ਪੇਟ ਦੀ ਚਰਬੀ ਨੂੰ ਘੱਟ ਕਰੇ ਇਹ ਆਹਾਰ

Sunday, Jan 22, 2017 - 01:08 PM (IST)

 ਪੇਟ ਦੀ ਚਰਬੀ ਨੂੰ ਘੱਟ ਕਰੇ ਇਹ ਆਹਾਰ

ਜਲੰਧਰ— ਹਰ ਲੜਕੀ ਚਾਹੁੰਦੀ ਹੈ ਕਿ ਉਹ ਪਤਲੀ ਅਤੇ ਸੁੰਦਰ ਨਜ਼ਰ ਆਵੇ। ਪਤਲੇ ਹੋਣ ਲਈ ਲੜਕੀਆਂ ਡਾਇਟਿੰਗ, ਕਸਰਤ ਅਤੇ ਹੋਰ ਵੀ ਕਈ ਤਰ੍ਹਾਂ ਦੇ ਤਰੀਕਿਆਂ ਦੀ ਵਰਤੋਂ ਕਰਦੀਆਂ ਹਨ। ਪਰ ਪੇਟ ਦੀ ਚਰਬੀ ਘੱਟ ਕਰਨਾ ਇਨ੍ਹਾਂ ਆਸਾਨ ਨਹੀਂ ਹੈ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਆਹਾਰ ਦੇ ਬਾਰੇ ਜਿਸ ਨਾਲ ਤੁਸੀਂ ਆਪਣੇ ਸਰੀਰ ਨੂੰ ਸਹੀਂ ਆਕਾਰ ਅਤੇ ਪੇਟ ਦੀ ਚਰਬੀ ਨੂੰ ਘੱਟ ਕਰ ਸਕਦੇ ਹੋ।
ਸਮੱਗਰੀ
- 1/2 ਕੱਪ ਆਵਾਕੈਡੋ
- 1/4 ਕੱਪ ਹਰਾ ਧਨੀਆ
- 1/2 ਕੱਪ ਦਹੀਂ 
- 2 ਹਰੇ ਪਿਆਜ਼
- 1 ਕਲੀ ਲਸਣ 
- 1 ਚਮਚ ਨਿੰਬੂ ਦਾ ਰਸ 
- 1 ਚਮਚ ਚੀਨੀ
- 1/2 ਕੱਪ ਕਾਲੇ ਰਾਜਮਾ (ਉਬਲੇ ਹੋਏ)
- 1/2 ਕੱਪ ਕਰੋਨ (ਉਬਲੇ ਹੋਏ)
- 1/2 ਟਮਾਟਰ (ਬਾਰੀਕ ਕੱਟੇ ਹੋਏ)
- 1 ਚਮਚ ਨਮਕ
- 1 ਚਮਚ ਚੀਨੀ 
ਵਿਧੀ
1. ਸਭ ਤੋਂ ਪਹਿਲਾਂ ਆਵਾਕੈਡੋ, ਦਹੀਂ, ਧਨੀਆ, ਨਿੰਬੂ ਦਾ ਰਸ, ਚੀਨੀ ਅਤੇ ਨਮਕ ਨੂੰ ਮਿਕਸੀ ''ਚ ਪੀਸ ਲਓ।
2. ਹੁਣ ਇਕ ਕਟੋਰੇ ''ਚ ਹਰੀਆਂ ਪੱਤੇਦਾਰ ਸਬਜ਼ੀਆਂ ਰੱਖੋ ਅਤੇ ਉਸਦੇ ਉਪਰ ਤਿਆਰ ਕੀਤੇ ਗਏ ਮਿਸ਼ਰਨ ਦੇ 2 ਚਮਚ ਪਾਓ।
3. ਹੁਣ ਇਸਦੇ ਉਪਰ ਰਾਜਮਾ, ਕਰੋਨ ਅਤੇ ਟਮਾਟਰ ਪਾਓ।
4. ਹੁਣ ਇਸ ਨੂੰ ਪਰੋਸੋ।
ਜ਼ਰੂਰੀ ਗੱਲ
ਤੁਸੀਂ ਇਸ ਆਹਾਰ ਨੂੰ 3 ਤੋਂ 4 ਦਿਨ ਤੱਕ ਫਰਿੱਜ ''ਚ ਰੱਖ ਸਕਦੇ ਹੋ। 


Related News