ਗੁਰਜੀਤ ਸਿੰਘ ਔਜਲਾ ਨੇ ਸੰਸਦ ''ਚ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੁੱਕਿਆ

Tuesday, Jul 29, 2025 - 05:37 PM (IST)

ਗੁਰਜੀਤ ਸਿੰਘ ਔਜਲਾ ਨੇ ਸੰਸਦ ''ਚ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣ ਦਾ ਮੁੱਦਾ ਚੁੱਕਿਆ

ਨੈਸ਼ਨਲ ਡੈਸਕ : ਅੰਮ੍ਰਿਤਸਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ 'ਚ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਹਿਲਗਾਮ ਹਮਲੇ, ਸੀਜ਼ਫ਼ਾਇਰ ਅਤੇ ਚੀਨ-ਪਾਕਿਸਤਾਨ ਨਾਲ ਸੰਬੰਧਾਂ ਦੇ ਮਸਲੇ 'ਤੇ ਘੇਰਿਆ। ਔਜਲਾ ਨੇ ਦੋਸ਼ ਲਾਏ ਕਿ ਸਰਕਾਰ ਰਾਸ਼ਟਰੀ ਸੁਰੱਖਿਆ ਦੇ ਮਾਮਲਿਆਂ 'ਤੇ ਰਾਜਨੀਤੀ ਕਰ ਰਹੀ ਹੈ ਅਤੇ ਜਨਤਾ ਨੂੰ ਧੋਖੇ 'ਚ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 22 ਅਪ੍ਰੈਲ ਨੂੰ ਪਹਿਲਗਾਮ 'ਚ ਹੋਏ ਹਮਲੇ 'ਚ 26 ਸੈਲਾਨੀਆਂ ਦੀ ਮੌਤ ਹੋਈ ਪਰ ਨਾ ਤਾਂ ਹਮਲਾਵਰਾਂ ਬਾਰੇ ਕੋਈ ਜਾਣਕਾਰੀ ਦਿੱਤੀ ਗਈ, ਨਾ ਹੀ ਗ੍ਰਹਿ ਮੰਤਰੀ ਵੱਲੋਂ ਕੋਈ ਸਿੱਧਾ ਬਿਆਨ ਆਇਆ। ਉਨ੍ਹਾਂ ਨੇ ਸਵਾਲ ਪੁੱਛਿਆ ਕਿ ਹਮਲਾਵਰ ਆਏ ਕਿੱਥੋਂ? 100 ਦਿਨ ਹੋ ਗਏ, ਪਰ ਸਰਕਾਰ ਚੁੱਪ ਹੈ।

ਇਹ ਵੀ ਪੜ੍ਹੋ..ਖੜਗੇ ਨੇ ਰਾਜ ਸਭਾ 'ਚ ਸਰਕਾਰ ਨੂੰ ਘੇਰਿਆ, ਬੋਲੇ- ਪਹਿਲਗਾਮ ਹਮਲਾ ਕਿਵੇਂ ਹੋਇਆ, ਸਰਕਾਰ ਦੇਵੇ ਜਵਾਬ

ਉਨ੍ਹਾਂ ਨੇ ਗੋਲਡਨ ਟੈਂਪਲ ਨੂੰ ਨਿਸ਼ਾਨਾ ਬਣਾਉਣ ਵਾਲੀ ਗੱਲ ਦਾ ਵੀ ਜ਼ਿਕਰ ਕੀਤਾ ਅਤੇ ਦੋਸ਼ ਲਾਇਆ ਕਿ ਫੌਜੀ ਅਧਿਕਾਰੀ ਰਾਹੀਂ ਇਹ ਗੱਲ ਬਲਵਾਈ ਗਈ। ਉਨ੍ਹਾਂ ਪੁੱਛਿਆ ਕਿ ਕੀ ਸਰਕਾਰ ਸਿੱਖ ਧਾਰਮਿਕ ਸਥਾਨਾਂ ਨੂੰ ਰਾਜਨੀਤੀ ਲਈ ਵਰਤਣਾ ਚਾਹੁੰਦੀ ਹੈ? ਔਜਲਾ ਨੇ 7 ਮਈ ਨੂੰ ਹੋਏ "ਆਪਰੇਸ਼ਨ ਸਿੰਦੂਰ" ਦਾ ਜ਼ਿਕਰ ਕਰਦਿਆਂ ਰਾਫੇਲ ਜਹਾਜ਼ਾਂ ਦੀ ਪਰੇਡ ਕਰਵਾਉਣ ਦੀ ਮੰਗ ਕੀਤੀ, ਤਾਂ ਜੋ ਲੋਕਾਂ ਨੂੰ ਸਚਾਈ ਪਤਾ ਲੱਗ ਸਕੇ।  ਉਨ੍ਹਾਂ 10 ਮਈ ਨੂੰ ਹੋਏ ਅਚਾਨਕ ਸੀਜ਼ਫ਼ਾਇਰ 'ਤੇ ਵੀ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਇਹ ਪਹਿਲਾ ਜੰਗ ਸੀ ਜੋ ਬਿਨਾਂ ਕਿਸੇ ਐਗਰੀਮੈਂਟ ਦੇ ਖਤਮ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਅਡਾਨੀ ਦੇ ਸੌਲਰ ਪਲਾਂਟ 'ਤੇ ਹਮਲੇ ਦੀ ਆਸ਼ੰਕਾ ਦੇ ਤੁਰੰਤ ਬਾਅਦ ਸੀਜ਼ਫ਼ਾਇਰ ਹੋਇਆ, ਜਿਸ ਦੇ ਪਿੱਛੇ ਵਪਾਰਕ ਹਿੱਤ ਹੋ ਸਕਦੇ ਹਨ।

ਇਹ ਵੀ ਪੜ੍ਹੋ...ਪ੍ਰਿਯੰਕਾ ਗਾਂਧੀ ਨੇ ਸੁਰੱਖਿਆ 'ਚ ਕੁਤਾਹੀ ਦਾ ਮੁੱਦਾ ਉਠਾਇਆ, ਬੋਲੇ- ਪਹਿਲਗਾਮ ਹਮਲੇ ਲਈ ਕੌਣ ਜ਼ਿੰਮੇਵਾਰ ਹੈ?


ਔਜਲਾ ਨੇ ਆਖਰ ਵਿਚ ਕਿਹਾ ਕਿ ਸਰਕਾਰ ਚੀਨ ਨਾਲ ਵਪਾਰ ਕਰ ਰਹੀ ਹੈ, ਜਦਕਿ ਚੀਨ ਪਾਕਿਸਤਾਨ ਨੂੰ ਪੈਸਾ ਦਿੰਦਾ ਹੈ ਜੋ ਭਾਰਤ ਵਿਚ ਅੱਤਵਾਦ ਫੈਲਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ 'ਚ 18 ਹੈਂਡ ਗ੍ਰੇਨੇਡ ਸੁੱਟੇ ਗਏ ਹਨ, ਜੋ ਸਾਬਤ ਕਰਦੇ ਹਨ ਕਿ ਖਤਰਾ ਅਜੇ ਵੀ ਮੌਜੂਦ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਜਵਾਬਦੇਹ ਹੋਵੇ ਅਤੇ ਸੁਰੱਖਿਆ ਦੇ ਮਾਮਲਿਆਂ 'ਚ ਰਾਜਨੀਤੀ ਦੀ ਥਾਂ ਗੰਭੀਰਤਾ ਦਿਖਾਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Shubam Kumar

Content Editor

Related News