ਦੁਨੀਆ ਦੀਆਂ ਪੰਜ ਖਤਰਨਾਕ ਥਾਵਾਂ, ਜਿੱਥੇ ਜਾਣ ਵਾਲਾ ਵਿਅਕਤੀ ਮੁੜ ਵਾਪਸ ਨਹੀਂ ਆਉਂਦਾ

05/28/2017 6:03:52 PM

ਨਵੀਂ ਦਿੱਲੀ— ਦੁਨੀਆ ''ਚ ਅੱਜ ਵੀ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ ਜੋ ਭੇਦਾਂ ਨਾਲ ਭਰੀਆਂ ਪਈਆਂ ਹਨ। ਇਨ੍ਹਾਂ ਚੋਂ ਕੁਝ ਥਾਵਾਂ ਅਜਿਹੀਆਂ ਹਨ ਜਿੱਥੇ ਜੋ ਕੋਈ ਇਕ ਵਾਰੀ ਗਿਆ ਤਾਂ ਵਾਪਸ ਨਹੀਂ ਆਇਆ। ਕਈ ਵਿਗਿਆਨੀ ਵੀ ਇਸ ਰਹੱਸ ਬਾਰੇ ਪਤਾ ਲਗਾਉਣ ਗਏ ਪਰ ਉਹ ਵੀ ਵਾਪਸ ਨਹੀਂ ਆਏ, ਜਿਸ ਕਾਰਨ ਅੱਜ ਤੱਕ ਇਨ੍ਹਾਂ ਥਾਵਾਂ ਦੇ ਰਾਜ਼ ਨਹੀਂ ਪਤਾ ਲੱਗ ਸਕੇ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕੁਝ ਜਗ੍ਹਾ ਬਾਰੇ ਦੱਸ ਰਹੇ ਹਾਂ।

