ਇਹ ਹੋਮਮੇਡ ਪੋਲਿਸ਼ ਨਾਲ ਨਹੀਂ ਰਹੇਗਾ ਫਰਨੀਚਰ ''ਤੇ ਇਕ ਵੀ ਦਾਗ

08/18/2017 5:33:41 PM

ਨਵੀਂ ਦਿੱਲੀ— ਘਰ ਦੀ ਸਾਫ-ਸਫਾਈ ਕੋਈ ਆਸਾਨ ਕੰਮ ਨਹੀਂ ਹੈ। ਇਕ ਕੋਨਾ ਸਾਫ ਕਰੋ ਤਾਂ ਦੂਜਾ ਗੰਦਾ ਹੋ ਜਾਂਦਾ ਹੈ ਕਈ ਵਾਰ ਤਾਂ ਦਾਗ ਧੱਬੇ ਦੇ ਕਾਰਨ ਨਵਾਂ ਫਰਨੀਚਰ ਵੀ ਪੁਰਾਣਾ ਲੱਗਣ ਲੱਗਦਾ ਹੈ। ਹਰ ਵਾਰ ਫਰਨੀਚਰ ਨੂੰ ਪੋਲਿਸ਼ ਵੀ ਨਹੀਂ ਕਰਵਾਇਆ ਜਾ ਸਕਦਾ ਹੈ ਅਤੇ ੈਕੈਮੀਕਲਸ ਵਾਲੇ ਕਲੀਨਰ ਦੀ ਵਰਤੋਂ ਨਾਲ ਇਸ ਦਾ ਰੰਗ ਵੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਘਰ ਦੇ ਇੰਟੀਰੀਅਰ ਦੀ ਖਾਸ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਘਰ ਵਿਚ ਖੁਦ ਹੀ ਪੋਲਿਸ਼ ਬਣਾ ਕੇ ਇਸ ਦੀ ਵਰਤੋਂ ਕਰੋ। 
ਜ਼ਰੂਰੀ ਸਾਮਾਨ
-
ਅੱਧੀ ਕੋਲੀ ਸਿਰਕਾ
- ਅੱਧੀ ਕੋਲੀ ਜੈਤੂਨ ਦਾ ਤੇਲ
- 2 ਚਮੱਚ ਨਿੰਬੂ ਦਾ ਰਸ
- ਕਾਟਨ ਦਾ ਕੱਪੜਾ
ਇਸ ਤਰ੍ਹਾਂ ਬਣਾਓ ਪੋਲਿਸ਼
1.
ਇਸ ਸਾਰੀ ਸਮੱਗਰੀ ਨੂੰ ਇਕ ਸਪ੍ਰੇ ਬੋਤਲ ਵਿਚ ਪਾਓ ਅਤੇ ਇਸ ਨੂੰ ਉਦੋਂ ਤੱਕ ਹਿਲਾਓ ਜਦੋਂ ਤੱਕ ਕਿ ਇਹ ਚੰਗੀ ਤਰ੍ਹਾਂ ਨਾਲ ਮਿਕਸ ਨਾ ਹੋ ਜਾਵੇ। 
2. ਕਾਟਨ ਦੇ ਇਕ ਸਾਫਟ ਕੱਪੜੇ 'ਤੇ ਇਸ ਪੋਲਿਸ਼ ਨੂੰ ਛਿੜਕ ਕੇ ਫਰਨੀਚਰ ਸਾਫ ਕਰੋ। ਇਸ ਤੋਂ ਬਾਅਦ ਇਸ ਨੂੰ ਸਾਫ ਕੱਪੜੇ ਨਾਲ ਸਾਫ ਕਰੋ।
3. ਇਸ ਨਾਲ ਫਰਨੀਚਰ ਦੀ ਧੂਲ ਮਿੱਟੀ ਸਾਫ ਹੋ ਜਾਵੇਗੀ ਨਾਲ ਹੀ ਚਮਕ ਵੀ ਆ ਜਾਵੇਗੀ।


Related News