇ ਤਾਜ਼ਾਂ ਹੋ ਜਾਵੇਗੀ। 
1. ਹਲਦੀ ਫੇਸ ਪੈਕ
ਇਕ ਚਮਚ ਹਲਦੀ ਅਤੇ ਇਕ ਚਮਚ ਵੇਸਣ ਲੈ ਲਓ। ਦੋਵਾਂ ''ਚ ਥੋੜ੍ਹਾ-ਥੋੜ੍ਹਾ ਕੱਚਾ ਦੁੱਧ ਮਿਲਾ ਲਓ। ਇਸ ਤੋਂ ਬਾਅਦ ਚਿਹਰੇ ਉੱਪਰ ਲਗਾ ਲਓ। ਸੁੱਕਣ ਤੋਂ ਬਾਅਦ ਧੋ ਲਓ। ਇਸ ਪੈਕ ਨਾਲ ਚਿਹਰੇ ਦੇ ਦਾਗ ਅਤੇ ਮੁਹਾਸੇ ਠੀਕ ਹੋ ਜਾਣਗੇ। 
2. ਸ਼ਹਿਦ ਫੇਸ ਪੈਕ
1 ਚਮਚ ਸ਼ਹਿਦ ''ਚ 1 ਚਮਚ ਦੁੱਧ ਮਿਕਸ ਕਰਕੇ ਚਿਹਰੇ ਅਤੇ ਗਲੇ ''ਤੇ ਲਗਾ ਲਓ। ਇਸ ਨਾਲ ਵੀ ਚਿਹਰਾ ਚਮਕਦਾਰ ਹੋ ਜਾਵੇਗਾ। 
3. ਚਾਵਲ ਦਾ ਆਟਾ
ਖੂਬਸੂਰਤ ਅਤੇ ਚਮਕਦਾਰ ਚਮੜੀ ਲਈ ਚਾਵਲਾਂ ਦਾ ਇਸਤੇਮਾਲ ਪੁਰਾਣੇ ਜਮਾਨੇ ਤੋਂ ਹੀ ਹੋ ਰਿਹਾ ਹੈ। ਤੁਸੀਂ ਚਾਵਲਾਂ ਦੇ ਆਟੇ ਤੋਂ ਫੇਸ ਸਕਰਬ ਬਣਾ ਸਕਦੇ ਹੋ। ਚਾਵਲਾ ਦੇ ਆਟੇ ''ਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਓ। ਚਿਹਰੇ ''ਤੇ ਲਗਾਉਣ ਤੋਂ ਬਾਅਦ ਸੁਕਣ ਦਿਓ। ਫਿਰ ਬਾਅਦ ''ਚ ਠੰਡੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ ਨਰਮ ਹੋ ਜਾਵੇਗੀ। 
4. ਦਹੀਂ ਫੇਸ ਪੈਕ
ਇਕ ਚੌਥਾਈ ਕੱਪ ਦਹੀਂ, ਇਕ ਛੋਟਾ ਚਮਚ ਸ਼ਹਿਦ ਅਤੇ ਵੱਡਾ ਚਮਚ ਮਿਲਕ ਪਾਊਡਰ ਮਿਲਾ ਕੇ ਪੇਸਟ ਤਿਆਰ ਕਰ ਲਓ। 10 ਮਿੰਟ ਲਗਾ ਕੇ ਛੱਡ ਦਿਓ। ਫਿਰ ਠੰਡੇ ਪਾਣੀ ਨਾਲ ਧੋ ਲਓ। ਇਹ ਪੈਕ ਹਫਤੇ ''ਚ 2 ਵਾਰ ਲਗਾਓ। 
5. ਨਿੰਬੂ ਅਤੇ ਹਲਦੀ ਫੇਸ ਪੈਕ
ਇਕ ਚਮਚ ਹਲਦੀ ''ਚ ਨਿੰਬੂ ਨਿਚੋੜ ਲਓ। ਇਸ ਨੂੰ ਚਿਹਰੇ ''ਤੇ ਚੰਗੀ ਤਰ੍ਹਾ ਲਗਾ ਲਓ। ਇਸ ਨਾਲ ਚਮੜੀ ਸਾਫ ਅਤੇ ਚਮਕਦਾਰ ਹੋ ਜਾਵੇਗੀ।  


Related News