ਸਰਦੀਆਂ ''ਚ ਦਿਲ ਦੀ ਕਰੋ ਖਾਸ ਦੇਖਭਾਲ

Monday, Feb 06, 2017 - 01:16 PM (IST)

 ਸਰਦੀਆਂ ''ਚ ਦਿਲ ਦੀ ਕਰੋ ਖਾਸ ਦੇਖਭਾਲ

ਮੁੰਬਈ— ਤੇਜ਼ੀ ਨਾਲ ਬਦਲਦਾ ਮੌਸਮ ਕਈ ਲੋਕਾਂ ਲਈ ਰਾਹਤ, ਜ਼ਿਆਦਾ ਉਮਰ ਦੇ ਲੋਕਾਂ ਅਤੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਲੋਕਾਂ ਲਈ ਸਿਹਤ ਦੀਆਂ ਸਮੱਸਿਆਵਾਂ ਵੀ ਲੈ ਕੇ ਆਉਂਦਾ ਹੈ। ਸਰਦੀਆਂ ਦੇ ਮੌਸਮ ਦਾ ਪੂਰਾ ਮਜ਼ਾ ਲੈਣ ਲਈ ਸਿਹਤ ਦਾ ਪੂਰਾ-
ਪੂਰਾ ਖਿਆਲ ਰੱਖਣਾ ਜ਼ਰੂਰੀ ਹੈ। ਇਹ ਮੰਨਿਆ ਹੋਇਆ ਗਿਆ ਹੈ ਕਿ ਦਿਲ ਦੇ ਦੌਰੇ ਅਤੇ ਦਿਮਾਗ ਦੇ ਦੌਰੇ ਕਾਰਨ ਜ਼ਿਆਦਾ ਮੌਤਾਂ ਸਰਦੀਆਂ ''ਚ ਹੀ ਹੁੰਦੀਆਂ ਹਨ। ਸਰਦੀਆਂ ''ਚ ਦਿਨ ਛੋਟਾ ਹੋਣ ਨਾਲ ਸਰੀਰ ਦੇ ਹਾਰਮੋਨਸ ਦੇ ਸੰਤੁਲਨ ''ਤੇ ਅਸਰ ਪੈਂਦਾ ਹੈ ਅਤੇ ਵਿਟਾਮਿਨ ਡੀ ਦੀ ਕਮੀ ਹੋ ਜਾਂਦੀ ਹੈ, ਜਿਸ ਕਾਰਨ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਠੰਡ ਕਾਰਨ ਦਿਲ ਦੀਆਂ ਧਮਣੀਆਂ ਸੁਗੜ ਜਾਂਦੀਆਂ ਹਨ, ਜਿਸ ਕਾਰਨ ਖੂਨ ਅਤੇ ਆਕਸੀਜਨ ਦਾ ਦਿਲ ਵੱਲ ਵਹਾਅ ਘੱਟ ਹੋ ਜਾਂਦਾ ਹੈ। ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ।
ਠੰਡੇ ਮੌਸਮ ''ਚ ਤਣਾਅ ਵੱਧ ਜਾਂਦਾ ਹੈ, ਖਾਸ ਕਰ ਕੇ ਵੱਡੀ ਉਮਰ ਦੇ ਲੋਕਾਂ ''ਚ ਤਣਾਅ ਅਤੇ ਹਾਈਪਰਟੈਂਸ਼ਨ ਵਧ ਜਾਂਦਾ ਹੈ। ਸਰਦੀਆਂ ਦੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਨੂੰ ਜ਼ਿਆਦਾਤਰ ਖੰਡ, ਟਰਾਂਸ ਫੈਟ ਅਤੇ ਸੋਡੀਅਮ ਵਾਲੇ ਭੋਜਨ ਖਾਂਦੇ ਦੇਖਿਆ ਗਿਆ ਹੈ, ਜੋ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਖਤਰਨਾਕ ਹੋ ਸਕਦਾ ਹੈ। ਤਾਪਮਾਨ ਘੱਟ ਹੋਣ ਨਾਲ ਖੂਨ ਦਾ ਜੰਮਣਾ ਵੀ ਵੱਧ ਜਾਂਦਾ ਹੈ, ਕਿਉਂਕਿ ਬਲੱਡ ਪਲੇਟਲੇਟਸ ਜ਼ਿਆਦਾ ਸਰਗਰਮ ਅਤੇ ਚਿਪਚਿਪੇ ਹੋ ਜਾਂਦੇ ਹਨ।
