ਇਹ ਹਨ ਦੁਨੀਆ ਦਾ ਸਭ ਤੋਂ ਖੂਬਸੂਰਤ ਏਅਰਪੋਰਟ

03/28/2017 3:20:28 PM

ਨਵੀਂ ਦਿੱਲੀ— ਪਹਿਲਾਂ ਲੋਕ ਟ੍ਰੇਨ ਜਾਂ ਬੱਸ ''ਤੋਂ ਸਫਰ ਕਰਦੇ ਸੀ ਪਰ ਅੱਜ-ਕਲ ਜ਼ਿਆਦਾਤਰ ਲੋਕ ਹਵਾਈ ਸਫਰ ਕਰਨਾ ਪਸੰਦ ਕਰਦੇ ਹਨ। ਏਅਰਪੋਰਟ ਦੀ ਗੱਲ ਕਰੀਏ ਤਾਂ ਦੁਨੀਆ ''ਚ ਕਈ ਖੂਬਸੂਰਤ ਏਅਰਪੋਰਟ ਹਨ। ਸਿੰਗਾਪੁਰ ''ਚ ਦੁਨੀਆ ਦਾ ਸਭ ਤੋਂ ਖੂਬਸੂਰਤ ਏਅਰਪੋਰਟ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਏਅਰਪੋਰਟ ਬਹੁਤ ਹੀ ਖੂਬਸੂਰਤ ਅਤੇ ਯੂਨਿਕ ਹੋਵੇਗਾ।
ਇਸ ਏਅਰਪੋਰਟ ''ਚ ਇੱਕ ਵੱਡੇ ਸਟੇਡੀਅਮ ਜਿੰਨੀ ਥਾਂ ''ਤੇ ਕਈ ਰੁੱਖ ਅਤੇ ਪੌਦੇ ਆਦਿ ਲਗਾਏ ਜਾਣਗੇ। ਇੱਥੇ ਕਈ ਖੂਬਸੂਰਤ ਪਾਣੀ ਦੇ ਝਰਨੇ ਵੀ ਹੋਣਗੇ। ਤੁਹਾਨੂੰ ਦਸ ਦੇਈਏ ਕਿ ਇਹ ਏਅਰਪੋਰਟ 10 ਮੰਜ਼ਿਲਾ ਹੋਵੇਗਾ। ਇਸ ਦੇ ਅੰਦਰ ਦਾ ਨਜ਼ਾਰਾ ਕੁਦਰਤੀ ਵਾਤਾਵਰਨ ਨਾਲ ਭਰਿਆ ਹੋਵੇਗਾ। ਏਅਰਪੋਰਟ ''ਚ ਹੋਟਲ, ਸ਼ਾਪਿੰਗ ਸੈਂਟਰ ਅਤੇ ਬੱਚਿਆਂ ਦੇ ਲਈ ਪਾਰਕ ਵੀ ਹੋਣਗੇ। ਇੱਥੇ ਝਰਨੇ ਦੀ ਅਵਾਜ਼ ਨਾਲ ਲੋਕਾਂ ਦਾ ਮੂਡ ਫ੍ਰੈਸ਼ ਹੋਵੇਗਾ। ਇਹ ਝਰਨਾ ਕਰੀਬ 40 ਮੀਟਰ ਉੱਚਾ ਹੋਵੇਗਾ। ਜੋ ਸਭ ਤੋਂ ਅਨੋਖਾ ਝਰਨਾ ਹੋਵੇਗਾ। 
ਰਾਤ ਨੂੰ ਇਸ ਝਰਨੇ ''ਤੇ ਲਾਇਟ ਅਤੇ ਸਾਉਂਡ ਸ਼ੋ ਵੀ ਚਲਾਇਆ ਜਾਵੇਗਾ। ਜਿਸਦਾ ਨਜ਼ਾਰਾ ਲੋਕਾਂ ਨੂੰ ਮੋਹ ਲਵੇਗਾ। ਸਿੰਗਾਪੁਰ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਪਰ ਇਸ ਏਅਰਪੋਰਟ ਦੇ ਬਨਣ ਨਾਲ ਇਸ ਦੀ ਖੂਬਸੂਰਤੀ ਹੋਰ ਵੀ ਵੱਧ ਜਾਵੇਗੀ।


Related News