ਬਰਸਾਤ ਦੇ ਮੌਸਮ ''ਚ ਬਾਹਰ ਦਾ ਖਾਣਾ ਖਾਣ ਤੋਂ ਕਰੋ ਪਰਹੇਜ਼

Saturday, Sep 13, 2025 - 03:24 PM (IST)

ਬਰਸਾਤ ਦੇ ਮੌਸਮ ''ਚ ਬਾਹਰ ਦਾ ਖਾਣਾ ਖਾਣ ਤੋਂ ਕਰੋ ਪਰਹੇਜ਼

ਅਬੋਹਰ (ਸੁਨੀਲ) : ਸਮਾਜਿਕ ਸੁਰੱਖਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ’ਤੇ ਲਾਈਨ ਪਾਰ ਖੇਤਰ ਨਵੀਂ ਆਬਾਦੀ ਵਿੱਚ ਸਥਿਤ ਆਂਗਣਵਾੜੀ ਕੇਂਦਰ ਵਿੱਚ ਜਾਗਰੂਕਤਾ ਦਿਵਸ (ਈ. ਸੀ. ਈ. ਦਿਵਸ) ਮਨਾਇਆ ਗਿਆ। ਇਸ ਮੌਕੇ ਆਂਗਣਵਾੜੀ ਵਰਕਰ ਸੰਤੋਸ਼ ਰਾਣੀ, ਮੀਰਾਂ ਦੇਵੀ, ਰੇਣੂ, ਸੋਨੂੰ ਰਾਣੀ, ਮਾਇਆ ਦੇਵੀ, ਪ੍ਰੀਤੀ, ਸਿਮਰਨ, ਮੰਜੂ, ਅਨੀਸ਼ਾ, ਰਾਮ ਕੁਮਾਰ ਨੋਖਵਾਲ, ਵਿਜੇ, ਪ੍ਰਿਯੰਕਾ, ਖੁਸ਼ੀ, ਤਮੰਨਾ, ਵੰਸ਼ਿਕਾ ਅਤੇ ਬੰਟੀ ਆਦਿ ਮੌਜੂਦ ਸਨ। ਇਸ ਮੌਕੇ ਮਾਪਿਆਂ ਨੂੰ 0 ਤੋਂ 6 ਸਾਲ ਦੇ ਬੱਚਿਆਂ ਦੇ ਵਿਕਾਸ, ਹੱਥਾਂ ਅਤੇ ਸਰੀਰ ਦੀ ਸਫਾਈ, ਡੇਂਗੂ ਅਤੇ ਉਨ੍ਹਾਂ ਦੀ ਸਹੀ ਦੇਖਭਾਲ ਬਾਰੇ ਜਾਗਰੂਕ ਕੀਤਾ ਗਿਆ।

ਆਂਗਣਵਾੜੀ ਵਰਕਰ ਸੰਤੋਸ਼ ਰਾਣੀ ਨੇ ਕਿਹਾ ਕਿ ਇਸ ਬਰਸਾਤ ਦੇ ਮੌਸਮ ਵਿੱਚ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਉਹ ਬਿਮਾਰੀਆਂ ਤੋਂ ਬਚ ਸਕਣ। ਉਨ੍ਹਾਂ ਕਿਹਾ ਕਿ ਇਸ ਸਮੇਂ ਡੇਂਗੂ ਫੈਲਣ ਦਾ ਖ਼ਤਰਾ ਵਧੇਰੇ ਹੁੰਦਾ ਹੈ, ਜਿਸ ਲਈ ਘਰਾਂ ਵਿੱਚ ਫਰਿੱਜ ਦੀਆਂ ਟਰੇਆਂ, ਕੂਲਰਾਂ ਆਦਿ ਵਿੱਚ ਪਾਣੀ ਇਕੱਠਾ ਨਾ ਹੋਣ ਦਿਓ। ਉਨ੍ਹਾਂ ਦੱਸਿਆ ਕਿ ਇਹ ਮੱਛਰ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਲਈ ਪਾਣੀ ਦੇ ਭਾਂਡਿਆਂ ਨੂੰ ਢੱਕ ਕੇ ਰੱਖੋ। ਬੱਚਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਆਪਣੇ ਹੱਥ ਸਾਬਣ ਅਤੇ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਣੇ ਚਾਹੀਦੇ ਹਨ। ਬਰਸਾਤ ਦੇ ਮੌਸਮ ਵਿੱਚ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਸਿਰਫ਼ ਸ਼ੁੱਧ ਅਤੇ ਤਾਜ਼ਾ ਭੋਜਨ ਹੀ ਖਾਓ।
 


author

Babita

Content Editor

Related News