ਇਹ ਆਦਤਾਂ ਕਰ ਦੇਣਗੀਆਂ ਕਿਡਨੀ ਨੂੰ ਖਰਾਬ
Monday, Dec 19, 2016 - 02:33 PM (IST)

ਜਲੰਧਰ— ਸਾਡੀਆ ਰੋਜ਼ ਦੀਆਂ ਕੁਝ ਖਰਾਬ ਆਦਤਾਂ ਹੁੰਦੀਆਂ ਹਨ। ਜਿਹੜੀਆਂ ਸਾਡੀ ਸਿਹਤ ਤੇ ਸਰੀਰ ਦੋਨਾਂ ਤੇ ਬੁਰਾ ਅਸਰ ਪਾਉਂਦੀਆਂ ਹਨ। ਇਨ੍ਹਾਂ ਬੁਰੀਆਂ ਆਦਤਾਂ ਕਰਕੇ ਹੀ ਸਾਨੂੰ ਕਈ ਬਿਮਾਰੀਆਂ ਤੇ ਪਰੇਸ਼ਾਨੀਆ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਅਜਿਹੀਆਂ ਆਦਤਾਂ ਬਾਰੇ ਵਿਚਾਰ ਕਰਾਂਗੇ। ਜਿਹੜੀਆਂ ਸਾਡੇ ਕਿਡਨੀ ਤੇ ਖਤਰਨਾਕ ਅਸਰ ਪਾਉਂਦੀਆਂ ਹਨ।
1. ਘੱਟ ਪਾਣੀ ਪੀਣਾ
ਕੁਝ ਲੋਕ ਪੂਰੇ ਦਿਨ ਪਾਣੀ ਨਹੀਂ ਪੀਂਦੇ ਹਨ ਇਸ ਨੂੰ ਹੀ ਆਪਣੀ ਆਦਤ ਬਣਾ ਲੈਂਦੇ ਹਨ। ਜਿਸ ਨਾਲ ਕਿਡਨੀ ਨੂੰ ਖੂਨ ਸਾਫ ਕਰਨ ਵਾਲਾ ਤਰਲ ਪਦਾਰਥ ਨਹੀਂ ਮਿਲਦਾ । ਇਸ ਕਾਰਨ ਖੂਨ ''ਚ ਮੌਜੂਦ ਗੰਦਗੀ ਸਰੀਰ ''ਚ ਰਹਿ ਜਾਂਦੀ ਹੈ। ਜਿਸ ਨਾਲ ਰੋਗਾਂ ਨੂੰ ਘਰ ਕਰਨ ਦਾ ਮੋਕਾ ਮਿਲ ਜਾਂਦਾ ਹੈ।
2. ਪੇਸ਼ਾਬ ਨੂੰ ਰੋਕਣਾ
ਰੋਜ਼ਾਨਾ ਪੇਸ਼ਾਬ ਰੋਕਣ ਨਾਲ ਵੀ ਕਿਡਨੀ ਤੇ ਬਹੁਤ ਬੁਰਾ ਅਸਰ ਪੈਂਦਾ ਹੈ। ਪੇਸ਼ਾਬ ਰੋਕਣ ਦੀ ਆਦਤ ਨਾਲ ਕਿਡਨੀ ''ਚ ਪੱਥਰੀ ਬਣਨ ਦਾ ਖਤਰਾ ਵੱਧ ਜਾਂਦਾ ਹੈ। ਇਸ ਨਾਲ ਕਿਡਨੀ ਫੇਲ ਵੀ ਹੋ ਜਾਂਦੀ ਹੈ। ਪੇਸ਼ਾਬ ਨੂੰ ਜ਼ਿਆਦਾ ਦੇਰ ਨਾਲ ਰੋਕ ਕੇ ਨਾ ਰੱਖੋ।
3. ਸ਼ਰਾਬ ਪੀਣ ਦੀ ਆਦਤ
ਜ਼ਿਆਦਾ ਸ਼ਰਾਬ ਪੀਣਾ ਜਾਂ ਡ੍ਰਿੰਕ ਪੀਣ ਪੇਸ਼ਾਬ ਤੇ ਕਿਡਨੀ ਦੇ ਲਈ ਖਤਨਾਕ ਹੋ ਸਕਦਾ ਹੈ। ਇਹਨਾਂ ਦੋਨਾਂ ਚੀਜ਼ਾਂ ਦਾ ਹੱਦ ਤੋਂ ਵੱਧ ਪੀਣਾ ਨਾਲ ਸਰੀਰ ''ਚੋਂ ਪ੍ਰੋਟੀਨ ਪੇਸ਼ਾਬ ਰਾਹੀ ਬਾਹਰ ਨਿਕਲ ਜਾਂਦੇ ਹਨ। ਜਿਸ ਨਾਲ ਸਾਡੀ ਕਿਡਨੀ ਠੀਕ ਢੰਗ ਨਾਲ ਕੰਮ ਨਹੀ ਕਰ ਪਾਉਂਦੀ।
4. ਨੀਂਦ ਪੂਰੀ ਨਾ ਕਰ ਪਾÀੁਂਣਾ
ਸੌਣ ਸਮੇਂ ਕਿਡਨੀ ਦੇ ਟਿਸ਼ੂਆ ਦਾ ਨਵ -ਨਿਰਮਾਣ ਹੁੰਦਾ ਹੈ ਇਸ ਲਈ ਚੰਗੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ
ਜੇਕਰ ਅਸੀਂ ਨੀਂਦ ਪੂਰੀ ਨਹੀ ਕਰਦੇ ਤਾਂ ਨਵੇਂ ਟਿਸ਼ੂ ਬਣਨ ਵਿੱਚ ਰੁਕਾਵਟ ਆਉਂਦੀ ਹੈ। ਤਾਂ ਕਿਡਨੀ ਤੇ ਦਬਾ ਪਂੈਦਾ ਹੈ।
5. ਜ਼ਿਆਦਾ ਨਮਕ ਖਾਣਾ
ਕੁਝ ਲੋਕਾਂ ਨੂੰ ਜ਼ਿਆਦਾ ਨਮਕ ਖਾਣ ਦੀ ਆਦਤ ਹੁੰਦੀ ਹੈ। ਜਿਸ ਦਾ ਸਿੱਧਾ ਅਸਰ ਸਾਡੀ ਕਿਡਨੀ ਤੇ ਪੈਂਦਾ ਹੈ। ਸਰੀਰ ''ਚ ਸੋਡੀਅਮ ਦੀ ਮਾਤਰਾ ਵੱਧਣ ਨਾਲ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਜਿਸ ਨਾਲ ਕਿਡਨੀ ਤੇ ਜ਼ੋਰ ਪੈਂਦਾ ਹੈ ਇਸ ਨਾਲ ਸੰਬੰਧਿਤ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਣ ਲੱਗਦੀਆ ਹਨ।