ਇਹ ਹਨ ਦੁਨੀਆ ਦੇ ਸਭ ਤੋਂ ਸੁੰਦਰ ਨੋਟ
Saturday, Jan 14, 2017 - 05:41 PM (IST)

ਮੁੰਬਈ—ਜਦੋਂ ਤੋਂ ਦੇਸ਼ ''ਚ ਨੋਟਬੰਦੀ ਹੋਈ ਹੈ ਅਤੇ 500 ਤੋਂ ਇਨ੍ਹਾਂ ਬਾਰੇ ਹੀ ਚਰਚਾ ਹੋ ਰਹੀ ਹੈ। ਜੇਕਰ ਤੁਸੀਂ ਇਸ ਤੋਂ ਬੋਰ ਹੋ ਚੁਕੇ ਹੋ ਤਾਂ ਤੁਹਾਨੂੰ ਦੁਨੀਆ ਦੇ ਕੁਝ ਸਭ ਤੋਂ ਬਿਹਤਰੀਨ ਨੋਟਾਂ ਦੇ ਬਾਰੇ ਦੱਸਦੇ ਹਾਂ। ਇਹ ਕਰੰਸੀ ਨੋਟ ਦੁਨੀਆ ਦੇ '' ਸਰਵੋਤਮ ਬੈਂਕ ਨੋਟ ਅਵਾਰਡ'' ਦੀ ਦੌੜ ''ਚ ਸ਼ਾਮਲ ਹਨ।
1. ਨਿਊਜ਼ੀਲੈਂਡ ਦੇ 50 ਡਾਲਰ
ਨਿਊਜ਼ੀਲੈਂਡ ''ਚ 5 ਡਾਲਰ ਦੇ ਨੋਟ ਨੂੰ 2015''ਚ ਪਹਿਲਾਂ ਇਨਾਮ ਮਿਲਿਆ ਸੀ। ਇਸ ''ਚ ਪਲਾਸਟਿਕ ਦੀ ਇਸ ਸੁੰਦਰ ਖਿੜਕੀ ''ਚ ਨਕਸ਼ਾ ਛਾਪਿਆ ਗਿਆ ਸੀ ਅਤੇ ਰੰਗ ਬਦਲਣ ਵਾਲੀ ਪੀਲੇ ਰੰਗ ਦੀ ਪੈਂਗੁਇਨ ਵੀ ਬਣੀ ਹੋਈ ਸੀ। ਹੁਣ 50 ਡਾਲਰ ਦਾ ਨੋਟ ਵੀ ਇਸੇ ਸੀਰੀਜ਼ ਦਾ ਹਿੱਸਾ ਹੈ, ਜਿਸ ''ਚ ਮਾਓਰੀ ਜਨਜਾਤੀ ਦੇ ਇੱਕ ਮੁੱਖ ਸਿਆਸਤਦਾਨ ਸਰ ਐਪੀਰਾਨਾ ਨਗਾਤਾ ਦੀ ਫੋਟੋ ਛਾਪੀ ਗਈ ਹੈ।
2. ਸਵਿਟਜ਼ਰਲੈਂਡ ਦੇ 50 ਸਵਿਸ ਫ੍ਰੈਂਕ
ਸਵਿਟਜ਼ਰਲੈਂਡ ''ਚ ਅੱਜਕਲ ਉਥੋਂ ਦੀਆਂ ਖੂਬੀਆਂ ਦਰਸਾਉਣ ਨਾਲੇ ਸੁੰਦਰ ਨੋਟਾਂ ਦੀ ਸੀਰੀਜ਼ ਜਾਰੀ ਕੀਤੀ ਜਾ ਰਹੀ ਹੈ। ਇਨ੍ਹਾਂ ''ਚ ਮਸ਼ਹੂਰ ਸ਼ਖਸੀਅਤਾਂ ਦੇ ਚਿਹਰੇ ਨਹੀਂ ਸਗੋਂ ਦੇਸ਼ ਦੀਆਂ ਪ੍ਰਮੁੱਖ ਚੀਜ਼ਾਂ, ਸਥਾਨਾਂ ਤੇ ਵਿਸ਼ੇਸ਼ ਗੁਣਾਂ ''ਤੇ ਜ਼ੋਰ ਦਿੱਤਾ ਗਿਆ ਹੈ। ਇਹ ਨੋਟ ਹਵਾ ਨੂੰ ਪ੍ਰਦਰਸ਼ਿਤ ਕਰਦਾ ਹੈ।
