ਇਹ ਜੜੀ ਬੂਟੀਆਂ ਮਲੇਰਿਆ ਤੋਂ ਛੁਟਕਾਰਾ ਪਾਉਣ ''ਚ ਕਰਨਗੀਆਂ ਤੁਹਾਡੀ ਮਦਦ

Saturday, Apr 29, 2017 - 01:42 PM (IST)

ਇਹ ਜੜੀ ਬੂਟੀਆਂ ਮਲੇਰਿਆ ਤੋਂ ਛੁਟਕਾਰਾ ਪਾਉਣ ''ਚ ਕਰਨਗੀਆਂ ਤੁਹਾਡੀ ਮਦਦ

ਨਵੀਂ ਦਿੱਲੀ— ਮਲੇਰਿਆ ਇਕ ਸੰਕਰਾਮਕ ਬੀਮਾਰੀ ਹੈ ਅਤੇ ਇਹ ਕਿਸੇ ਨੂੰ ਵੀ ਹੋ ਸਕਦਾ ਹੈ। ਉਲਟੀ, ਠੰਡ ਲੱਗਣਾ, ਮਾਸਪੇਸ਼ੀਆਂ ''ਚ ਦਰਦ, ਥਕਾਵਟ ,ਸਿਰ ਦਰਦ ਅਤੇ ਬੁਖਾਰ ਇਸ ਬੀਮਾਰੀ ਦੇ ਲੱਛਣ ਹਨ। ਜੇ ਕਿਸੇ ਵਿਅਕਤੀ ''ਚ ਇਸ ਤਰ੍ਹ੍ਹਾਂ ਦੇ ਲੱਛਣ ਨਜ਼ਰ ਆਉਣ ਤਾਂ ਉਸ ਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਕੁਝ ਘਰੇਲੂ ਨੁਸਖੇ ਵੀ ਇਸ ''ਚ ਤੁਹਾਡੀ ਮਦਦ ਕਰ ਸਕਦੇ ਹਨ ਆਓ ਜਾਣਦੇ ਹਾਂ ਇਨ੍ਹਾਂ ਘਰੇਲੂ ਨੁਸਖਿਆਂ ਬਾਰੇ
1. ਚਿਰਾਇਅਤਾ
ਇਹ ਮਲੇਰਿਆ ਨਾਲ ਲੜਣ ਅਤੇ ਬੁਖਾਰ ਘੱਟ ਕਰਨ ''ਚ ਮਦਦ ਕਰਦੀ ਹੈ। ਇਸ ਨੂੰ ਬਣਾਉਣ ਲਈ ਇਕ ਗਿਲਾਸ ਪਾਣੀ ''ਚ 15 ਗ੍ਰਾਮ ਚਿਰਾਇਅਤਾ, ਇਕ ਛੋਟੀ ਦਾਲਚੀਨੀ ਅਤੇ ਲੋਂਗ ਪਾ ਕੇ ਉਬਾਲੋ। ਫਿਰ ਇਸ ਪਾਣੀ ਨੂੰ ਥੋੜ੍ਹਾ-ਥੋੜ੍ਹਾ ਕਰਕੇ ਅਤੇ ਸ਼ਾਮ ਨੂੰ ਪੀਓ
2. ਤੁਲਸੀ
ਤੁਲਸੀ ਦੇ ਪੱਤੇ ਪੀਸ ਕੇ ਉਸ ''ਚ ਇਕ ਚੁਟਕੀ ਕਾਲੀ ਮਿਰਚ ਦਾ ਪਾਊਡਰ ਪਾ ਕੇ ਖਾਓ। ਇਹ ਤਰੀਕਾ ਬੁਖਾਰ ਨੂੰ ਘੱਟ ਕਰਦਾ ਹੈ। 
3. ਇਮਲੀ
ਇਕ ਗਿਲਾਸ ਪਾਣੀ ''ਚ 2 ਚਮਚ ਇਮਲੀ ਨੂੰ ਉਬਾਲੋ। ਉਬਲੇ ਹੋਏ ਪਾਣੀ ਨੂੰ ਛਾਣ ਕੇ ਪੀਓ ਇਸ ਤਰੀਕੇ ਨਾਲ ਮਲੇਰਿਏ ਤੋਂ ਛੁਟਕਾਰਾ ਮਿਲੇਗਾ। 
4. ਧਤੂਰਾ
ਧਤੂਰੇ ਦੇ ਪੱਤਿਆਂ ਨੂੰ ਮਲੇਰਿਆ ਦੇ ਇਲਾਜ਼ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਸ ਦੇ ਪੱਤਿਆਂ ਨੂੰ ਪੀਸ ਕੇ ਗੁੜ ਦੇ ਨਾਲ ਮਿਲਾਕੇ ਗੋਲੀਆਂ ਬਣਾਈਆਂ ਜਾਂਦੀਆਂ ਹਨ। ਗੋਲੀ ਨੂੰ ਬੁਖਾਰ ਚੜਣ ਤੋਂ ਪਹਿਲਾਂ ਖਾਦਾ ਜਾਂਦਾ ਹੈ। 


Related News