ਰਿਸ਼ਤਾ ਟੁੱਟਣ ਦੀ ਕਗਾਰ ''ਤੇ ਹੋਣ ਦੇ ਮਿਲਦੇ ਹਨ ਇਹ ਸੰਕੇਤ

09/11/2017 2:23:05 PM

ਨਵੀਂ ਦਿੱਲੀ— ਰਿਲੇਸ਼ਨਸ਼ਿਪ ਵਿਚ ਕਈ ਵਾਰ ਅਜਿਹੀਆਂ ਪਰਿਸਥਿਤਿਆਂ ਆ ਜਾਂਦੀਆਂÎ ਹਨ ਜਿਸ ਕਾਰਨ ਤੁਹਾਡਾ ਪਾਰਟਨਰ ਦੇ ਨਾਲ ਝਗੜਾ ਹੋ ਜਾਂਦਾ ਹੈ ਪਰ ਝਗੜਾ ਵਧ ਜਾਣ 'ਤੇ ਤੁਹਾਨੂੰ ਘੁਟਣ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ਵਿਚ ਤੁਸੀਂ ਇਨ੍ਹਾਂ ਝਗੜਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕਰਦੇ ਹੋ, ਜਿਸ ਕਾਰਨ ਝਗੜੇ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ ਅਤੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਅਜਿਹਾ ਕਿਉਂ ਹੋ ਰਿਹਾ ਹੈ ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਸੰਕੇਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਨੂੰ ਪਤਾ ਚਲ ਜਾਵੇਗਾ ਕਿ ਤੁਹਾਡਾ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੈ।
1. ਲੜਾਈ ਝਗੜੇ
ਛੋਟੇ-ਮੋਟੇ ਲੜਾਈ ਝਗੜੇ ਤਾਂ ਹਰ ਰਿਸ਼ਤੇ ਵਿਚ ਹੁੰਦੇ ਹਨ ਪਰ ਕਈ ਵਾਰ ਇਹ ਝਗੜੇ ਜ਼ਿਆਦਾ ਵਧ ਜਾਂਦੇ ਹਨ। ਅਜਿਹੇ ਵਿਚ ਜੇ ਤੁਹਾਡਾ ਪਾਰਟਨਰ ਹਰ ਗੱਲ 'ਤੇ ਲੜਣ ਲੱਗੇ ਅਤੇ ਤੁਹਾਨੂੰ ਕਈ-ਕਈ ਦਿਨਾਂ ਤੱਕ ਨਾ ਬੁਲਾਏ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਰਿਸ਼ਤਾ ਟੁੱਟਣ ਦਾ ਕਗਾਰ 'ਤੇ ਹੈ। 

PunjabKesari
2. ਕਮੀਆਂ ਨਜ਼ਰ ਆਉਣਾ
ਜੇ ਤੁਹਾਡਾ ਪਾਟਰਨਰ ਗੱਲ-ਗੱਲ 'ਤੇ ਤੁਹਾਡੀਆਂ ਕਮੀਆਂ ਗਿਣਾਉਣ ਲੱਗੇ ਤਾਂ ਸਮਝ ਲਓ ਕਿ ਹੁਣ ਤੁਹਾਡੇ ਪਾਰਟਨਰ ਤੁਹਾਨੂੰ ਪਹਿਲਾਂ ਦੀ ਤਰ੍ਹਾਂ ਪਿਆਰ ਨਹੀਂ ਕਰਦਾ। ਇਸ ਤੋਂ ਇਲਾਵਾ ਦੋਹਾਂ ਵਿਚ ਲਗਾਅ ਅਤੇ ਆਕਰਸ਼ਨ ਵੀ ਖਤਮ ਹੋ ਜਾਂਦਾ ਹੈ।

PunjabKesari
3. ਵਿਵਹਾਰ ਵਿਚ ਬਦਲਾਅ
ਅਜਿਹੇ ਸਮੇਂ ਵਿਚ ਤੁਹਾਡਾ ਪਾਰਟਨਰ ਤੁਹਾਡੀ ਗੱਲਾਂ ਦੇ ਵਲ ਧਿਆਨ ਦੇਣਾ ਬੰਦ ਕਰ ਦਿੰਦਾ ਹੈ ਉਸ ਦਾ ਵਿਵਹਾਰ ਵੀ ਪਹਿਲੇ ਦੀ ਤਰ੍ਹਾਂ ਨਹੀਂ ਰਹਿੰਦਾ ਹੈ। ਉਹ ਗੱਲ-ਗੱਲ 'ਤੇ ਤੁਹਾਨੂੰ ਇਗਨੋਰ ਕਰਨ ਲੱਗ ਜਾਂਦਾ ਹੈ। 

PunjabKesari
4. ਕਿਸੇ ਹੋਰ ਵਲ ਆਕਰਸ਼ਤ ਹੋਣਾ
ਜੇ ਤੁਹਾਡਾ ਪਾਰਟਨਰ ਦਾ ਝੁਕਾਅ ਕਿਸੇ ਤੀਸਰੇ ਵਿਅਕਤੀ ਦੇ ਵਲ ਹੈ ਤਾਂ ਸਮਝ ਲਓ ਕਿ ਤੁਹਾਡਾ ਰਿਸ਼ਤਾ ਬਸ ਟੁੱਟਣ ਹੀ ਵਾਲਾ ਹੈ। ਅਜਿਹੇ ਵਿਚ ਤੁਹਾਨੂੰ ਵੀ ਸਮੱਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਪਾਰਟਨਰ ਤੁਹਾਨੂੰ ਧੋਖਾ ਦੇ ਰਿਹਾ ਹੈ। 

PunjabKesari
5. ਨਹੀਂ ਰਹੀ ਦਿਲਚਸਪੀ
ਤੁਸੀਂ ਦੋਵੇਂ ਜੇ ਇਕ ਦੂਜੇ ਦੇ ਬਾਰੇ ਸੋਚੇ ਬਿਨਾਂ ਹੀ ਕੋਈ ਵੀ ਪਲੈਨ ਬਣਾ ਰਹੇ ਤਾਂ ਸਮੱਝ ਲਓ ਕਿ ਤੁਸੀਂ ਇਸ ਰਿਸ਼ਤੇ ਵਿਚ ਕੁਝ ਵੀ ਨਹੀਂ ਬਚਿਆਂ ਹੈ। ਅਜਿਹੇ ਵਿਚ ਇਸ ਰਿਸ਼ਤੇ ਨੂੰ ਸਮੇਂ ਰਹਿੰਦੇ ਹੀ ਸਵਾਰ ਲੈਣਾ ਚਾਹੀਦਾ ਹੈ

PunjabKesari


Related News