ਖੂਬਸੂਰਤ ਹੋਣ ਦੇ ਨਾਲ ਬੇਹੱਦ ਮਹਿੰਗੇ ਵੀ ਹਨ ਇਹ ਸ਼ਹਿਰ
Monday, Apr 10, 2017 - 03:58 PM (IST)

ਨਵੀਂ ਦਿੱਲੀ— ਦੁਨੀਆ ''ਚ ਖੂਬਸੂਰਤ ਸ਼ਹਿਰਾਂ ਦੀ ਕੋਈ ਕਮੀ ਨਹੀਂ ਹੈ। ਤੁਸੀਂ ਜਿਸ ਵੀ ਥਾਂ ''ਤੇ ਦੱਖੋਗੇ ਕੋਈ ਨਾ ਕੋਈ ਖੂਬਸੂਰਤ ਥਾਂ ਮਿਲ ਹੀ ਜਾਂਦੀ ਹੈ, ਜੋ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਤ ਕਰ ਲੈਂਦੀ ਹੈ। ਇਨ੍ਹਾਂ ਖੂਬਸੂਰਤ ਸ਼ਹਿਰਾਂ ਨੂੰ ਦੇਖਣਾ ਕਈ ਵਾਰੀ ਸਸਤਾ ਪੈ ਜਾਂਦਾ ਹੈ ਤਾਂ ਕਈ ਸ਼ਹਿਰ ਕਾਫੀ ਮਹਿੰਗੇ ਹਨ। ਅੱਜ ਅਸੀਂ ਖੂਬਸੂਰਤ ਦੇ ਨਾਲ-ਨਾਲ ਮਹਿੰਗੇ ਸ਼ਹਿਰਾ ਦੀ ਗੱਲ ਕਰਨ ਜਾ ਰਹੇ ਹਾਂ,ਜਿਨਾਂ ਦੀ ਮਹਿੰਗਾਈ ਨੂੰ ਧਿਆਨ ''ਚ ਰੱਖ ਕੇ ਇੱਥੇ ਘੁੰਮਣ ਜਾਓ।
1. ਸਿਡਨੀ
ਇਸ ਸ਼ਹਿਰ ''ਚ ਜੇ ਤੁਸੀਂ ਫਲੈਟ ਕਿਰਾਏ ''ਤੇ ਲੈਣਾ ਚਾਹੋਗੇ ਤਾਂ 2 ਬੀ ਐੱਚ ਕੇ ਫਲੈਟ ਦਾ ਕਿਰਾਇਆ 2,050 ਡਾਲਰ ਦੇਣੇ ਹੋਣਗੇ। ਉੱਥੇ ਹੀ ਇਸ ਸ਼ਹਿਰ ਦੀ ਖੂਬਸੂਰਤੀ ਹਰ ਕਿਸੇ ਨੂੰ ਮੋਹ ਲੈਂਦੀ ਹੈ।
2. ਤਾਇਪੇ
ਤਾਇਵਾਨ ਦੀ ਰਾਜਧਾਨੀ ਤਾਇਪੇ ਨੇ ਆਪਣਾ ਵਿਕਾਸ ਕਰਕੇ ਮਹਿੰਗੇ ਸ਼ਹਿਰਾਂ ''ਚ ਆਪਣੀ ਥਾਂ ਬਣਾ ਲਈ ਹੈ, ਇੱਥੇ ਦੇ 2 ਬੀ ਐੱਚ ਕੇ ਫਲੈਟ ਦਾ ਕਿਰਾਇਆ 2,030 ਡਾਲਰ ਤੋਂ ਜ਼ਿਆਦਾ ਹੋ ਸਕਦਾ ਹੈ।
3. ਦੁਬਈ
ਮਹਿੰਗੇ ਸ਼ਹਿਰਾਂ ਦੀ ਤੁਲਨਾ ''ਚ ਦੁਬਈ ਅਠਵੇਂ ਨੰਬਰ ''ਤੇ ਹੈ, ਇੱਥੇ ਰਹਿਣ ਦੇ ਲਈ ਤੁਹਾਨੂੰ 1,56,141 ਰੁਪਏ ਤੋਂ ਵੀ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਜੇ ਲੋਕਾਂ ਦੀ ਤਨਖਾਹ ਦੀ ਗੱਲ ਕਰੀਏ ਤਾਂ ਇਹ ਕਾਫੀ ਘੱਟ ਹੈ।
4. ਲੰਡਨ
ਇਹ ਸ਼ਹਿਰ ਵੀ ਮਹਿੰਗੇ ਸ਼ਹਿਰਾਂ ਦੀ ਗਿਣਤੀ ''ਚ ਆਉਂਦਾ ਹੈ। ਲੰਡਨ ''ਚ ਰਹਿਣ ਲਈ ਇਕ ਫਲੈਟ ਦਾ ਕਿਰਾਇਆ ਲਗਭਗ 2,840 ਡਾਲਰ ਮਹੀਨਾ ਹੈ। ਜੋ ਕਾਫੀ ਜ਼ਿਆਦਾ ਮੰਨਿਆ ਜਾਂਦਾ ਹੈ।
5. ਸ਼ਿਕਾਗੋ
ਸ਼ਿਕਾਗੋ ''ਚ ਘੁੰਮਣ ਜਾਣ ਵਾਲਿਆਂ ਦੀ ਇਨਕਮ ਦਾ ਲਗਭਗ 70 ਫੀਸਦੀ ਹਿੱਸਾ ਸਿਰਫ ਕਿਰਾਇਆ ਦੇਣ ''ਚ ਹੀ ਖਰਚ ਹੁੰਦਾ ਹੈ। ਇੱਥੇ ਕਈ ਥਾਂਵਾਂ ਦੇਖਣ ਨੂੰ ਮਿਲ ਜਾਣਗੀਆਂ।