ਰਾਤ ਨੂੰ ਲਾਈਟ ਜਗਾ ਕੇ ਸੌਣ ਨਾਲ ਹੁੰਦੀਆਂ ਨੇ ਕਈ ਗੰਭੀਰ ਬੀਮਾਰੀਆਂ

03/28/2017 1:41:11 PM

ਜਲੰਧਰ— ਕਈ ਲੋਕਾਂ ਨੂੰ ਹਨੇਰੇ ''ਚ ਸੌਣ ਦੀ ਆਦਤ ਹੁੰਦੀ ਹੈ। ਉਹ ਰਾਤ ਨੂੰ ਕਮਰੇ ''ਚ ਛੋਟੀ ਜਿਹੀ ਲਾਈਟ ਜਗਾ ਕੇ ਹੀ ਸੌਂਦੇ ਹਨ। ਕੁਝ ਲੋਕ ਤਾਂ ਅਜਿਹੇ ਹੁੰਦੇ ਹਨ, ਜਿਹੜੇ ਕੰਮ ਦੀ ਥਕਾਵਟ ਕਾਰਨ ਇੰਨੇ ਥੱਕੇ ਹੁੰਦੇ ਹਨ ਕਿ ਸੌਣ ਤੋਂ ਪਹਿਲਾਂ ਲਾਈਟ ਬੰਦ ਕਰਨਾ ਹੀ ਭੁੱਲ ਜਾਂਦੇ ਹਨ ਅਤੇ ਇੰਝ ਹੀ ਸੌਂ ਜਾਂਦੇ ਹਨ ਪਰ ਇੰਝ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ। ਇਸ ਨਾਲ ਸਰੀਰ ਨੂੰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਲਾਈਟ ਜਗਾ ਕੇ ਸੌਣ ਨਾਲ ਸਰੀਰ ਨੂੰ ਕਿਹੜੀਆਂ ਬੀਮਾਰੀਆਂ ਹੋ ਸਕਦੀਆਂ ਹਨ। 
1. ਛਾਤੀ ਦਾ ਕੈਂਸਰ
ਰਾਤ ਨੂੰ ਕਮਰੇ ''ਚ ਲਾਈਟ ਜਗਾ ਕੇ ਸੌਣ ਨਾਲ ਸਰੀਰ ''ਚ ਕੈਂਸਰ ਦੀਆਂ ਕੋਸ਼ਿਕਾਵਾਂ ਬਣਨ ਲੱਗਦੀਆਂ ਹਨ, ਜਿਸ ਨਾਲ ਸਰੀਰ ਦੇ ਕਿਸੇ ਵੀ ਅੰਗ ''ਤੇ ਕੈਂਸਰ ਹੋ ਸਕਦਾ ਹੈ। ਇਸ ਦਾ ਜ਼ਿਆਦਾ ਅਸਰ ਛਾਤੀ ''ਤੇ ਪੈਂਦਾ ਹੈ।
2. ਅੱਖਾਂ ਦੀ ਸਮੱਸਿਆ
ਲਾਈਟ ਜਗਾ ਕੇ ਸੌਣ ਨਾਲ ਨੀਂਦ ''ਚ ਪਰੇਸ਼ਾਨੀ ਆਉਂਦੀ ਹੈ, ਜਿਸ ਕਾਰਨ ਅੱਖਾਂ ਭਾਰੀਆਂ ਹੋਣ ਲੱਗਦੀਆਂ ਹਨ। ਇਸ ਵਜ੍ਹਾ ਨਾਲ ਵਾਰ-ਵਾਰ ਨੀਂਦ ਖੁੱਲ੍ਹ ਜਾਂਦੀ ਹੈ। ਅੱਖਾਂ ''ਤੇ ਸਿੱਧੀ ਲਾਈਟ ਪੈਣ ਨਾਲ ਅੱਖਾਂ ''ਚ ਧੁੰਧਲਾਪਨ ਆ ਜਾਂਦਾ ਹੈ। ਇਸ ਤੋਂ ਇਲਾਵਾ ਸਰੀਰ ''ਚ ਥਕਾਵਟ ਬਣੀ ਰਹਿੰਦੀ ਹੈ। 
3. ਦਿਲ ਦੀ ਬੀਮਾਰੀ
ਇਸ ਨਾਲ ਦਿਮਾਗ ''ਤੇ ਵੀ ਡੂੰਘਾ ਅਸਰ ਪੈਂਦਾ ਹੈ, ਜਿਸ ਦੇ ਨਾਲ ਤਣਾਅ ਦੀ ਸਥਿਤੀ ਬਣੀ ਰਹਿੰਦੀ ਹੈ। ਜ਼ਿਆਦਾ ਤਣਾਅ ਹੋਣ ਕਾਰਨ ਸਰੀਰ ''ਚ ਖੂਨ ਦਾ ਦਬਾਅ ਤੇਜ਼ ਹੋ ਜਾਂਦਾ ਹੈ, ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖਤਰਾ ਵਧ ਜਾਂਦਾ ਹੈ।

Related News