ਸਰਦੀਆਂ ''ਚ ਹੋਣ ਵਾਲੇ ਦਿਲ ਦੇ ਰੋਗਾਂ ਦੀ ਗੰਭੀਰ ਸਮੱਸਿਆਵਾਂ ਨੂੰ ਆਪਣੀਆਂ ਆਦਤਾਂ ''ਚ ਬਦਲਾਅ ਕਰ ਕੇ ਆਸਾਨੀ ਨਾਲ ਰੋਕਿਆ ਅਤੇ ਸੰਭਾਲਿਆ ਜਾ ਸਕਦਾ ਹੈ। ਦਿਲ ਦੇ ਮਰੀਜ਼ਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਰਦੀਆਂ ''ਚ ਜ਼ਿਆਦਾ ਸ਼ਰਾਬ ਨਾ ਪੀਣ ਕਿਉਂਕਿ ਇਹ ਆਰਟੀਅਲ ਫਿਬ੍ਰਲੇਸ਼ਨ ਪੈਦਾ ਕਰਦੀ ਹੈ। ਦਿਲ ਲਈ ਸਿਹਤਮੰਦ ਭੋਜਣ ਖਾਣਾ ਚਾਹੀਦਾ ਹੈ ਅਤੇ ਜ਼ਿਆਦਾ ਖਾਣ ਤੋਂ ਬਚਣਾ ਚਾਹੀਦਾ ਹੈ।
ਦਿਲ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਤਰੀਕੇ 
1. ਦਿਲ ''ਤੇ ਦਬਾਅ ਨਾ ਪਾਓ, ਨਿਯਮਿਤ ਤੌਰ ''ਤੇ ਧੁੱਪ ਅਤੇ ਕਸਰਤ ਕਰੋ।
2. ਜ਼ਿਆਦਾ ਕਸਰਤ ਨਾ ਕਰੋ ਕਿਉਂਕਿ ਜ਼ਿਆਦਾ ਥਕਾਨ ਦਿਲ ''ਤੇ ਦਬਾਅ ਪਾ ਸਕਦੀ ਹੈ। ਥੋੜ੍ਹਾ-ਥੋੜ੍ਹਾ ਆਰਾਮ ਕਰਦੇ ਰਹੋ ਤਾਂ ਕਿ ਚੱਲਦੇ ਸਮੇਂ ਅਚਾਨਕ ਥਕਾਨ ਮਹਿਸੂਸ ਨਾ ਹੋਵੇ।
3. ਜ਼ਿਆਦਾ ਠੰਡੇ ਮੌਸਮ ''ਚ ਸੈਰ ਨਾ ਕਰਨ ਜਾਓ, ਸੂਰਜ ਨਿਕਲਣ ਤੋਂ ਬਾਅਦ ਸੈਰ ਕਰਨ ਜਾਓ।
4. ਹਾਈਪੋਥਰਮੀਆ ਅਜਿਹੀ ਬੀਮਾਰੀ ਹੈ ਜੋ ਸਰਦੀਆਂ ''ਚ ਸਾਰੇ ਦਿਲ ਦੇ ਮਰੀਜ਼ਾਂ ਨੂੰ ਹੋ ਜਾਂਦੀ ਹੈ। ਇਸ ਦੇ ਖਤਰੇ ਤੋਂ ਬੱਚਣ ਲਈ ਖੁਦ ਨੂੰ ਗਰਮ ਰੱਖੋ।
5. ਜੇਕਰ ਤੁਹਾਨੂੰ ਬੇਚੈਨੀ, ਪਸੀਨਾ, ਜਬੜੇ, ਗਰਦਨ, ਬਾਹਾਂ ਅਤੇ ਮੋਢਿਆਂ ਵਿੱਚ ਦਰਦ, ਸਾਹ ਦਾ ਟੁੱਟਣ ਬਿਲਕੁੱਲ ਨਜ਼ਰ ਅੰਦਾਜ਼ ਨਾ ਕਰੋ। ਇਨ੍ਹਾਂ ਲੱਛਣਾਂ ਦੇ ਨਜ਼ਰ ਆਉਣ ''ਤੇ ਤੁਰੰਤ ਡਾਕਟਰ ਦੀ ਮਦਦ ਲਓ।


Related News