ਵਿਟਾਮਿਨ ''ਡੀ'' ਦੀ ਕਮੀ ਨੂੰ ਪੂਰਾ ਕਰਨ ਲਈ ਅਪਣਾਓ ਇਹ ਤਰੀਕੇ

02/01/2017 4:18:56 PM

ਜਲੰਧਰ— ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਵਿਟਾਮਿਨ, ਮਿਨਰਲ ਅਤੇ ਪੋਸ਼ਕ ਤੱਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਹੈ। ਹਰੇਕ ਵਿਟਾਮਿਨ ਦਾ ਸਰੀਰ ਲਈ ਖਾਸ ਮਹੱਤਵ ਹੁੰਦਾ ਹੈ। ਅੱਜ ਅਸੀਂ ਵਿਟਾਮਿਨ ''ਡੀ'' ਦੇ ਬਾਰੇ ਗੱਲ ਕਰ ਰਹੇ ਹਾਂ। ਇਹ ਵਿਟਾਮਿਨ ਸਰੀਰ ਦੇ ਲਈ ਬਹੁਤ ਹੀ ਜ਼ਰੂਰੀ ਹੈ। ਕੈਲਸ਼ੀਅਮ ਦੇ ਨਾਲ ਜੇਕਰ ਵਿਟਾਮਿਨ ''ਡੀ'' ਦੀ ਕਮੀ ਹੋ ਜਾਵੇ ਤਾਂ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਵਿਟਾਮਿਨ ''ਡੀ'' ਦੀ ਕਮੀ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ।
1. ਹੱਡੀਆਂ ਅਤੇ ਮਾਸਪੇਸ਼ੀਆਂ ਦਾ ਕਮਜ਼ੋਰ ਹੋ ਜਾਣਾ।
2. ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ।
3. ਤਣਾਅ ਅਤੇ ਉਦਾਸੀ ਹੋ ਜਾਣਾ।
4. ਆਲਸ ਅਤੇ ਥਕਾਵਟ ਹੋ ਜਾਣਾ।
ਆਓ ਜਾਣਦੇ ਹਾਂ ਵਿਟਾਮਿਨ ''ਡੀ'' ਦੀ ਕਮੀ ਨੂੰ ਪੂਰਾ ਕਰਨ ਦੇ ਤਰੀਕਿਆਂ ਦੇ ਬਾਰੇ 
1. ਧੁੱਪ ਲੈਣਾ
ਵਿਟਾਮਿਨ ''ਡੀ'' ਦੀ ਕਮੀ ਨੂੰ ਪੂਰਾ ਕਰਨ ਦੇ ਲਈ ਧੁੱਪ ''ਚ ਬੈਠਣਾ ਬਹੁਤ ਜ਼ਰੂਰੀ ਹੈ। ਸਵੇਰ ਦੇ ਸਮੇਂ ਧੁੱਪ ਲੈਣ ਨਾਲ ਸਰੀਰ ''ਚ ਵਿਟਾਮਿਨ ''ਡੀ'' ਦੀ ਕਮੀ ਨਹੀਂ ਹੁੰਦੀ ਅਤੇ ਇਸ ਨਾਲ ਚਮੜੀ ਦਾ ਐਲਰਜੀ ਤੋਂ ਬਚਾਅ ਰਹਿੰਦਾ ਹੈ।
2. ਸਾਲਮਨ ਅਤੇ ਟੁਨਾ ਮੱਛੀ
ਮਾਸਾਹਾਰੀ ਖਾਣ ਦੇ ਸ਼ੌਕੀਨ ਹੋ ਤਾਂ ਸਾਲਮਨ ਅਤੇ ਟੁਨਾ ਮੱਛੀ ''ਚ ਵਿਟਾਮਿਨ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਕਾਡ ਲਿਵਰ ''ਚ ਵੀ ਵਿਟਾਮਿਨ ''ਡੀ'' ਦੀ ਭਰਪੂਰ ਮਾਤਰਾ ਹੁੰਦਾ ਹੈ।
3. ਅੰਡਾ
ਮੱਛੀ ਤੋਂ ਇਲਾਵਾ ਅੰਡੇ ਦੀ ਵਰਤੋਂ ਕਰਨ ਨਾਲ ਵੀ ਵਿਟਾਮਿਨ ''ਡੀ'' ਦੀ ਕਮੀ ਦੂਰ ਹੋ ਜਾਂਦੀ ਹੈ।
4. ਡੇਅਰੀ ਪ੍ਰੋਡਕਟ 
ਦੁੱਧ, ਮੱਖਣ ਅਤੇ ਪਨੀਰ ਨੂੰ ਆਪਣੀ ਡਾਈਟ ''ਚ ਸ਼ਾਮਲ ਕਰੋ। ਇਸ ਨਾਲ ਸਰੀਰ ਦੀ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ।
5. ਗਾਜਰ
ਗਾਜਰ ਦਾ ਜੂਸ ਪੀਣ ਨਾਲ ਵਿਟਾਮਿਨ ਦੀ ਕਮੀ ਪੂਰੀ ਹੋ ਜਾਂਦੀ ਹੈ। ਰੋਜ਼ 2 ਗਲਾਸ ਗਾਜਰ ਦਾ ਜੂਸ ਜ਼ਰੂਰ ਪੀਓ।


Related News