ਇੱਥੇ ਮੋਟਰ ਗੱਡੀਆਂ ਨਹੀਂ ਲਾਵਾਰਿਸ ਮਿਲਦੇ ਹਨ ਹਵਾਈ ਜਹਾਜ਼

Friday, Jan 27, 2017 - 03:58 PM (IST)

ਇੱਥੇ ਮੋਟਰ ਗੱਡੀਆਂ ਨਹੀਂ ਲਾਵਾਰਿਸ ਮਿਲਦੇ ਹਨ ਹਵਾਈ ਜਹਾਜ਼

ਮੁੰਬਈ— ਬਹੁਤ ਸਾਰੇ ਸ਼ਹਿਰਾਂ ''ਚ ਅਸੀਂ ਸਾਲਾਂ ਤੋਂ ਮੋਟਰ ਗੱਡੀਆਂ ਖੜ੍ਹੀਆਂ ਦੇਖਦੇ ਹਾਂ। ਉਹ ਪਈਆਂ-ਪਈਆਂ ਸੜ ਜਾਂਦੀਆਂ ਹਨ ਅਤੇ ਬਾਅਦ ''ਚ ਕਬਾੜ ਦੇ ਭਾਅ ਵਿਕਦੀਆਂ ਹਨ। ਕੁਆਲਾਲੰਪੁਰ ਕੌਮਾਂਤਰੀ ਹਵਾਈ ਅੱਡਾ ਪਰੇਸ਼ਾਨ ਹੈ ਕਿ ਉਸ ਦੇ ਕੋਲ ਤਿੰਨ ਜਹਾਜ਼ ਇਕ ਸਾਲ ਤੋਂ ਖੜੇ ਹਨ ਅਤੇ ਇਨ੍ਹਾਂ ਦਾ ਮਾਲਕ ਕੌਣ ਹੈ, ਇਹ ਵੀ ਨਹੀਂ ਪਤਾ ਲੱਗ ਰਿਹਾ। ਉਸ ਨੇ ਇਸ਼ਤਿਹਾਰ ਕੱਢ ਕੇ ਕਿਹਾ ਕਿ ਇਸ ''ਤੇ ਕਿਸੇ ਨੇ ਦਾਅਵਾ ਨਹੀਂ ਕੀਤਾ ਤਾਂ 15 ਦਿਨਾਂ ਪਿੱਛੋ ਇਨ੍ਹਾਂ ਨੂੰ ਕਬਾੜ ''ਚ ਨਿਲਾਮ ਕਰ ਦਿੱਤਾ ਜਾਵੇਗਾ।
ਹਵਾਈ ਅੱਡੇ ''ਤੇ ਖੜੇ ਤਿੰਨ ਜਹਾਜ਼ਾਂ ਚੋਂ ਦੋ ਯਾਤਰੀ ਜਹਾਜ਼ ਹਨ ਅਤੇ ਇੱਕ ਕਾਰਗੋ ਹੈ। ਪਹਿਲਾਂ ਇਹ ਜਹਾਜ਼ ਏਅਰ ਐਟਲਾਂਟਾ ਆਈਸਲੈਂਡਿਕ ਕੋਲ ਸਨ, ਪਰ ਕੰਪਨੀ ਦਾ ਕਹਿਣਾ ਹੈ ਕਿ ਉਸ ਨੇ ਇਨ੍ਹਾਂ ਨੂੰ 2008 ''ਚ ਵੇਚ ਦਿੱਤਾ।
ਹਵਾਈ ਅੱਡੇ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਜੋ ਦਸਤਾਵੇਜ ਹਨ, ਉਨ੍ਹਾਂ ਸਹਾਰੇ ਇਨ੍ਹਾਂ ਦੇ ਮਾਲਕ ਤੱਕ ਪੁੱਜਣ ਦੀ ਕੋਸ਼ਿਸ਼ ਕੀਤੀ, ਪਰ ਉਥੋਂ ਕੋਈ ਜਵਾਬ ਨਹੀਂ ਆਇਆ। ਕਿਉਂਕਿ ਲੈਂਡਿੰਗ, ਪਾਰਕਿੰਗ ਅਤੇ ਹੋਰ ਟੈਕਸਾ ਦਾ ਭੁਗਤਾਨ ਨਹੀਂ ਹੋ ਰਿਹਾ, ਇਸ ਲਈ ਉਨ੍ਹਾਂ ਨੂੰ ਇਹ ਇਸ਼ਤਿਹਾਰ ਜਾਰੀ ਕਰਨਾ ਪਿਆ ਹੈ।


Related News