ਚਿਹਰੇ ਦੀ ਖੂਬਸੂਰਤੀ ਨੂੰ ਲੱਗੇਗਾ ਚਾਰ ਚੰਨ ਜੇਕਰ ਕੀਤੀ ਗੁਲਾਬ ਜਲ ਦੀ ਇਸ ਤਰ੍ਹਾਂ ਵਰਤੋਂ

Wednesday, Jul 31, 2024 - 03:20 PM (IST)

ਚਿਹਰੇ ਦੀ ਖੂਬਸੂਰਤੀ ਨੂੰ ਲੱਗੇਗਾ ਚਾਰ ਚੰਨ ਜੇਕਰ ਕੀਤੀ ਗੁਲਾਬ ਜਲ ਦੀ ਇਸ ਤਰ੍ਹਾਂ ਵਰਤੋਂ

ਨਵੀਂ ਦਿੱਲੀ: ਗੁਲਾਬ ਦੀਆਂ ਪੱਤੀਆਂ ਜਿਹੀ ਕੋਮਲ ਅਤੇ ਖ਼ੂਬਸੂਰਤ ਸਕਿਨ ਪਾਉਣ ਦੀ ਇੱਛਾ ਤਾਂ ਹਰ ਔਰਤ ਰੱਖਦੀ ਹੈ ਤਾਂ ਹੀ ਹਰ ਔਰਤ ਦੀ ਮੇਕਅਪ ਕਿੱਟ ’ਚ ਗੁਲਾਬ ਜਲ ਜ਼ਰੂਰ ਮਿਲਦਾ ਹੈ ਕਿਉਂਕਿ ਇਹ ਇਕ ਨੈਚੁਰਲ ਟੋਨਰ ਦਾ ਕੰਮ ਕਰਦਾ ਹੈ। ਚੱਲੋ ਅੱਜ ਅਸੀਂ ਤੁਹਾਨੂੰ ਗੁਲਾਬ ਜਲ ਦੇ ਫ਼ਾਇਦਿਆਂ ਦੇ ਬਾਰੇ ਦੱਸਦੇ ਹਾਂ।

ਘਰ ’ਚ ਆਸਾਨੀ ਨਾਲ ਬਣਾਓ ਆਰਗੈਨਿਕ ਗੁਲਾਬ ਜਲ
1. ਗੁਲਾਬ ਦੀਆਂ ਪੱਤੀਆਂ ਨੂੰ ਕੱਢ ਲਓ ਅਤੇ ਇਕ ਵਾਰ ਪਾਣੀ ਨਾਲ ਧੋ ਲਓ ਤਾਂ ਜੋ ਪੱਤੀਆਂ ’ਤੇ ਲੱਗੀ ਮਿੱਟੀ ਨਿਕਲ ਜਾਵੇ।
2. ਹੁਣ ਲੋੜ ਅਨੁਸਾਰ ਪਾਣੀ ਗਰਮ ਕਰੋ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਘੱਟ ਤੋਂ ਘੱਟ 25 ਮਿੰਟਾਂ ਤੱਕ ਹਲਕੇ ਸੇਕ ’ਤੇ ਉਬਾਲ ਲਓ। 
3. ਪਾਣੀ ਨੂੰ ਛਾਣ ਕੇ ਵੱਖ ਕਰ ਲਓ ਅਤੇ ਠੰਡਾ ਕਰ ਕੇ ਇਕ ਬੋਤਲ ’ਚ ਸਟੋਰ ਕਰ ਲਓ। 

