ਸਾਇਟਿਕਾ (Sciatica) ਦੇ ਦਰਦ ਤੋਂ ਰਾਹਤ ਪਾਉਣ ਲਈ ਕਰੋ ਇਹ ਕਸਰਤ

05/22/2017 10:34:02 AM

ਜਲੰਧਰ— ਸਾਇਟਿਕਾ ਸਰੀਰ ਦੀ ਉਹ ਨਾੜੀ ਹੈ ਜੋ ਰੀੜ੍ਹ ਦੀ ਹੱਡੀ ਦੇ ਬਿਲਕੁਲ ਥੱਲਿਓਂ ਦੀ ਜਾਂਦੀ ਹੋਈ ਪੈਰ ਦੀ ਅੱਡੀ ਤੱਕ ਪਹੁੰਚਦੀ ਹੈ। ਇਸ ਨਾੜੀ ''ਚ ਜਦੋਂ ਸੋਜ ਅਤੇ ਦਰਦ ਕਾਰਨ ਤਕਲੀਫ ਹੁੰਦੀ ਹੈ ਤਾਂ ਇਸ ਨੂੰ ਸਾਇਟਿਕਾ ਦਾ ਦਰਦ ਕਹਿੰਦੇ ਹਨ। ਇਸ ਦਰਦ ਦੇ ਕਾਰਨ ਪੂਰੀ ਲੱਤ ''ਚ ਇੰਨਾ ਜ਼ਿਆਦਾ ਦਰਦ ਹੁੰਦਾ ਹੈ ਕਿ ਵਿਅਕਤੀ ਨਾ ਤਾਂ ਬੈਠ ਸਕਦਾ ਹੈ ਅਤੇ ਨਾ ਹੀ ਖੜਾ ਹੋ ਪਾਉਂਦਾ ਹੈ। ਜ਼ਿਆਦਾਤਰ ਦਰਦ ਲੋਅਰ ਬੈਕ ਤੋਂ ਸ਼ੁਰੂ ਹੋ ਕੇ ਗੋਡਿਆਂ ਦੇ ਥੱਲੇ ਤੱਕ ਜਾਂਦੀ ਹੈ।
ਆਮ ਤੌਰ ''ਤੇ ਜਦੋਂ ਵਿਅਕਤੀ ਬੈਠਾ ਹੁੰਦਾ ਹੈ ਜਾਂ ਫਿਰ ਖੰਘ ਕਰਦਾ ਹੈ ਜਾਂ ਫਿਰ ਛਿੱਕਦਾ ਹੈ ਤਾਂ ਇਹ ਦਰਦ ਹੋਰ ਵੀ ਜ਼ਿਆਦਾ ਹੁੰਦੀ ਹੈ। ਇਹ ਦਰਦ ਸਮੇਂ ਦੇ ਨਾਲ-ਨਾਲ ਵੱਧਦੀ ਜਾਂਦੀ ਹੈ। ਕਮਜ਼ੋਰੀ ਹੋਣਾ ਅਤੇ ਸੁੰਨ ਹੋਣਾ ਇਸ ਦੇ ਆਮ ਲੱਛਣ ਹਨ। ਜੇ ਤੁਸੀਂ ਵੀ ਇਸ ਦਰਦ ਕਾਰਨ ਪਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਇਕ ਕਸਰਤ ਬਾਰੇ ਦੱਸ ਰਹੇ ਹਾਂ ਜਿਸ ਨਾਲ ਇਸ ਦਰਦ ਤੋਂ ਰਾਹਤ ਪਾਈ ਜਾ ਸਕਦੀ ਹੈ।
ਨੀ ਟੂ ਚੈਸਟ ਕਸਰਤ ਕਰਨ ਦਾ ਤਰੀਕਾ
ਸਭ ਤੋਂ ਪਹਿਲਾਂ ਪਿੱਠ ਦੇ ਭਾਰ ਸਿੱਧੇ ਲੇਟ ਜਾਓ ਅਤੇ ਫਿਰ ਆਪਣੇ ਇਕ ਗੋਡੇ ਨੂੰ ਹੱਥਾਂ ਦੀ ਮਦਦ ਨਾਲ ਛਾਤੀ ਤੱਕ ਸਟਰੈਚ ਕਰੋ। ਅਜਿਹਾ ਕਰਦੇ ਹੋਏ ਆਪਣੇ ਡੂੰਘੇ ਸਾਹ ਨੂੰ 20 ਤੋਂ 30 ਸੈਕੰਡ ਲਈ ਕੰਟਰੋਲ ਕਰੋ। ਇਸ ਕਸਰਤ ਨੂੰ ਪੰਜ ਵਾਰੀ ਦੋਹਾਂ ਪੈਰਾਂ ਨਾਲ ਦੁਹਰਾਓ। ਇਸ ''ਚ ਤੁਸੀਂ ਆਪਣੀ ਛਾਤੀ, ਮੋਢੇ ਅਤੇ ਪਿੱਠ ''ਤੇ ਦਬਾਅ ਨਾ ਪਾਓ। ਇਸ ਦੇ ਇਲਾਵਾ ਤੁਸੀਂ ਦੋਵੇਂ ਗੋਡੇ ਇੱਕਠੇ ਵੀ ਛਾਤੀ ਤੱਕ ਖਿੱਚ ਸਕਦੇ ਹੋ। 
ਜੇਕਰ ਕਸਰਤ ਕਰਦੇ ਹੋਏ ਤੁਹਾਨੂੰ ਲੱਤ ''ਚ ਦਰਦ ਹੋਵੇ ਤਾਂ ਉੱਥੇ ਹੀ ਰੁੱਕ ਜਾਓ ਅਤੇ ਕੁਝ ਦੇਰ ਬਾਅਦ ਫਿਰ ਹੋਲੀ-ਹੋਲੀ ਕਸਰਤ ਕਰੋ। ਇਸ ਤਰ੍ਹਾਂ ਤੁਹਾਨੂੰ ਜਲਦੀ ਹੈ ਸਾਇਟਿਕਾ ਦੇ ਦਰਦ ਤੋਂ ਰਾਹਤ ਮਿਲ ਜਾਵੇਗੀ।

Related News