ਪ੍ਰੀ-ਵੈਡਿੰਗ ਸ਼ੂਟ ਕਰਵਾਉਣ ਲਈ ਚੁਣੋ ਲਹਿੰਗਿਆਂ ਦੇ ਇਹ ਯੂਨੀਕ ਕਲਰ
Saturday, Mar 03, 2018 - 04:22 PM (IST)

ਨਵੀਂ ਦਿੱਲੀ—ਵਿਆਹ ਤੋਂ ਪਹਿਲਾਂ ਹਰ ਕਪਲ ਪ੍ਰੀ-ਵੈਡਿੰਗ ਸ਼ੂਟ ਕਰਵਾਉਂਦਾ ਹੈ, ਤਾਂਕਿ ਇਨ੍ਹਾਂ ਪਲਾਂ ਨੂੰ ਖਾਸ ਤਰੀਕੇ ਨਾਲ ਯਾਦਗਰ ਬਣਾਇਆ ਜਾ ਸਕੇ। ਵਿਆਹ ਵਾਲੇ ਕਪਲਸ ਆਪਣੇ ਹਰ ਦਿਨ ਨੂੰ ਖਾਸ ਬਣਾਉਣ ਦੇ ਲਈ ਸਾਰੀਆਂ ਰਸਮਾਂ ਨੂੰ ਬਹੁਤ ਖਾਸ ਬਣਾਉਣ ਦੇ ਲਈ ਕਈ ਤਰ੍ਹਾਂ ਦੇ ਐਕਸਪੇਰੀਮੈਂਟ ਕਰਦੇ ਹਨ।
ਕਪਲਸ ਆਪਣੇ ਵਿਆਹ ਦੇ ਹਰ ਪਲ ਯਾਨੀ ਪ੍ਰੀ-ਵੈਡਿੰਗ, ਬੀਚ ਵੈਡਿੰਗ, ਅਤੇ ਡੇਅ ਵੈਡਿੰਗ ਨੂੰ ਖਾਸ ਤਰੀਕੇ ਨਾਲ ਮਨ੍ਹਾ ਰਹੇ ਹਨ। ਇਸ ’ਚ ਡੈਕੋਰੇਸ਼ਨ ਹੀ ਨਹੀਂ, ਬਲਕਿ ਪਹਿਣੀ ਜਾਣ ਵਾਲੀ ਆਓਟਫਿੱਟ ਵੀ ਮਾਇਨੇ ਰੱਖਦੀ ਹੈ। ਇਸ ਦਿਨ ਦੇ ਲਈ ਲੜਕੀ ਹਮੇਸ਼ਾ ਬ੍ਰਾਈਟ ਕਲਰ ਯਾਨੀ ਲਾਲ ਲਹਿੰਗਾ ਪਹਿਣਨਾ ਪਸੰਦ ਕਰਦੀ ਹੈ ਪਰ ਅੱਜ ਕਲ ਲਾਲ ਲਹਿੰਗੇ ਦਾ ਟ੍ਰੈਂਡ ਬਹੁਤ ਪੁਰਾਣਾ ਮੰਨਿਆ ਜਾਂਦਾ ਹੈ।
ਅੱਜ ਕਲ ਡਿਫਰੈਂਟ-ਡਿਫਰੈਂਟ ਕਲਰ ਸ਼ੈਡਸ ਦੇ ਲਹਿੰਗੇ ਟ੍ਰੈਂਡ ’ਚ ਹਨ। ਜੇਕਰ ਤੁਸੀਂ ਵੀ ਆਪਣੇ ਪ੍ਰੀ-ਵੈਡਿੰਗ, ਡੇਅ ਵੈਡਿੰਗ ਅਤੇ ਬੀਚ ਵੈਡਿੰਗ ਨੂੰ ਸਪੈਸ਼ਲ ਡੇਅ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਸ਼ੈਡਸ ਦੇ ਲਹਿੰਗਿਆਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਖੂਬਸੂਰਤ ਲੁਕ ਦੇਣ ’ਚ ਮਦਦ ਕਰਨਗੇ।