ਇਸ ਪਿੰਡ ''ਚ ਲੜਕੀਆਂ ਖਰੀਦ ਕੇ ਕੀਤਾ ਜਾਂਦਾ ਹੈ ਵਿਆਹ

01/31/2017 2:17:06 PM

ਮੁੰਬਈ—ਆਮ ਤੌਰ ਤੇ ਅਸੀਂ ਆਪਣੀਆਂ ਲੋੜਾਂ ਦਾ ਸਮਾਨ ਬਾਜ਼ਾਰ ''ਚ ਖਰੀਦਣ ਜਾਂਦੇ ਹਾਂ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਿਸੇ ਬਾਜ਼ਾਰ ''ਚ ਦੁਲਹਨ ਵੀ ਵਿਕਦੀ ਹੋਵੇਗੀ। ਬੁਲਗਾਰੀਆ ''ਚ ਸਟਾਰਾ ਜਾਗੋਰ ਨਾਂ ਦੀ ਇੱਕ ਜਗ੍ਹਾ ''ਤੇ ਹਰ ਤਿੰਨ ਸਾਲਾਂ ''ਚ ਇੱਕ ਵਾਰ ਦੁਲਹਨ ਦਾ ਬਾਜ਼ਾਰ ਲੱਗਦਾ ਹੈ।ਇੱਥੇ ਕਬੀਲੇ ਦਾ ਕੋਈ ਵੀ ਵਿਅਕਤੀ ਆਪਣੀ ਪਸੰਦ ਦੀ ਲੜਕੀ ਖ਼ਰੀਦ ਕੇ ਉਸ ਨਾਲ ਵਿਆਹ ਕਰਵਾ ਸਕਦਾ ਹੈ। ਇਹ ਮੇਲਾ ਅਜਿਹੇ ਗ਼ਰੀਬ ਪਰਿਵਾਰਾਂ ਵੱਲੋਂ ਲਗਾਇਆ ਜਾਂਦਾ ਹੈ, ਜਿੰਨਾ ਦੇ ਆਰਥਿਕ ਹਾਲਾਤ ਅਜਿਹੇ ਹੁੰਦੇ ਹਨ ਕਿ ਉਹ ਆਪਣੀ ਬੇਟੀ ਦੇ ਵਿਆਹ ਦਾ ਖ਼ਰਚ ਨਹੀਂ ਚੱਕ ਸਕਦੇ। ਬਾਜ਼ਾਰ ''ਚ ਲੜਕੀਆਂ ਨੂੰ ਦੁਲਹਨ ਦੀ ਪੁਸ਼ਾਕ ''ਚ ਲਿਆਇਆ ਜਾਂਦਾ ਹੈ। ਵਿਕਣ ਵਾਲੀਆਂ ਲੜਕੀਆਂ ''ਚ ਲਗਭਗ ਹਰ ਉਮਰ ਦੀਆਂ ਲੜਕੀਆਂ-ਔਰਤਾਂ ਹੁੰਦੀਆਂ ਹਨ। ਲੜਕੀਆਂ ਖ਼ਰੀਦਣ ਲਈ ਅਕਸਰ ਲਾੜੇ ਦੇ ਪਰਿਵਾਰ ਵਾਲੇ ਵੀ ਆਉਂਦੇ ਹਨ। ਲਾੜਾ ਪਹਿਲਾਂ ਆਪਣੀ ਪਸੰਦ ਦੀ ਲੜਕੀ ਚੁਣਦਾ ਹੈ ਅਤੇ ਫਿਰ ਉਸ ਨੂੰ ਲੜਕੀ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਪਸੰਦ ਆਉਣ ''ਤੇ ਉਹ ਉਸ ਲੜਕੀ ਨੂੰ ਆਪਣੀ ਪਤਨੀ ਸਵੀਕਾਰ ਕਰ ਲੈਂਦਾ ਹੈ ਅਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਤੈਅ ਰਕਮ ਦੇ ਦਿੰਦਾ ਹੈ।ਲੜਕੀਆਂ ਵੇਚਣ ਦਾ ਦਸਤੂਰ ਇੱਥੇ ਗਰੀਬ ਪਰਿਵਾਰਾਂ ''ਚ ਕਈ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ। ਇਸ ''ਤੇ ਕੋਈ ਕਾਨੂੰਨੀ ਰੋਕ ਨਹੀਂ ਹੈ। ਕਬੀਲੇ ਦੇ ਇਲਾਵਾ ਕੋਈ ਬਾਹਰੀ ਵਿਅਕਤੀ ਦੁਲਹਨ ਨਹੀਂ ਖਰੀਦ ਸਕਦਾ। ਬਾਜ਼ਾਰ ''ਚ ਉਹ ਹੀ ਲੜਕੀਆਂ ਹੁੰਦੀਆਂ ਹਨ ਜੋ ਆਰਥਿਕ ਪੱਖੋਂ ਕਮਜ਼ੋਰ ਹੁੰਦੀਆਂ ਹਨ। ਬਾਜ਼ਾਰ ''ਚ ਲੜਕੀਆਂ ਇਕੱਲੀਆਂ ਨਹੀਂ ਆਉਂਦੀਆਂ । ਉਨ੍ਹਾਂ ਦੇ ਨਾਲ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਹੁੰਦਾ ਹੈ। ਆਮ ਤੌਰ ''ਤੇ ਮੁੰਡੇ ਵਾਲੇ ਦਹੇਜ ਲੈਂਦੇ ਹਨ ਪਰ ਇੱਥੇ ਰਿਵਾਜ ਉਲਟਾ ਹੈ। ਇੱਥੇ ਲੜਕੇ ਨੂੰ ਲੜਕੀ ਦੇ ਪਰਿਵਾਰ ਨੂੰ ਪੈਸੇ ਦੇਣੇ ਪੈਂਦੇ ਹਨ। ਬਾਜ਼ਾਰ ''ਚ ਪਸੰਦ ਆਈ ਲੜਕੀ ਨੂੰ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਆਪਣੀ ਨੂੰਹ ਸਵੀਕਾਰ ਕਰਨਾ ਪੈਂਦਾ ਹੈ। ਇਸ ਨਿਯਮ ਦਾ ਪਾਲਨ ਸਖ਼ਤੀ ਨਾਲ ਹੁੰਦਾ ਹੈ


Related News