ਫੇਸਪੈਕ ਅਤੇ ਨੈਚੁਰਲ ਟੋਨਰ
ਗੁਲਾਬ ਦੀਆਂ ਪੱਤੀਆਂ ਨਾਲ ਤੁਸੀਂ ਹੋਮਮੇਡ ਫੇਸਪੈਕ ਅਤੇ ਨੈਚੁਰਲ ਟੋਨਰ ਤਿਆਰ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਪੈਨ ’ਚ ਥੋੜ੍ਹਾ ਜਿਹਾ ਪਾਣੀ ਲਓ ਅਤੇ ਗੁਲਾਬ ਦੀਆਂ ਪੱਤੀਆਂ ਨੂੰ ਉਦੋਂ ਤੱਕ ਉਬਾਲ ਲਓ ਜਦੋਂ ਤੱਕ ਉਹ ਰੰਗ ਨਾ ਛੱਡ ਦੇਣ। ਇਸ ਨੂੰ ਠੰਡਾ ਕਰੋ ਅਤੇ ਇਸ ਨੂੰ ਇਕ ਖਾਲੀ ਬੋਤਲ ’ਚ ਭਰ ਕੇ ਟੋਨਰ ਵਾਂਗ ਵਰਤੋਂ ਕਰੋ। 
ਗੁਲਾਬ ਦੀਆਂ ਪੱਤੀਆਂ ਨੂੰ ਪੀਸ ਕੇ ਉਸ ’ਚ ਥੋੜ੍ਹਾ ਜਿਹਾ ਕੱਚਾ ਦੁੱਧ ਪਾ ਕੇ ਉਸ ਨੂੰ ਪੈਕ ਵਾਂਗ ਚਿਹਰੇ ’ਤੇ ਲਗਾਓ।
ਸਕਿਨ ਇਕਦਮ ਤਾਜ਼ਾ ਮਹਿਸੂਸ ਕਰੇਗੀ। ਤੁਸੀਂ ਚਾਹੋ ਤਾਂ ਚੰਦਨ ਪਾਊਡਰ ’ਚ ਵੀ ਗੁਲਾਬ ਦੀਆਂ ਪੱਤੀਆਂ ਮਿਕਸ ਕਰੇ ਵੀ ਲਗਾ ਸਕਦੇ ਹੋ। 

ਨੈਚੁਰਲ ਮੇਕਅਪ ਰਿਮੂਵਰ
ਮੇਕਅਪ ਕਰੋ ਪਰ ਸੌਣ ਤੋਂ ਪਹਿਲਾਂ ਇਸ ਨੂੰ ਉਤਾਰਨਾ ਨਾ ਭੁੱਲੋ। ਗੁਲਾਬ ਜਲ ਨੈਚੁਰਲ ਰਿਮੂਵਰ ਹੈ। ਗੁਲਾਬ ਜਲ ਨੂੰ ਕਾਟਨ ਦੀ ਮਦਦ ਨਾਲ ਚਿਹਰੇ ’ਤੇ ਲਗਾਓ ਅਤੇ ਮੇਕਅਪ ਰਿਮੂਵ ਕਰੋ। ਚਿਹਰੇ ਦੀ ਸਾਰੀ ਧੂੜ-ਮਿੱਟੀ ਵੀ ਸਾਫ਼ ਹੋ ਜਾਵੇਗੀ। 

ਜਲਨ ਤੋਂ ਛੁਟਕਾਰਾ
ਅੱਖਾਂ ਲਈ ਵੀ ਇਹ ਫ਼ਾਇਦੇਮੰਦ ਹੈ। ਥਕਾਵਟ ਜਾਂ ਲਗਾਤਾਰ ਕੰਮ ਕਾਰਨ ਜੇਕਰ ਅੱਖਾਂ ’ਚ ਜਲਨ ਹੋ ਰਹੀ ਹੋਵੇ ਤਾਂ ਗੁਲਾਬ ਜਲ ਦੀਆਂ ਬੂੰਦਾ ਪਾਓ। ਗੰਦਗੀ ਵੀ ਸਾਫ਼ ਹੋਵੇਗੀ ਅਤੇ ਜਲਨ ਤੋਂ ਵੀ ਛੁਟਕਾਰਾ ਮਿਲੇਗਾ। 
-ਜੇਕਰ ਹੱਥਾਂ-ਪੈਰਾਂ ’ਚ ਜਲਨ ਦੀ ਸਮੱਸਿਆ ਹੋਵੇ ਤਾਂ ਚੰਦਨ ਪਾਊਡਰ ’ਚ ਗੁਲਾਬ ਜਲ ਮਿਕਸ ਕਰਕੇ ਲੇਪ ਦੀ ਤਰ੍ਹਾਂ ਲਗਾਓ। ਥਕਾਵਟ ਅਤੇ ਤਣਾਅ ਦੇ ਕਾਰਨ ਹੋ ਰਹੇ ਸਿਰ ਦਰਦ ਨੂੰ ਠੀਕ ਕਰਨ ਲਈ ਚੰਦਨ ਪਾਊਡਰ ’ਚ ਕਪੂਰ ਅਤੇ ਗੁਲਾਬ ਜਲ ਮਿਕਸ ਕਰੋ ਅਤੇ ਲੇਪ ਦੀ ਤਰ੍ਹਾਂ ਮੱਥੇ ’ਤੇ ਲਗਾਓ। 
 


author

Tarsem Singh

Content Editor

Related News