ਗਰਭ ਦੇ ਦੌਰਾਨ ਮਾਂ ਦੀ ਪਰੇਸ਼ਾਨੀ ਬਣਾ ਦੇਵੇਗੀ ਬੱਚੇ ਨੂੰ ਡਰਪੋਕ
Wednesday, Jan 04, 2017 - 12:49 PM (IST)

ਜਲੰਧਰ — ਜਦੇ ਕੋਈ ਔਰਤ ਗਰਭਵਤੀ ਹੁੰਦੀ ਹੈ ਤਾਂ ਉਸਨੂੰ ਖੁਸ਼ ਰਹਿਣ ਅਤੇ ਚੰਗਾ ਭੋਜਨ ਖਾਣ ਦੀ ਸਲਾਹ ਦਿੱਤੀ ਜਾਦੀ ਹੈ। ਗਰਭ ਅਵਸਥਾ ਦੌਰਾਨ ਔਰਤ ਦੀ ਸੋਚ ਅਤੇ ਪਸੰਦ ''ਚ ਬਦਲਾਅ ਆਉਦੇ ਰਹਿੰਦੇ ਹਨ। ਉਸਨੂੰ ਕਮਰ ਦਰਦ, ਸੋਜ, ਤਣਾਅ, ਸਿਰ ਦਰਦ ਵਰਗੀਆਂ ਸਮੱਸਿਆਵਾ ਦਾ ਸਾਹਮਣਾ ਕਰਨਾ ਪੈਂਦਾ ਹੈ।
ਕਹਿੰਦੇ ਹਨ ਕਿ ਗਰਭ ਅਵਸਥਾ ਦੇ ਦੌਰਾਨ ਔਰਤਾਂ ਦੀ ਸੋਚ ਅਤੇ ਭੋਜਨ ''ਚ ਜੋ ਬਦਲਾਅ ਆਉਦੇ ਹਨ, ਉਸਦਾ ਅਸਰ ਗਰਭ ''ਚ ਪਲ ਰਹੇ ਬੱਚੇ ''ਤੇ ਹੁੰਦਾ ਹੈ। ਗਰਭ ਅਵਸਥਾ ਦੇ ਦੌਰਾਨ ਕੀਤੇ ਹੋਏ ਕੰਮਾਂ ਦਾ ਅਸਰ ਗਰਭ ''ਚ ਪਲ ਰਹੇ ਬੱਚੇ ''ਤੇ ਵੀ ਹੁੰਦਾ ਹੈ। ਜੇਕਰ ਔਰਤ ਸਿਗਰਟ ਜਾਂ ਸ਼ਰਾਬ ਦੀ ਵਰਤੋਂ ਕਰਦੀ ਹੈ ਤਾਂ ਇਸਦਾ ਬੱਚੇ ''ਤੇ ਮਾੜਾ ਅਸਰ ਹੁੰਦਾ ਹੈ। ਔਰਤਾਂ ਦੀ ਛੋਟੀ-ਵੱਡੀ ਗਲਤੀ ਬੱਚਿਆਂ ਦੀ ਸਿਹਤ ਅਤੇ ਵਿਕਾਸ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਅਧਿਐਨ ਦੇ ਅਨੁਸਾਰ, ਗਰਭ ਅਵਸਥਾ ਦੇ ਦੌਰਾਨ ਟੈਨਸ਼ਨ ਲੈਣ ਨਾਲ ਬੱਚਿਆਂ ''ਤੇ ਬਹੁਤ ਮਾੜਾ ਅਸਰ ਹੁੰਦਾ ਹੈ। ਜੀ ਹਾਂ, ਗਰਭ ਅਵਸਥਾ ''ਚ ਜੋ ਔਰਤਾਂ ਜ਼ਰੂਰਤ ਤੋਂ ਜ਼ਿਆਦਾ ਤਣਾਅ ਦਾ ਸ਼ਿਕਾਰ ਰਹਿੰਦੀਆਂ ਹਨ, ਉਨ੍ਹਾਂ ਦੇ ਬੱਚੇ ਡਰਪੋਕ ਹੁੰਦੇ ਹਨ। ਖੋਜਕਾਰਾ ਨੇ ਕਰੀਬ 8829 ਬੱਚਿਆਂ ''ਤੇ ਅਧਿਐਨ ਕੀਤਾ। ਇਸ ਅਧਿਐਨ ਦੇ ਨਤੀਜੇ ਹੈਰਾਨ ਕਰਨ ਵਾਲੇ ਸਨ। ਇਨ੍ਹਾਂ ਨਤੀਜਿਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਕਿ ਗਰਭ ਅਵਸਥਾ ਦੇ ਦੌਰਾਨ ਜੇਕਰ ਮਾਂ ਜ਼ਿਆਦਾ ਤਣਾਅ ਲੈਂਦੀ ਹੈ ਤਾਂ ਗਰਭ ''ਚ ਪਲ ਰਹੇ ਬੱਚੇ ''ਤੇ ਇਸਦਾ ਬਹੁਤ ਮਾੜਾ ਅਸਰ ਹੁੰਦਾ ਹੈ।
ਇਸ ਲਈ ਗਰਭ ਅਵਸਥਾ ਦੇ ਦੌਰਾਨ ਤਣਾਅ ਤੋਂ ਬਚੋ। ਜੇਕਰ ਤਣਾਅ ਦੀ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲਓ। ਇਸ ਨਾਲ ਤੁਸੀਂ ਆਪਣੇ ਬੱਚੇ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾ ਤੋਂ ਬਚਾਅ ਸਕਦੇ ਹੋ।