1. Superstition Mountains

ਇਨ੍ਹਾਂ ਪਹਾੜਾਂ ''ਚ ਇਕ ਸੋਨੇ ਦੀ ਖਦਾਨ ਹੈ ਜਿਸ ਨੂੰ ਸਾਲ 1800 ''ਚ ਜੈਕੋਬ ਵਾਲਟਸ ਨਾਂ ਦਾ ਇਕ ਵਿਅਕਤੀ ਲੱਭਣ ਗਿਆ ਸੀ। ਪਰ ਉਸ ਨੇ ਇਸ ਖਦਾਨ ਬਾਰੇ ਕਿਸੇ ਨੂੰ ਨਹੀਂ ਦੱਸਿਆ ਅਤੇ ਉਸ ਦੀ ਮੌਤ ਦੇ ਨਾਲ ਇਹ ਰਾਜ਼ ਦਫਨ ਹੋ ਗਿਆ। ਕਿਹਾ ਜਾਂਦਾ ਹੈ ਕਿ ਉਸ ਖਦਾਨ ਦੀ ਖੋਜ ''ਚ ਕਈ ਲੋਕ ਆਪਣੀ ਜਾਨ ਗਵਾ ਬੈਠੇ ਹਨ।
2. South Atlantic Anomaly
ਖੋਜ ਕਰਨ ਲਈ ਵਿਗਿਆਨੀ ਸਪੇਸ ''ਚ ਜਾਂਦੇ ਰਹਿੰਦੇ ਹਨ ਅਤੇ ਉੱਥੋਂ ਸੁਰੱਖਿਅਤ ਵਾਪਿਸ ਵੀ ਆ ਜਾਂਦੇ ਹਨ ਪਰ South Atlantic Anomaly ਨਾਂ ਦੇ ਇਸ ਸਪੇਸ ''ਚ ਜਿਹੜਾ ਵੀ ਜਹਾਜ਼ ਗਿਆ ਫਿਰ ਕਦੇ ਵਾਪਸ ਨਹੀਂ ਆਇਆ।
3. The Devil’s Sea
ਜਾਪਾਨ ਦੇਸ਼ ਦੀ ਇਸ ਜਗ੍ਹਾ ਦਾ ਨਾਂ ਇਸ ਲਈ ਪਿਆ ਕਿਉਂਕਿ ਇਸ ਜਗ੍ਹਾ ਦੇ ਕੋਲੋਂ ਲੰਘਣ ਵਾਲਾ ਵਿਅਕਤੀ ਦੁਬਾਰਾ ਦਿਖਾਈ ਨਹੀਂ ਦਿੱਤਾ। ਇਸ ਗੱਲ ਦੀ ਖੋਜ ਕਰਨ ਲਈ ਸਾਲ 1952 ''ਚ ਸਰਕਾਰ ਨੇ 31 ਲੋਕਾਂ ਦਾ ਗਰੁੱਪ ਭੇਜਿਆ ਸੀ ਪਰ ਉਹ ਸਾਰੇ ਲੋਕ ਵੀ ਵਾਪਸ ਨਹੀਂ ਆਏ।
4. Bigelow Ranch
480 ਏਕੜ ''ਚ ਫੈਲੀ ਇਸ ਜਗ੍ਹਾ ਨਾਲ ਇਕ ਅਨੋਖੀ ਕਹਾਣੀ ਜੁੜੀ ਹੈ। ਸਾਲ 1994 ''ਚ ਦੋ ਵਿਅਕਤੀ ਟੈਰੀ ਅਤੇ ਗਵੈਨ ਇਸ ਜਗ੍ਹਾ ਨੂੰ ਦੇਖਣ ਗਏ ਸਨ ਅਤੇ ਉਨ੍ਹਾਂ ਨੇ ਉੱਥੇ ਇਕ ਲੂੰਮੜੀ ਦੇਖੀ ਜੋ ਆਕਾਰ ''ਚ ਕਾਫੀ ਵੱਡੀ ਸੀ। ਉਸ ਲੂੰਮੜੀ ਨੇ ਇਨ੍ਹਾਂ ਦੋਹਾਂ ''ਤੇ ਹਮਲਾ ਕਰ ਦਿੱਤਾ ਅਤੇ ਟੈਰੀ ਨੇ ਲੂੰਮੜੀ ''ਤੇ ਪਿਸਤੌਲ ਨਾਲ ਫਾਇਰਿੰਗ ਕੀਤੀ ਪਰ ਇਸ ਫਾਇਰਿੰਗ ਦਾ ਉਸ ਲੂੰਮੜੀ ''ਤੇ ਕੋਈ ਅਸਰ ਨਹੀਂ ਹੋਇਆ। ਬਹੁਤ ਮੁਸ਼ਕਲ ਨਾਲ ਦੋਵੇਂ ਆਪਣੀ ਜਾਨ ਬਚਾ ਕੇ ਉੱਥੋਂ ਵਾਪਸ ਆਏ। ਅਜਿਹੀਆਂ ਅਜੀਬ ਹਰਕਤਾਂ ਅੱਜ ਵੀ ਉੱਥੇ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਰਿਸਰਚ ਟੀਮ ਲੱਗੀ ਹੋਈ ਹੈ ਪਰ ਉਹ ਵੀ ਇਸ ਰਹੱਸ ਨੂੰ ਨਹੀਂ ਸੁਲਝਾ ਸਕੇ।
5. Point Pleasant
ਇਸ ਜਗ੍ਹਾ ''ਤੇ ਸਾਲ 1966-67 ''ਚ ਲੋਕਾਂ ਨੇ ਇਕ ਉੱਡਣ ਵਾਲੇ ਵਿਅਕਤੀ ਨੂੰ ਦੇਖਿਆ ਸੀ ਜੋ ਕਰੀਬ ਸੱਤ ਫੁੱਟ ਲੰਬਾ ਸੀ। ਉਸ ਦੀਆਂ ਅੱਖਾਂ ਚਮਕੀਲੀਆਂ ਸਨ ਪਰ ਕੁਝ ਸਮੇਂ ਬਾਅਦ ਉਹ ਉੱਥੇ ਨਹੀਂ ਸੀ। ਲੋਕਾਂ ਦਾ ਮੰਨਣਾ ਹੈ ਕਿ ਉਹ ਐਲੀਅਨ ਸੀ ਪਰ ਯਕੀਨ ਨਾਲ ਕੋਈ ਸਹੀ ਗੱਲ ਨਹੀਂ ਦੱਸ ਸਕਿਆ।

 


Related News