ਇਸ ਤਰ੍ਹਾਂ ਦੀ ਜਿਊਲਰੀ ਹੁੰਦੀ ਹੈ ਔਰਤਾਂ ਦੀ ਪਹਿਲੀ ਪਸੰਦ

01/04/2018 12:50:10 PM

ਮੁੰਬਈ— ਔਰਤਾਂ ਦੀ ਪ੍ਰਸਨੈਲਿਟੀ ਗਹਿਣਿਆਂ ਤੋਂ ਬਿਨਾਂ ਅਧੂਰੀ ਮੰਨੀ ਜਾਂਦੀ ਹੈ। ਭਾਰਤੀ ਔਰਤਾਂ ਫੰਕਸ਼ਨ ਵਿਚ ਆਊਟਫਿਟ ਟ੍ਰੈਡੀਸ਼ਨਲ ਪਹਿਨਣ ਜਾਂ ਵੈਸਟਰਨ, ਜਿਊਲਰੀ ਕੈਰੀ ਕਰਨਾ ਨਹੀਂ ਭੁੱਲਦੀਆਂ। ਜਿਊਲਰੀ ਇਕ ਤਰ੍ਹਾਂ ਨਾਲ ਤੁਹਾਡੇ ਆਊਟਫਿਟ ਨੂੰ ਫਾਈਨਲ ਟੱਚ ਦੇਣ ਦਾ ਕੰਮ ਵੀ ਕਰਦੀ ਹੈ, ਜਿਸ ਨਾਲ ਤੁਹਾਡੀ ਖੂਬਸੂਰਤੀ ਵਿਚ ਚਾਰ ਚੰਨ ਤਾਂ ਲੱਗਦੇ ਹੀ ਹਨ, ਨਾਲ ਹੀ ਆਊਟਫਿਟ ਦੀ ਗ੍ਰੇਸ ਵੀ ਦੁੱਗਣੀ ਹੋ ਜਾਂਦੀ ਹੈ।
ਗੋਲਡ ਜਿਊਲਰੀ ਦੀ ਗੱਲ ਕਰੀਏ ਤਾਂ ਹੁਣ ਇਸ ਵਿਚ ਵੀ ਤੁਹਾਨੂੰ ਬਹੁਤ ਤਰ੍ਹਾਂ ਦੀ ਵੈਰਾਇਟੀਜ਼ ਅਤੇ ਲੇਟੈਸਟ ਡਿਜ਼ਾਈਨ ਦੇਖਣ ਨੂੰ ਮਿਲਣਗੇ। ਯੈਲੋ ਗੋਲਡ ਦਾ ਫੈਸ਼ਨ ਤਾਂ ਐਵਰਗ੍ਰੀਨ ਹੈ ਪਰ ਇਸ ਦੇ ਨਾਲ ਹੁਣ ਵ੍ਹਾਈਟ ਅਤੇ ਰੋਜ਼ ਗੋਲਡ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਜੇ ਤੁਸੀਂ ਟ੍ਰੈਡੀਸ਼ਨਲ ਡ੍ਰੈੱਸਕੋਡ ਵਿਚ ਰਾਇਲ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਐਂਟੀਕ ਗੋਲਡ ਜਿਊਲਰੀ ਇਕਦਮ ਪ੍ਰਫੈਕਟ ਹੈ। ਐਂਟੀਕ ਗੋਲਡ ਹਲਕੇ ਕਾਲੇਪਨ ਵਿਚ ਹੁੰਦਾ ਹੈ। ਇਸ ਤੋਂ ਇਲਾਵਾ ਟੈਂਪਲ ਜਿਊਲਰੀ ਵੀ ਤੁਹਾਨੂੰ ਇਕਦਮ ਕਲਾਸਿਕ ਲੁਕ ਦਿੰਦੀ ਹੈ। ਬਨਾਰਸੀ ਨਾਲ ਇਸ ਜਿਊਲਰੀ ਦੀ ਵੱਖਰੀ ਹੀ ਗ੍ਰੇਸ ਨਜ਼ਰ ਆਉਂਦੀ ਹੈ।
ਵ੍ਹਾਈਟ ਗੋਲਡ ਸਿਲਵਰ ਅਤੇ ਪਲੈਟੀਨਮ ਵਾਂਗ ਦਿਖਾਈ ਦਿੰਦਾ ਹੈ, ਉਥੇ ਹੀ ਰੋਜ਼ ਗੋਲਡ ਵਿਚ ਸੋਨੇ ਦਾ ਰੰਗ ਹਲਕਾ ਪਿੰਕ ਅਤੇ ਪੀਚ ਕਲਰ ਵਰਗਾ ਹੁੰਦਾ ਹੈ। ਫੈਸ਼ਨੇਬਲ ਔਰਤਾਂ ਅੱਜਕਲ ਵ੍ਹਾਈਟ ਅਤੇ ਰੋਜ਼ ਗੋਲਡ ਦੀ ਜਿਊਲਰੀ ਵਿਚ ਜ਼ਿਆਦਾਤਰ ਲੇਅਰਡ ਚੇਨ, ਰਿੰਗ, ਈਅਰਰਿੰਗ, ਬ੍ਰੈਸਲੇਟ, ਵਾਚ, ਆਰਮ ਕਫ, ਵਾਈਟ ਗੋਲਡ ਵਿਚ ਬਣਿਆ ਡਾਇਮੰਡ ਨੈਕਲੇਸ, ਰਿੰਗਸ ਪਹਿਨਣਾ ਪਸੰਦ ਕਰਦੀਆਂ ਹਨ, ਜੋ ਟ੍ਰੈਡੀਸ਼ਨਲ ਅਤੇ ਵੈਸਟਰਨ ਦੋਵਾਂ ਡ੍ਰੈਸੇਜ਼ ਨਾਲ ਚੰਗੇ ਲੱਗਦੇ ਹਨ ਅਤੇ ਤੁਹਾਨੂੰ ਐਲੀਗੈਂਟ ਲੁਕ ਦਿੰਦੇ ਹਨ।
ਭਾਵੇਂ ਮਾਡਰਨ ਜ਼ਮਾਨੇ ਵਿਚ ਹੁਣ ਡਾਇਮੰਡ ਅਤੇ ਪਲੈਟੀਨਮ ਜਿਊਲਰੀ ਦਾ ਕ੍ਰੇਜ਼ ਖੂਬ ਦੇਖਣ ਨੂੰ ਮਿਲ ਰਿਹਾ ਹੈ ਪਰ ਗੋਲਡ ਦੀ ਆਪਣੀ ਵੱਖਰੀ ਹੀ ਗ੍ਰੇਸ ਹੈ। ਸਾਊਥ ਇੰਡੀਅਨ ਔਰਤਾਂ ਤਾਂ ਅੱਜ ਵੀ ਸ਼ੁੱਧ ਸੋਨੇ ਦੇ ਬਣੇ ਗਹਿਣੇ ਪਹਿਨਣਾ ਪਸੰਦ ਕਰਦੀਆਂ ਹਨ।


Related News