ਹਵਾਈ ਜਹਾਜ ''ਚ ਬਣਿਆ ਇਹ ਰੇਸਟੋਰੇਂਟ, ਬਣ ਰਿਹਾ ਹੈ ਸਭ ਦੀ ਪਹਿਲੀ ਪਸੰਦ

05/25/2017 1:12:47 PM

ਮੁੰਬਈ— ਪੂਰੀ ਦੁਨੀਆ ''ਚ ਅਲੱਗ- ਅਲੱਗ ਡਿਜਾਇਨ ਵਾਲੇ ਕਈ ਰੇਸਟੋਰੇਂਟ ਮੌਜੂਦ ਹਨ, ਜੋ ਆਪਣੀ ਖਾਸੀਅਤ ਦੇ ਕਾਰਨ ਬਹੁਤ ਮਸ਼ਹੂਰ ਹਨ। ਅਜਿਹਾ ਹੀ ਇੱਕ ਰੇਸਟੋਰੇਂਟ ਸੱਚਮੁਚ ਦੇ ਹਵਾਈਜਹਾਜ ''ਚ ਬਣਾਇਆ ਗਿਆ ਹੈ। ਪੰਜਾਬ ਦੇ ਲੁਧਿਆਣਾ ਸ਼ਹਿਰ ''ਚ ਬਣਾਏ ਗਏ ਇਸ ਏਅਰ ਪਲੇਨ ਵਾਲੇ ਰੇਸਟੋਰੇਂਟ ਦਾ ਅਸਲੀ ਨਾਮ ਹਵਾਈ ਅੱਡਾ ਹੈ।
ਇਹ ਰੇਸਟੋਰੇਂਟ ਬਣਾਉਣ ਦੇ ਪਿੱਛੇ ਇਹ ਸੋਚ ਸੀ ਕਿ ਜੋ ਲੋਕ ਹਵਾਈ ਯਾਤਰਾ ਨਹੀਂ ਕਰ ਸਕਦੇ ਹਨ ਉਨ੍ਹਾਂ ਨੂੰ ਏਅਰ ਪਲੇਨ ਦਾ ਅਨੁਭਵ ਕਰਵਾਇਆ ਜਾ ਸਕੇ। ਇਸਨੂੰ ਬਣਾਉਣ ਵਾਲੇ ਕੁਲਵੰਤ ਸਿੰਘ ਨੇ ਇੱਕ ਕਬਾੜ ਏਅਰ ਪਲੇਨ ਖਰੀਦ ਕੇ ਇਸ ਰੇਸਟੋਰਂੇਟ ਨੂੰ ਬਣਾਇਆ ਸੀ। ਖਾਸਕਰ ਬੱਚੇ ਇਸ ਰੇਸਟੋਰੇਂਟ ਨੂੰ ਜ਼ਿਆਦਾ ਪਸੰਦ ਕਰ ਰਹੇ ਹਨ।
ਰੇਸਟੋਰੇਂਟ ਬਣਾਉਣ ਲਈ ਏਅਰ ਬਸ ਏ 320 ਨੂੰ ਚਾਰ ਟਰੱਕਾਂ ''ਚ ਦਿੱਲੀ ਤੋਂ ਲੁਧਿਆਣੇ ਲਿਆਦਾ ਗਿਆ। ਇਸ ਹਵਾਈ ਅੱਡੇ ਨੂੰ ਬਣਾਉਣ ''ਚ ਲੱਗਭਗ 2 ਸਾਲ ਦਾ ਸਮਾਂ ਲੱਗਾ ਹੈ। ਰੇਸਟੋਰੇਂਟ ਦੇ ਇਲਾਵਾ ਇਸ ''ਚ ਇੱਕ ਕਿਟੀ ਪਾਰਟੀ ਹਾਲ, ਕੈਫੇ ਅਤੇ ਬੇਕਰੀ ਵੀ ਹੈ। ਹਵਾਈ ਅੱਡੇ ਰੇਸਟੋਰੇਂਟ ਦੇ ਅੰਦਰ ਬੈਠਣ ਦੀ ਵਿਵਸਥਾ ਨੂੰ ਅਸਲੀ ਹਵਾਈ ਜਹਾਜ ਦੀ ਤਰ੍ਹਾਂ ਹੀ ਰੱਖਿਆ ਗਿਆ ਹੈ।
ਰੇਸਟੋਰੇਂਟ ਦੇ ਮਾਲਿਕ ਦਾ ਕਹਿਣਾ ਹੈ ਕਿ ਇਸਦਾ ਆਈਡੀਆ ਉਨ੍ਹਾਂ ਨੂੰ ਮਹਾਰਾਜਾ ਐਕਸਪ੍ਰੇਸ ਟ੍ਰੇਨ ਨੂੰ ਦੇਖਕੇ ਆਇਆ , ਜੋ ਕਿ  ਲਗਜਰੀ ਖਾਣੇ ਅਤੇ ਸਫਰ ਲਈ ਦੇਸ਼ ਭਰ ''ਚ ਮਸ਼ਹੂਰ ਹੈ। ਇੱਥੇ ਆ ਕੇ ਤੁਹਾਨੂੰ ਹਵਾਈ ਜਹਾਜ ''ਚ ਬੈਠ ਕੇ ਖਾਣਾ ਖਾਣ ਵਾਂਗ ਮਹਿਸੂਸ ਹੋਵੇਗਾ। ਇਸ ''ਚ 65 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।


Related News