ਚਿਹਰੇ ਨੂੰ ਚਮਕਦਾਰ ਬਣਾਉਣ ਲਈ ਘਰ ''ਚ ਬਣਾਓ ਇਹ ਬਲੀਚ

Wednesday, Apr 05, 2017 - 01:30 PM (IST)

ਚਿਹਰੇ ਨੂੰ ਚਮਕਦਾਰ ਬਣਾਉਣ ਲਈ ਘਰ ''ਚ ਬਣਾਓ ਇਹ ਬਲੀਚ

ਮੁੰਬਈ— ਚਿਹਰੇ ਨੂੰ ਚਮਕਦਾਰ ਅਤੇ ਚਿਹਰੇ ਦੇ ਵਾਲਾਂ ਨੂੰ ਲੁਕਾਉਣ ਲਈ ਬਲੀਚ ਦਾ ਇਸਤੇਮਾਲ ਕੀਤਾ ਜਾਂਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਕਿਸੇ ਫੰਕਸ਼ਨ ''ਤੇ ਜਾਣਾ ਹੁੰਦਾ ਹੈ ਅਤੇ ਸਾਡੇ ਕੋਲ ਪਾਰਲਰ ਜਾਣ ਦਾ ਸਮਾਂ ਨਹੀਂ ਹੁੰਦਾ। ਅਜਿਹੀ ਹਾਲਤ ''ਚ ਤੁਸੀਂ ਆਪਣੇ ਘਰ ''ਚ ਮੌਜ਼ੂਦ ਹੀ ਕੁੱਝ ਚੀਜ਼ਾਂ ਇਸਤੇਮਾਲ ਕਰਕੇ ਕੁਦਰਤੀ ਬਲੀਚ ਕਰ ਸਕਦੇ ਹੋ। ਇਸ ਨਾਲ ਪੈਸਿਆਂ ਦੀ ਵੀ ਬਚ ਜਾਣਗੇ ਅਤੇ ਸਮਾਂ ਵੀ। ਅੱਜ ਅਸੀਂ ਤੁਹਾਨੂੰ ਘਰ ''ਚ ਹੀ ਬਲੀਚ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
1. ਅੰਡਾ
1 ਅੰਡਾ ਲੈ ਕੇ ਇਸਦਾ ਸਫੈਦ ਭਾਗ ਕਿਸੇ ਕੋਲੀ ''ਚ ਕੱਢ ਲਓ। ਹੁਣ ਉਸਨੂੰ ਮੇਕਅੱਪ ਬਰੱਸ਼ ਦੀ ਮਦਦ ਨਾਲ ਚਿਹਰੇ ''ਤੇ ਲਗਾਓ। ਸੁੱਕਣ ਤੋਂ ਬਾਅਦ ਇਹ ਇਕ ਮਾਸਕ ਬਣ ਜਾਵੇਗਾ। ਹੋਲੀ-ਹੋਲੀ ਇਸਨੂੰ ਚਿਹਰੇ ਤੋਂ ਨਿਕਾਲ ਦਿਓ ਅਤੇ ਚਿਹਰ ਧੋ ਲਓ।  
2. ਦਹੀਂ
ਦਹੀਂ ਵੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਦੀ ਪਤਲੀ ਲੇਅਰ ਚਿਹਰੇ ਉਪਰ ਲਗਾਓ ਅਤੇ ਕੁੱਝ ਮਿੰਟਾਂ ਤੱਕ ਹਲਕੇ ਹੱਥਾਂ ਨਾਲ ਮਸਾਜ ਕਰੋ। ਫਿਰ ਕਾਟਨ ਦੀ ਮਦਦ ਨਾਲ ਚਿਹਰਾ ਸਾਫ ਕਰ ਲਓ। ਤੁਸੀਂ ਇਸ ''ਚ ਆਪਣੀ ਇੱਛਾ ਅਨੁਸਾਰ ਸ਼ਹਿਦ ਵੀ ਮਿਲਾ ਸਕਦੇ ਹੋ। 
3. ਟਮਾਟਰ
ਟਮਾਟਰ ''ਚ ਵਿਟਾਮਿਨ-ਸੀ ਅਤੇ ਕੁਦਰਤੀ ਤੇਜ਼ਾਬ ਹੁੰਦਾ ਹੈ, ਜੋ ਚਮੜੀ ਦੇ ਪੀ. ਐੱਚ. ਪੱਧਰ ਨੂੰ ਕੰਟਰੋਲ ''ਚ ਰੱਖਦਾ ਹੈ। ਜੇਕਰ ਕਿਸੇ ਫੰਕਸ਼ਨ ''ਚ ਜਾਣ ਦੀ ਤਿਆਰੀ ਕਰ ਰਹੇ ਹੋ ਤਾਂ ਹਫਤਾ ਪਹਿਲਾਂ ਹੀ ਟਮਾਟਰ ਦਾ ਟੁੱਕੜਾ ਲੈ ਕੇ ਚਿਹਰੇ ''ਤੇ ਰਗੜੋ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਓ। ਧਿਆਨ ਰੱਖੋ ਕਿ ਬਾਅਦ ''ਚ ਧੁੱਪ ਨਾ ਜਾਓ। 
4. ਪਪੀਤਾ
ਪਪੀਤਾ ਵੀ ਚਿਹਰੇ ਦੀ ਖੂਬਸੂਰਤੀ ਨੂੰ ਵਧਾਉਂਦਾ ਹੈ। ਪਪੀਤੇ ਦੇ ਪੇਸਟ ''ਚ ਸ਼ਹਿਦ ਮਿਲਾ ਕੇ ਚਿਹਰੇ ''ਤੇ ਲਗਾਓ ਅਤੇ 20 ਮਿੰਟਾਂ ਬਾਅਦ ਚਿਹਰੇ ਨੂੰ ਪਾਣੀ ਨਾਲ ਧੋ ਲਓ। 
5. ਨਿੰਬੂ
ਨਿੰਬੂ ''ਚ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਮੌਜ਼ੂਦ ਹੁੰਦੇ ਹਨ। ਥੋੜ੍ਹੀ ਜਿਹੀ ਹਲਦੀ ''ਚ ਨਿੰਬੂ ਦਾ ਰਸ ਮਿਲਾ ਕੇ ਕਾਟਨ ਦੀ ਮਦਦ ਨਾਲ ਚਿਹਰੇ ''ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰੇ ਨੂੰ ਧੋ ਲਓ। 


Related News