ਨਿੱਜੀ ਅੰਗਾਂ ''ਚ ਹੁੰਦੀ ਖੁਜਲੀ ਨੂੰ ਕਰੋ ਇਸ ਤਰ੍ਹਾਂ ਦੂਰ

Tuesday, Apr 18, 2017 - 12:41 PM (IST)

 ਨਿੱਜੀ ਅੰਗਾਂ ''ਚ ਹੁੰਦੀ ਖੁਜਲੀ ਨੂੰ ਕਰੋ ਇਸ ਤਰ੍ਹਾਂ ਦੂਰ
ਜਲੰਧਰ— ਗਰਮੀ ਦੇ ਮੌਸਮ ''ਚ ਪਸੀਨਾ ਆਉਣਾ ਆਮ ਗੱਲ ਹੈ। ਇਸ ਪਸੀਨੇ ਨਾਲ ਸਿਹਤ ਸੰਬੰਧੀ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਨ੍ਹਾਂ ਕਰਕੇ ਕਈ ਵਾਰੀ ਇੰਨਫੈਕਸ਼ਨ ਵੀ ਹੋ ਜਾਂਦੀ ਹੈ। ਪਸੀਨੇ ਦੀ ਪਰੇਸ਼ਾਨੀ ਉਸ ਵੇਲੇ ਜਿਆਦਾ ਵੱਧਦੀ ਹੈ, ਜਦੋਂ ਪਸੀਨੇ ਕਾਰਨ ਸਰੀਰ ਦੇ ਨਿੱਜੀ ਅੰਗਾਂ ''ਚ ਖੁਜਲੀ ਹੋਣ ਲੱਗਦੀ ਹੈ। ਜੇ ਇਸ ਖੁਜਲੀ ਦਾ ਜਲਦੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਇਸ ਸਮੱਸਿਆ ਤੋਂ ਰਾਹਤ ਮਿਲ ਸਕਦੀ ਹੈ।
1. ਸੇਬ ਦਾ ਸਿਰਕਾ
ਸੇਬ ਸਾਈਡਰ ਵਿਨੇਗਰ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਇੰਨਫੈਕਸ਼ਨ ਨੂੰ ਰੋਕਣ ''ਚ ਮਦਦ ਕਰਦਾ ਹੈ। ਰੋਜ਼ਾਨਾ ਦੋ ਚਮਚ ਸਿਰਕੇ ਨੂੰ ਕੋਸੇ ਪਾਣੀ ''ਚ ਪਾ ਕੇ ਨਿੱਜੀ ਅੰਗਾਂ ਦੀ ਸਫਾਈ ਕਰੋ। ਦਿਨ ''ਚ ਦੋ-ਤਿੰਨ ਵਾਰੀ ਇਸ ਦੀ ਵਰਤੋਂ ਨਾਲ ਆਰਾਮ ਮਿਲਦਾ ਹੈ।
2. ਬਰਫ ਦਾ ਸੇਕ
ਖੁਜਲੀ ਦੀ ਪਰੇਸ਼ਾਨੀ ਦੂਰ ਕਰਨ ਲਈ ਤੁਸੀਂ ਆਈਸਿੰਗ ਵੀ ਕਰ ਸਕਦੇ ਹੋ। ਇਸ ਲਈ ਸਿੱਧੇ ਹੀ ਬਰਫ ਦੀ ਵਰਤੋਂ ਨਾ ਕਰੋ। ਕਿਸੇ ਕੱਪੜੇ ''ਚ ਬਰਫ ਨੂੰ ਬੰਨ ਕੇ ਆਈਸਿੰਗ ਕਰੋ। ਤੁਹਾਨੂੰ ਜਲਦੀ ਹੀ ਰਾਹਤ ਮਿਲੇਗੀ।
3. ਦਹੀਂ
ਸਵੇਰੇ ਨਾਸ਼ਤੇ ''ਚ ਬਿਨਾਂ ਚੀਨੀ ਵਾਲਾ ਦਹੀਂ ਖਾਓ। ਜਿਆਦਾ ਖੁਜਲੀ ਵਾਲੇ ਹਿੱਸਿਆਂ ''ਤੇ ਦਹੀਂ ਲਗਾਉਣ ਨਾਲ ਤੁਹਾਨੂੰ ਬਹੁਤ ਆਰਾਮ ਮਿਲੇਗਾ।
4. ਤੰਗ ਕੱਪੜੇ ਨਾ ਪਾਓ
ਗਰਮੀ ਦੇ ਇਸ ਮੌਸਮ ''ਚ ਇੰਨਫੈਕਸ਼ਨ ਤੋਂ ਬਚਣ ਲਈ ਕੋਟਨ ਦੇ ਅੰਡਰ ਗਾਰਮੈਂਟਸ ਪਾਓ ਕਿਉਂਕਿ ਇਹ ਆਸਾਨੀ ਨਾਲ ਪਸੀਨਾ ਸੋਖ ਲੈਂਦੇ ਹਨ। ਗੰਦੇ ਅਤੇ ਤੰਗ ਕੱਪੜੇ ਖੁਜਲੀ ਦਾ ਕਾਰਨ ਬਣਦੇ ਹਨ। ਇਸ ਲਈ ਸਾਫ ਅਤੇ ਢਿੱਲੇ ਕੱਪੜੇ ਪਾਉਣੇ ਚਾਹੀਦੇ ਹਨ।
6. ਨਮਕ ਵਾਲਾ ਪਾਣੀ
ਖੁਜਲੀ ਤੋਂ ਰਾਹਤ ਪਾਉਣ ਲਈ ਪਾਣੀ ''ਚ ਥੋੜ੍ਹਾ ਨਮਕ ਮਿਲਾ ਕੇ ਨਹਾਉਣ ਨਾਲ ਸਰੀਰ ਦੇ ਬੈਕਟੀਰੀਆ ਦੂਰ ਹੁੰਦੇ ਹਨ। ਇਸ ਪਾਣੀ ਨਾਲ ਨਿੱਜੀ ਅੰਗਾਂ ਨੂੰ ਧੋਣ ਨਾਲ ਆਰਾਮ ਮਿਲਦਾ ਹੈ।

 


Related News