3. ਆਸਟ੍ਰੇਲੀਆ ਦੇ 5 ਡਾਲਰ
ਆਸਟ੍ਰੇਲੀਆ ਦੇ ਨਵੇਂ ਨੋਟ ''ਚ ਉੱਪਰ ਤੋਂ ਹੇਠਾਂ ਤੱਕ ਇਕ ਪਾਰਦਰਸ਼ੀ ਪੱਟੀ ਦਾ ਨਵਾਂ ਡਿਜ਼ਾਇਨ ਪੇਸ਼ ਕੀਤਾ ਗਿਆ ਹੈ। ਅਜਿਹਾ ਇਸ ਨੂੰ ਸੰਦਰ ਬਣਾਉਣ ਦੇ ਨਾਲ-ਨਾਲ ਨਕਲੀ ਨੋਟ ਬਣਾਉਣ ਵਾਲਿਆਂ ਦਾ ਕੰਮ ਮੁਸ਼ਕਿਲ ਕਰਨ ਲਈ ਕੀਤਾ ਗਿਆ ਹੈ। ਨੋਟਾਂ ''ਤੇ ਇੰਗਲੈਂਡ ਦੀ ਮਹਾਰਾਣੀ ਦਾ ਚਿਹਰਾ ਹੈ। ਇਨ੍ਹਾਂ ਤੋਂ ਇਲਾਵਾ ਇਸ ''ਤੇ '' ਈਸਟਰਨ ਸਪਾਈਨਬਿਲ'' ਨਾਮੀ ਪੰਛੀ ਅਤੇ '' ਪ੍ਰਿਕਲੀ ਮੋਸੇਸ ਵੈਟਲ'' ਨਾਮੀ ਰੁੱਖ ਦਾ ਫੁੱਲ ਵੀ ਨਜ਼ਰ ਆਉਂਦੈ ਹੈ।
4. ਇੰਗਲੈਂਡ ਦੇ 5 ਪੌਂਡ
ਬੈਂਕ ਆਫ ਇੰਗਲੈਂਡ ਨੇ ਸਤੰਬਰ ਵਿੱਚ ਹੀ ਪਲਾਸਟਿਕ ਦਾ ਪਹਿਲਾਂ ਨੋਟ ਜਾਰੀ ਕਰ ਦਿੱਤਾ ਸੀ । ਬੈਂਕ ਦੇ ਗਵਰਨਰ ਮਾਰਕ ਕਾਰਨੇ ਇੱਕ ਨੋਟ ਨੂੰ ਫੂਡ ਮਾਰਕਿਟ ਲੈ ਕੇ ਗਏ। ਉੱਥੇ ਉਸ ਨੂੰ ਸੂਪ''ਚ ਡੁਬੋ ਕੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਪੂਰੀ ਤਰ੍ਰਾਂ ਵਾਟਰਪਰੂਫ ਨੋਟ ਹੈ। ਹਾਲਾਂਕਿ ਉਨ੍ਹਾਂ ਦਾ ਇਹ ਪੈਂਤੜਾ ਉਸ ਵੇਲੇ ਬੁਰਾ ਸਿੱਧ ਹੋਇਆ, ਜਦੋਂ ਬੈਂਕ ਨੇ ਸਵੀਕਾਰ ਕੀਤਾ ਕਿ ਇਨ੍ਹਾਂ ਨੋਟਾਂ ''ਚ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ।
