ਗੁੱਸੇ ਹੋਈ ਪਤਨੀ ਨੂੰ ਮਨਾਉਣ ਲਈ ਵਰਤੋਂ ਇਹ ਤਰੀਕੇ
Wednesday, Apr 05, 2017 - 01:11 PM (IST)

ਨਵੀਂ ਦਿੱਲੀ— ਪਤੀ-ਪਤਨੀ ''ਚ ਪਿਆਰ ਦੇ ਨਾਲ-ਨਾਲ ਦੋਹਾਂ ਦਾ ਇਕ-ਦੂਜੇ ਨਾਲ ਗੁੱਸਾ ਕਰਨਾ ਵੀ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾਉਂਦਾ ਹੈ। ਜਿੱਥੇ ਪਤੀ ਦੇ ਕਿਸੇ ਗੱਲ ''ਤੇ ਗੁੱਸਾ ਕਰਨ ''ਤੇ ਉਸ ਨੂੰ ਮਨਾਉਣਾ ਸੌਖਾ ਨਹੀਂ, ਉੱਥੇ ਪਤਨੀ ਦੇ ਵੀ ਗੁੱਸਾ ਕਰਨ ''ਤੇ ਉਸ ਨੂੰ ਮਨਾਉਣਾ ਸੌਖਾ ਨਹੀਂ ਸਗੋਂ ਜ਼ਿਆਦਾ ਮੁਸ਼ਕਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦਸਾਂਗੇ, ਜਿੰਨ੍ਹਾਂ ਨਾਲ ਤੁਸੀਂ ਆਪਣੀ ਪਤਨੀ ਨੂੰ ਆਸਾਨੀ ਨਾਲ ਮਨਾ ਲਓਗੇ। ਉਹ ਤੁਹਾਡੀ ਗਲਤੀ ਭੁੱਲ ਕੇ ਦੁਬਾਰਾ ਪਹਿਲਾਂ ਵਾਂਗ ਹੀ ਪਿਆਰ ਕਰੇਗੀ।
1. ਅਕਸਰ ਸੱਸ-ਨੂੰਹ ਦੀ ਆਪਸ ''ਚ ਨਹੀਂ ਬਣਦੀ। ਇਸ ਲਈ ਪਤਨੀ ਆਪਣਾ ਸਾਰਾ ਗੁੱਸਾ ਪਤੀ ''ਤੇ ਹੀ ਕੱਢਦੀ ਹੈ। ਇਸ ਸਥਿਤੀ ''ਚ ਪਤੀ ਨੂੰ ਚਾਹੀਦਾ ਹੈ ਕਿ ਉਹ ਪਤਨੀ ਦੀ ਗੱਲ ਸ਼ਾਂਤੀ ਨਾਲ ਸੁਣੇ। ਬਾਅਦ ''ਚ ਪਿਆਰ ਨਾਲ ਉਸ ਨੂੰ ਸਮਝਾਏ ਕਿ ਮਾਂ ਨੇ ਆਪਣਾ ਸਮਝ ਕੇ ਹੀ ਉਸ ਨੂੰ ਕੁਝ ਕਿਹਾ ਹੈ। ਇਸ ''ਚ ਬੁਰਾ ਮੰਨਣ ਵਾਲੀ ਕੋਈ ਗੱਲ ਹੀ ਨਹੀ ਸੀ। ਇਸ ਤਰ੍ਹਾਂ ਕਹਿਣ ਨਾਲ ਉਹ ਜਲਦੀ ਮੰਨ ਜਾਵੇਗੀ।
2. ਪਤਨੀ ਦੇ ਗੁੱਸਾ ਕਰਨ ''ਤੇ ਜ਼ਲਦੀ ਹੀ ਉਸ ਨੂੰ ਗਲੇ ਲਗਾ ਲਓ ਅਤੇ ਇਕ ਕਿਸ ਦੇ ਦਿਓ। ਇਸ ਤਰ੍ਹਾਂ ਉਹ ਸਭ ਕੁਝ ਭੁੱਲ ਜਾਵੇਗੀ ਅਤੇ ਜਲਦੀ ਹੀ ਨਾਰਮਲ ਹੋ ਜਾਵੇਗੀ।
3. ਪਤਨੀ ਦਾ ਗੁੱਸਾ ਜਲਦੀ ਠੰਡਾ ਕਰਨ ਲਈ ਉਸ ਨੂੰ ਸ਼ਾਪਿੰਗ ''ਤੇ ਲੈ ਜਾਓ।
4. ਪਤਨੀ ਨੂੰ ਜ਼ਿਆਦਾ ਗੁੱਸਾ ਉਸ ਵੇਲੇ ਆਉਂਦਾ ਹੈ ਜਦੋਂ ਤੁਸੀਂ ਉਸ ਦੀਆਂ ਹਰਕਤਾਂ ਅਤੇ ਗੱਲਾਂ ਨੂੰ ਡਰਾਮਾ ਕਹਿੰਦੇ ਹੋ। ਇਸ ਲਈ ਜਦੋਂ ਉਹ ਕੋਈ ਗੱਲ ਤੁਹਾਨੂੰ ਦੱਸਦੀ ਹੈ ਤਾਂ ਕੋਈ ਜ਼ਿਆਦਾ ਪ੍ਰਤੀਕਿਰਿਆ ਨਾ ਕਰਦੇ ਹੋਏ ਸਿਰਫ ਧਿਆਨ ਨਾਲ ਉਸ ਦੀਆਂ ਗੱਲਾਂ ਨੂੰ ਸੁਨਣਾ ਚਾਹੀਦਾ ਹੈ।
5. ਜੇ ਪਤਨੀ ਜ਼ਿਆਦਾ ਗੁੱਸੇ ''ਚ ਹੈ ਤਾਂ ਉਸ ਨੂੰ ਡਿਨਰ ਲਈ ਕਿਤੇ ਬਾਹਰ ਲੈ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਇੱਕਠੇ ਸਮ੍ਹਾਂ ਬਿਤਾਉਣ ਨਾਲ ਉਸ ਦਾ ਗੁੱਸਾ ਸ਼ਾਂਤ ਹੋ ਜਾਵੇਗਾ।