ਦੁਨੀਆ ਦਾ ਸਭ ਤੋਂ ਮਹਿੰਗਾਂ ਹੋਟਲ
Tuesday, Jan 10, 2017 - 05:30 PM (IST)
ਜਲੰਧਰ— ਦੁਨੀਆਂ ''ਚ ਸੁੰਦਰ ਥਾਵਾਂ ਦੀ ਕਮੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਹੀ ਹੋਟਲ ਬਾਰੇ ਗੱਲ ਕਰਨ ਜਾ ਰਹੇ ਹਾਂ। ਜੋ ਬਹੁਤ ਹੀ ਸੁੰਦਰ ਹੈ ਪਰ ਇਸ ਹੋਟਲ ''ਚ ਰਹਿਣ ਦੇ ਲਈ ਤੁਹਾਨੂੰ 17 ਲੱਖ ਰੁਪਏ ਦੀ ਕੀਮਤ ਖਰਚ ਕਰਨੀ ਪੈ ਸਕਦੀ ਹੈ। ਇਸ ਹੋਟਲ ''ਚ ਰਹਿਣ ਲਈ ਦੁਨੀਆਂ ਦੇ ਵੱਡੇ-ਵੱਡੇ ਲੋਕ ਆਉਦੇ ਹਨ। ਆਓ ਜਾਣਦੇ ਹਾਂ ਕਿ ਇਸ ਹੋਟਲ ਦੇ ਬਾਰੇ
ਇਟਲੀ ਦੇ ਮਿਲਾਨ ਵਿੱਚ ''ਐਕਸਲਸਿਲੋਰ ਹੋਟਲ ਗਲੀਆ'' ਨਾਮ ਦਾ ਇਹ ਹੋਟਲ ਬਹੁਤ ਹੀ ਖਾਸ ਹੈ। ਇਸ ਹੋਟਲ ਦਾ ਰਾਤ ਦਾ ਕਰਾਇਆ 17 ਲੱਖ ਹੋਣ ਦਾ ਖਾਸ ਕਾਰਨ ਇਸ ਦਾ ਬੁਲਟ ਪਰੂਫ ਹੋਣਾ ਹੈ। ਇਸ ਸਾਰੇ ਸ਼ੀਸ਼ੇ ਬੁਲਟ ਪਰੂਫ ਹਨ। ਬਹੁਤ ਸਾਰੀਆਂ ਖਾਸ ਤਰ੍ਹਾਂ ਦੀਆਂ ਸਹੂਲਤਾਂ ਮਿਲਦੀਆਂ ਹਨ। ਖਾਸ ਖਾਤਰਦਾਰੀ ਲਈ ਖਾਸ ਨੌਕਰ ਮਿਲਦੇ ਹਨ। ਇੱਥੇ ਵੱਡੇ-ਵੱਡੇ ਲੋਕ ਰਹਿਣ ਲਈ ਆਉਂਦੇ ਹਨ। ਹਰ ਕਮਰੇ ''ਚ ਲਿਫਟ, ਕਾਂਨਫਰੈਂਸ ਹਾਲ ਤੇ ਕਿੰਗ ਸਾਈਜ਼ ਬੈੱਡਰੂਮ ਹਨ। ਦੁਨੀਆ ਦੇ ਵੱਡੇ-ਵੱਡੇ ਰਾਜ ਨੇਤਾ ਤੇ ਅਮੀਰ ਲੋਕ ਇੱਥੇ ਆਉਂਦੇ ਹਨ। ਇਸ ਹੋਟਲ ''ਚ ਰਹਿਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਇਹ ਵਿਸ਼ਵ ਦੇ ਸਭ ਤੋਂ ਮਹਿੰਗੇ ਹੋਟਲਾਂ ਚੋਂ ਇੱਕ ਹੈ।
