ਇਸ ਕਾਰਨ ਔਰਤਾਂ ਨਹੀਂ ਜਾਂਦੀਆਂ ਅੰਤਿਮ ਸਸਕਾਰ ਸਮੇਂ ਸ਼ਮਸ਼ਾਨ ਘਾਟ

02/14/2018 11:11:31 AM

ਨਵੀਂ ਦਿੱਲੀ—ਅੱਜ ਦੇ ਸਮੇਂ 'ਚ ਜਿੱਥੇ ਔਰਤਾਂ ਹਰ ਖੇਤਰ 'ਚ ਅੱਗੇ ਹਨ। ਉੱਥੇ ਅੱਜ ਵੀ ਔਰਤਾਂ  ਨੂੰ ਕੁਝ ਕੰਮ ਕਰਨ ਦੇ ਅਧਿਕਾਰ ਨਹੀਂ ਹਨ। ਸ਼ਾਸਤਰਾਂ ਦੇ ਅਨੁਸਾਰ ਔਰਤਾਂ ਕੁਝ ਕੰਮ ਨਹੀਂ ਕਰ ਸਕਦੀਆਂ, ਜਿਨ੍ਹਾਂ 'ਚੋਂ ਅੰਤਿਮ ਸਸਕਾਰ ਨਾ ਕਰਨਾ ਵੀ ਇਕ ਹੈ। ਹਿੰਦੂ ਧਰਮ ਦੀ ਮਾਨਤਾਵਾਂ ਦੇ ਅਨੁਸਾਰ ਔਰਤਾਂ ਨੂੰ ਅੰਤਿਮ ਸਸਕਾਰ ਕਰਨ ਦਾ ਅਧਿਕਾਰ ਨਹੀਂ ਹੈ। ਔਰਤਾਂ ਨੂੰ ਇਸਦਾ ਹਕ ਨਾ ਦੇਣਦੇ ਕਾਰਨ ਸਿਰਫ ਕੁਝ  ਤੱਥਾਂ 'ਤੇ ਹੀ ਆਧਾਰਿਤ ਹਨ। ਸਦੀਆਂ ਤੋਂ ਇਨ੍ਹਾਂ ਪਰੰਪਰਾ ਦਾ ਪਾਲਨ ਕਰ ਰਹੇ ਲੋਕ ਅੱਜ ਦੇ ਇਸ ਮਾਡਰਨ ਸਮੇਂ 'ਚ ਵੀ ਔਰਤਾਂ ਨੂੰ ਅੰਤਿਮ ਸਸਕਾਰ ਦੇ ਸਮੇਂ ਸ਼ਮਸ਼ਾਨ 'ਚ ਜਾਣ ਦੀ ਅਨੁਮਤੀ ਨਹੀਂ ਦਿੰਦੇ। ਆਓ ਜਾਣਦੇ ਹਾਂ ਕਿਨ੍ਹਾਂ ਕਾਰਨਾਂ ਕਰਕੇ ਔਰਤਾਂ ਦਾ ਅੰਤਿਮ ਸਸਕਾਰ ਕਰਨਾ ਸਹੀ ਨਹੀਂ ਸਮਝਿਆ ਜਾਂਦਾ।

1.ਰੀਤੀ-ਰਿਵਾਜਾਂ ਅਨੁਸਾਰ ਕਈ ਥਾਵਾਂ 'ਤੇ ਅੰਤਿਮ ਸਸਕਾਰ ਕਰਨ ਤੋਂ ਪਹਿਲਾਂ ਪਰਿਵਾਰ ਦੇ ਮੈਂਬਰਾਂ ਨੂੰ ਮੁੰਡਨ ਕਰਵਾਉਣਾ ਪੈਂਦਾ ਹੈ, ਜੋਕਿ ਔਰਤਾਂ ਨਹੀਂ ਕਰਨਾ ਸਕਦੀਆਂ। ਇਸ ਲਈ ਔਰਤਾਂ ਨੂੰ ਅੰਤਿਮ ਸਸਕਾਰ ਨਹੀਂ ਕਰਨ ਦਿੱਤਾ ਜਾਂਦਾ।
2. ਕਹਿੰਦੇ ਹਨ ਕਿ ਸ਼ਮਸ਼ਾਨ ਘਾਟ 'ਤੇ ਰੌਣ ਨਾਲ ਮਰਨ ਵਾਲੇ ਦੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਦੀ ਤੇ ਔਰਤਾਂ ਦੀ ਦਿਲ ਕੋਮਲ ਹੋਣ ਦੇ ਕਾਰਣ ਉਹ ਜਲਦੀ ਰੌ ਪੈਂਦੀਆਂ ਹਨ। ਇਸੇ ਕਾਰਨ ਉਨ੍ਹਾਂ ਨੂੰ ਉੱਥੇ ਜਾਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।
3. ਸ਼ਮਸ਼ਾਨ ਘਾਟ 'ਚ ਚਿਤਾ ਨੂੰ ਜਲਦੇ ਦੇਖ ਔਰਤਾਂ ਡਰ ਨਾ ਜਾਣ ਇਹ ਸੋਚ ਕੇ ਵੀ ਉਨ੍ਹਾਂ ਨੂੰ ਅੰਤਿਮ ਸਸਕਾਰ ਦੀਆਂ ਰਸਮਾਂ ਤੋਂ ਦੂਰ ਰੱਖਿਆ ਜਾਂਦਾ ਹੈ।
4. ਮਾਨਤਾਵਾਂ ਦੇ ਅਨੁਸਾਰ ਸਸਕਾਰ ਤੋਂ ਘਰ ਆਉਂਣ ਦੇ ਬਾਅਦ ਮਰਦਾਂ ਦੇ ਪੈਰ ਧਵਾਉਣ ਅਤੇ ਇਸ਼ਨਾਨ ਕਰਵਾਉਣ ਲਈ ਔਰਤਾਂ ਦਾ ਘਰ ਰਹਿਣਾ ਜ਼ਰੂਰੀ ਹੁੰਦਾ ਹੈ। 
5. ਅਜਿਹਾ ਮੰਨਿਆ ਜਾਂਦਾ ਹੈ ਕਿ ਸ਼ਮਸਾਨ 'ਚ ਹਰ ਸਮੇਂ ਆਤਮਾ ਦਾ ਵਾਸ ਹੁੰਦਾ ਹੈ, ਜਿਸ ਨਾਲ ਔਰਤਾਂ ਨੂੰ ਸਭ ਤੋਂ ਜ਼ਿਆਦਾ ਖਤਰਾ ਹੁੰਦਾ ਹੈ। ਕਿਉਂਕਿ ਜ਼ਿਆਦਾਤਰ ਆਤਮਾ ਔਰਤਾਂ ਨੂੰ ਹੀ ਆਪਣਾ ਸ਼ਿਕਾਰ ਬਣਾਉਂਦੀ ਹੈ। ਇਸ ਲਈ ਔਰਤਾਂ ਨੂੰ ਸ਼ਮਸ਼ਾਨ ਤੋਂ ਦੂਰ ਰੱਖਿਆ ਜਾਂਦਾ ਹੈ।


Related News