ਪੰਛੀਆਂ ਦਾ ਘਰ ਹੈ ਇਹ ਦੱਸ ਮੰਜ਼ਿਲਾ ਇਮਾਰਤ

04/13/2017 5:00:06 PM

ਨਵੀਂ ਦਿੱਲੀ— ਰਾਜਸਥਾਨ ਦੇ ਝੁਨਝੁਨੁ ਜ਼ਿਲ੍ਹੇ ''ਚ ਇਕ ਦੱਸ ਮੰਜ਼ਿਲਾ ਵਿਲੱਖਣ ਇਮਾਰਤ ਹੈ, ਜਿਸ ''ਚ ਕੁਲ 1100 ਫਲੈਟ ਹਨ ਅਤੇ ਉਨ੍ਹਾਂ ''ਚ ਕੋਈ ਇਨਸਾਨ ਨਹੀਂ ਬਲਕਿ ਪੰਛੀ ਰਹਿੰਦੇ ਹਨ।
ਅਸਲ ''ਚ ਰੇਗਿਸਤਾਨੀ ਜ਼ਿਲ੍ਹਾ ਹੋਣ ਕਾਰਨ ਇੱਥੇ ਗਰਮੀ ਵੀ ਜਿਆਦਾ ਪੈਂਦੀ ਹੈ ਅਤੇ ਠੰਡ ਵੀ। ਇਸ ਸਥਿਤੀ ''ਚ ਕਬੂਤਰਾਂ ਅਤੇ ਹੋਰ ਪੰਛੀਆਂ ਲਈ ਮੁਫਤ ਆਸ਼ਿਆਨਾ ਮੁਹੱਈਆ ਕਰਵਾਉਣ ਲਈ ਇਹ ਇਮਾਰਤ ਬਣਾਈ ਗਈ।
ਇਸ ਇਮਾਰਤ ਨੂੰ ਬਣਾਉਣ ''ਚ ਅੱਠ ਲੱਖ ਰੁਪਏ ਦੀ ਲਾਗਤ ਆਈ। ਜ਼ਿਲ੍ਹੇ ਦੇ ਸ਼੍ਰੀ ਗੋਪਾਲ ਗਊਸ਼ਾਲਾ ਪ੍ਰਬੰਧ ਕਮੇਟੀ ਵਲੋਂ ਇਸ ਨੂੰ ਬਣਾਇਆ ਗਿਆ। ਕਮੇਟੀ ਮੁਤਾਬਕ 550 ਜੋੜੇ ਕਬੂਤਰ ਤੇਜ਼ ਧੁੱਪ ਅਤੇ ਸਰਦੀ ਦੇ ਮੌਸਮ ''ਚ ਇੱਥੇ ਆਰਾਮ ਨਾਲ ਰਹਿ ਸਕਣਗੇ। ਗਊਸ਼ਾਲਾ ਦੇ ਸਚਿਵ ਸੁਭਾਸ਼ ਕਾਇਮਸਰੀਆ ਦੱਸਦੇ ਹਨ ਕਿ ਇਸ ਪੱਕੇ ਕਬੂਤਰਖਾਨੇ ''ਚ ਪੰਛੀਆਂ ਨੂੰ ਸਰਦੀ-ਮੀਂਹ ਅਤੇ ਤੂਫਾਨ ''ਚ ਕੋਈ ਤਕਲੀਫ ਨਹੀਂ ਹੋਵੇਗੀ। ਪਿਛਲੇ ਹਫਤੇ ਹੀ ਇਸ ਕਬੂਤਰਖਾਨੇ ਦਾ ਉਦਘਾਟਨ ਕੀਤਾ ਗਿਆ।
ਕਬੂਤਰਾਂ ਲਈ ਬਣਾਏ ਗਏ ਫਲੈਟਾਂ ਅੱਗੇ ਬਾਲਕੋਨੀ ਵੀ ਬਣਾਈ ਗਈ ਹੈ। ਸਵੇਰ-ਸ਼ਾਮ ਕਬੂਤਰ ਇਨ੍ਹਾਂ ਬਾਲਕੋਨੀਆਂ ''ਚ ਦੇਖੇ ਜਾ ਸਕਦੇ ਹਨ। ਫਲੈਟ ਦੇ ਕੋਲ ਕਬੂਤਰਾਂ ਦੇ ਦਾਣਾ-ਪਾਣੀ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ।
ਇਹ ਇਮਾਰਤ ਜਿੱਥੇ ਬਣਾਈ ਗਈ ਹੈ, ਉੱਥੇ ਇਕ ਬਾਗ ਵੀ ਬਣਾਇਆ ਗਿਆ ਹੈ, ਜਿੱਥੇ ਘਾਹ, ਰੁੱਖ ਅਤੇ ਖੂਬਸੂਰਤ ਫੁੱਲਾਂ ਵਾਲੇ ਪੌਦੇ ਵੀ ਲਗਾਏ ਗਏ ਹਨ।
 

Related News