ਘਰ ਨੂੰ ਚਾਰ ਚੰਨ ਲਗਾਉਂਦੇ ਹਨ ਇਹ ਖੂਬਸੂਰਤ ਰੰਗ

05/29/2017 2:02:13 PM

ਮੁੰਬਈ— ਪੁਰਾਣੇ ਰੰਗ ਦੀਆਂ ਦੀਵਾਰਾਂ ਨਾਲ ਘਰ ''ਚ ਬੋਰੀਅਤ ਆਉਣ ਲੱਗਦੀ ਹੈ। ਜੇਕਰ ਤੁਸੀਂ ਵੀ ਆਪਣੇ ਡ੍ਰੀਮ ਹੋਮ ਦਾ ਮੇਕਓਵਰ ਕਰਨਾ ਚਾਹੁੰਦੇ ਹੋ ਤਾਂ ਆਪਣੇ ਘਰ ਦੀਆਂ ਦੀਵਾਰਾਂ ਨੂੰ ਨਵੇਂ ਖੂਬਸੂਰਤ ਰੰਗਾਂ ਨਾਲ ਪੇਂਟ ਕਰਵਾਓ। ਜੇਕਰ ਘਰ ਦਾ ਲੁਕ ਬਦਲਣਾ ਚਾਹੁੰਦੇ ਹੋ ਤਾਂ ਦਿਲ ਅਤੇ ਦਿਮਾਗ ਦੋਵਾਂ ਨੂੰ ਖੁੱਸ਼ ਰੱਖੋ। ਘਰ ਦੇ ਇੰਟੀਰੀਅਰ ਨੂੰ ਚੇਂਜ ਕਰਨਾ ਕੋਈ ਫੈਸ਼ਨ ਨਹੀਂ ਹੈ ਬਲਕਿ ਇਹ ਜ਼ਰੂਰਤ ਹੈ। ਕਿਉਂਕਿ ਸਾਰੇ ਦਿਨ ਦੀ ਥਕਾਵਟ ਅਸੀਂ ਘਰ ''ਚ ਹੀ ਆ ਕੇ ਉਤਾਰਦੇ ਹਾਂ। ਡਿਜਾਈਨਰ ਦੀਵਾਰਾਂ ਪੇਂਟ ਕਰਵਾਉਣ ਦੇ ਬਦਲਦੇ ਤਰੀਕਿਆਂ ਨਾਲ ਤੁਸੀਂ ਆਪਣੇ ਘਰ ਦਾ ਲੁਕ ਬਿਲਕੁੱਲ ਚੇਂਜ ਕਰ ਸਕਦੇ ਹੋ। 
1. ਹਰਾ
ਜੇਕਰ ਤੁਸੀਂ ਕੁਦਰਤ ਦੇ ਕਰੀਬ ਹੋ ਤਾਂ ਘਰ ਨੂੰ ਹਰੇ ਰੰਗ ਨਾਲ ਪੇਂਟ ਕਰਵਾਓ। ਹਰੇ ਰੰਗ ਨਾਲ ਘਰ ਨੂੰ ਸਾਫਟ ਲੁਕ ਮਿਲੇਗਾ। 
2. ਆਰੇਂਜ
ਘਰ ਨੂੰ ਨਵੀਂ ਲੁਕ ਦੇਣ ਲਈ ਆਰੇਂਜ ਰੰਗ ਦੀ ਚੋਣ ਕਰੋ। ਕਮਰੇ ਦੀ ਇਕ ਦੀਵਾਰ ''ਤੇ ਆਰੇਂਜ ਰੰਗ ਦਾ ਰੰਗ ਕਰਵਾਓ ਅਤੇ ਵਾਕੀ ਦੀਆਂ ਦੀਵਾਰਾਂ ''ਤੇ ਵਾਈਟ ਜਾ ਬੇਜ ਰੰਗ ਦਾ ਇਸਤੇਮਾਲ ਕਰੋ। 
3. ਨੀਲਾ
ਇਹ ਰੰਗ ਅੱਖਾਂ ਨੂੰ ਸਕੂਨ ਦਿੰਦਾ ਹੈ। ਜਿਸ ਕਮਰੇ ''ਚ ਸਨਲਾਈਟ ਭਰਪੂਰ ਨਹੀਂ ਆਉਂਦੀ ਤਾਂ ਉਸਦੇ ਲਈ ਇਹ ਸਹੀ ਹੈ। ਜੇਕਰ ਕਮਰਾ ਛੋਟਾ ਹੈ ਤਾਂ ਡਾਰਕ ਨੀਲੇ ਰੰਗ ਦਾ ਇਸਤੇਮਾਲ ਨਾ ਕਰੋ। 
4. ਲਾਲ
ਲਾਲ ਰੰਗ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜੇਕਰ ਤੁਸੀਂ ਆਪਣੇ ਬੈਡਰੂਮ ਜਾ ਕਿਸੇ ਹੋਰ ਕਮਰੇ ਨੂੰ ਰੋਮਾਂਟਿਕ ਲੁਕ ਦੇਣਾ ਚਾਹੁੰਦੇ ਹੋ ਤਾਂ ਉਸਦਾ ਮੇਕਓਵਰ ਰੈੱਡ ਕਲਰ ਨਾਲ ਕਰੋ। ਕਮਰਿਆਂ ਦੀਆਂ ਸਾਰੀਆਂ ਦੀਵਾਰਾਂ ਦੀ ਜਗ੍ਹਾ ਇਕ ਦੀਵਾਰ ''ਤੇ ਵੀ ਲਾਲ ਰੰਗ ਕਰਵਾਓ।


Related News