5. ਸਕਾਟਲੈਂਡ ਦੇ 5 ਯੂਰੋ
ਸਕਾਟਲੈਂਡ ਦੇ ਨੋਟ ਯੂਨਾਈਟਿਡ ਕਿੰਗਡਮ ''ਚ ਵੀ ਖੂਬ ਸਵੀਕਾਰ ਕੀਤੇ ਜਾਂਦੇ ਹਨ। ਕਈ ਲੋਕਾਂ ਵਿਚਾਲੇ ਕੀਤੇ ਗਏ ਅਧਿਐਨਾਂ ਤੇ ਸੁਝਾਵਾਂ ਦੇ ਆਧਾਰ ''ਤੇ 5 ਤੇ 10 ਯੂਰੋ ਨੋਟਾਂ ਲਈ ''ਦਿ ਫੈਬਰਿਕ ਆਫ ਥੀਮ'' ਚੁਣਿਆ ਗਿਆ । ਇਸ ਨੋਟ ''ਤੇ ਲੇਖਿਕਾ ਨਾਨ ਸ਼ੈਫਰਡ ਦੀ ਤਸਵੀਰ ਹੈ, ਜੋ ਆਪਣੀ ਕਿਤਾਬ '' ਦਿ ਲਿਵਿੰਗ ੰਮਾਊਂਟੇਨ'' ਲਈ ਪ੍ਰਸਿੱਧ ਹੈ।
6. ਮਾਲਦੀਪ ਦਾ 1000 ਰੁਪਿਆ
ਇਸ ਨੋਟ ਦਾ ਥੀਮ ਸਾਡੇ ਆਲੇ-ਦੁਆਲੇ ਮੌਜੂਦ ਕੁਦਰਤੀ ਸੁੰਦਰਤਾ ''ਤੇ ਆਧਾਰਿਤ ਹੈ। ਇਸ ਦੇ ਮੁੱਖ ਹਿੱਸੇ ''ਤੇ ਇੱਕ ਵ੍ਹੇਹ ਸ਼ਾਰਕ ਬਣੀ ਹੈ, ਜਿਸ ਦੀ ਚਮੜੀ ''ਤੇ ਸ਼ੇਡਿੰਗ ਹੈ। ਇਸ ਦੇ ਦੂਜੇ ਪਾਸੇ ਹਰੇ ਰੰਗ ਦਾ ਇੱਕ ਸੁੰਦਰ ਕੱਛੂਕੁੰਮਾ ਛਾਪਿਆ ਗਿਆ ਹੈ।
7. ਜਾਰਜੀਆ ਦੇ 50 ਲਾਰੀ
ਇਸ ਨੋਟ ਦੇ ਇੱਕ ਪਾਸੇ ਰਾਣੀ ਤਮਾਰ ਦੀ ਤਸਵੀਰ ਹੈ, ਜਿਨ੍ਹਾਂ ਨੇ ਦੇਸ਼ ''ਤੇ 1184 ਤੋਂ 1213 ਤੱਕ ਸ਼ਾਸਨ ਕੀਤਾ ਸੀ, ਜਿਸ ਨੂੰ ਜਾਰਜੀਆ ਦਾ ਸੁਨਹਿਰਾ ਕਾਲ ਮੰਨਿਆ ਜਾਂਦਾ ਹੈ। ਨੋਟ ''ਤੇ ਹੋਲੋਗ੍ਰਾਫਿਕ ਸਟ੍ਰਿਪ ਤੇ ਮਜ਼ੈਂਟਾ ਤੋਂ ਹਰਾ ਰੰਗ ਬਦਲਣ ਵਾਲਾ ਸੁਰੱਖਿਆ ਧਾਗਾ ਵੀ ਲੱਗਾ ਹੈ।