ਗਰਮੀਆਂ ''ਚ ਚਿਹਰੇ ਨੂੰ ਠੰਡਾ ਰੱਖਣ ਲਈ ਅਪਣਾਓ ਇਹ ਪੈਸ ਪੇਕ
Monday, Apr 10, 2017 - 03:33 PM (IST)

ਜਲੰਧਰ— ਗਰਮੀ ਦਾ ਮੌਸਮ ਆ ਗਿਆ ਹੈ ਅਤੇ ਇਨ੍ਹਾਂ ਦਿਨ੍ਹਾਂ ''ਚ ਚਮੜੀ ਦੀ ਦੇਖਭਾਲ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਗਰਮੀ ਦੇ ਦਿਨ੍ਹਾਂ ''ਚ ਤਪਤੀ ਧੁੱਪ ਚਮੜੀ ਨੂੰ ਬਹੁਤ ਨੁਕਸਾਨ ਪਹੁੰਚਾਉਦੀ ਹੈ। ਇਸ ਲਈ ਕਈ ਲੜਕੀਆਂ ਧੁੱਪ ਤੋਂ ਬਚਣ ਦੇ ਲਈ ਬਹੁਤ ਸਾਰੇ ਬਿਊਟੀ ਟਿਪਸ ਜਾ ਫਿਰ ਸਨਸਕੀਨ ਦਾ ਇਸਤੇਮਾਲ ਕਰਦੀਆਂ ਹਨ ਜੋ ਉਨ੍ਹਾਂ ਦੀ ਚਮੜੀ ਨੂੰ ਜ਼ਿਆਦਾ ਸਮੇਂ ਤੱਕ ਫਾਇਦਾ ਨਹੀਂ ਪਹੁੰਚਾਉਦੇ । ਜੇਕਰ ਤੁਸੀਂ ਵੀ ਗਰਮੀਆਂ ਦੇ ਮੌਸਮ ''ਚ ਆਪਣੇ ਚਿਹਰੇ ਨੂੰ ਫਰੈਸ਼ ਅਤੇ ਠੰਡਾ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਫੈਸ ਪੇਕ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਇਸਤਾਮਾਲ ਨਾਲ ਤੁਹਾਡੀ ਚਮੜੀ ਫਰੈਸ਼ ਦਿਖਾਈ ਦੇਵੇਗੀ।
1. ਤੇਲੀ ਚਮੜੀ
ਸਭ ਤੋਂ ਪਹਿਲਾਂ ਪੁਦੀਨੇ ਦੇ ਪੱਤਿਆਂ ਨੂੰ ਪੀਸ ਲਓ ਫਿਰ ਇਸ ''ਚ ਨੂੰ ਵੱਡਾ ਚਮਚ ਮੁਲਤਾਨੀ ਮਿੱਟੀ ਅਤੇ 1 ਵੱਡਾ ਚਮਚ ਸ਼ਾਹਿਦ ਮਿਲਾਓ। ਹੁਣ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੈਕ ਤਿਆਰ ਕਰ ਲਓ। ਫਿਰ ਇਸ ਪੈਕ ਨੂੰ ਆਪਣੇ ਚਿਹਰੇ ''ਤੇ ਲਗਾਓ ਅਤੇ ਸੁੱਕਣ ''ਤੇ ਇਸ ਨੂੰ ਧੋ ਲਓ। ਇਹ ਪੈਕ ਤੇਲੀ ਚਮੜੀ ਦੀ ਪਰੇਸ਼ਾਨੀ ਨੂੰ ਖਤਮ ਕਰਦਾ ਹੈ ਅਤੇ ਚਮੜੀ ਨੂੰ ਫਰੈਸ਼ ਰੱਖਦਾ ਹੈ।
2. ਨਾਰਮਲ ਸਕਿਨ
ਇਸ ਪੈਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਪੁਦੀਨੇ ਦੇ ਪੱਤੇ ਪੀਸ ਲਓ। ਫਿਰ ਇਸ ''ਚ 1 ਵੱਡਾ ਚਮਚ ਬੇਸਣ ਅਤੇ 2 ਵੱਡੇ ਚਮਚ ਦਹੀ ਮਿਲਾਓ। ਹੁਣ ਸਾਰੇ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੈਕ ਤਿਆਰ ਕਰ ਲਓ। ਫਿਰ ਇਸ ਪੈਕ ਨੂੰ ਆਪਣੇ ਚਿਹਰੇ ''ਤੇ ਲਗਾਓ ਅਤੇ ਸੁੱਕਣ ਦੇ ਬਾਅਦ ਧੋ ਲਓ।
3. ਡ੍ਰਾਈ ਸਕਿਨ
ਡ੍ਰਾਈ ਸਕਿਨ ਲਈ ਇਹ ਫੈਸ ਪੇਕ ਬਹੁਤ ਵਧੀਆ ਹੈ। ਇਸਦੇ ਲਈ ਪੁਦੀਨੇ ਦੇ ਪੱਤਿਆਂ ਨੂੰ ਪੀਸ ਕੇ ਇਨ੍ਹਾਂ ''ਚ 1 ਚਮਚ ਅੋਟਮਿਲ(ਪੀਸਾ ਹੋਇਆ) ਮਿਲਾਓ। ਫਿਰ ਇਸ ਨੂੰ ਚਿਹਰੇ ''ਤੇ ਲਗਾਓ ਅਤੇ ਕੁਝ ਮਿੰਟਾਂ ਤੱਕ ਹਲਕੇ ਹੱਥਾਂ ਨਾਲ ਰਗੜੋ। 10-15 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
4.ਮੁਹਾਸੇ
ਸਭ ਤੋਂ ਪਹਿਲਾਂ ਪੁਦੀਨੇ, ਤੁਲਸੀ ਅਤੇ ਨਿੰਬੂ ਦੇ ਪੱਤਿਆਂ ਨੂੰ ਪੀਸ ਲਓ। ਫਿਰ ਇਸ ''ਚ ਨੂੰ ਵੱਡਾ ਚਮਚ ਦਹੀ ਮਿਲਾ ਕੇ ਆਪਣੇ ਚਿਹਰੇ ''ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।