43 ਸਾਲ ਦੀ ਉਮਰ ''ਚ ਐਸ਼ਵਰਿਆ ਨੇ ਕਰਵਾਇਆ ਹਾਟ ਫੋਟੋਸ਼ੂਟ
Wednesday, Jan 25, 2017 - 04:54 PM (IST)

ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਆਪਣੀ ਸੁੰਦਰਤਾ ਦੇ ਕਾਰਨ ਦੁਨੀਆ ਭਰ ''ਚ ਮਸ਼ਹੂਰ ਹੈ। ਮਿਸ ਵਰਲਡ ਤੋਂ ਲੈ ਕੇ ਮਾਂ ਬਣਨ ਤੱਕ ਐਸ਼ਵਰਿਆ ਦੀ ਸੁੰਦਰਤਾ ''ਚ ਕੋਈ ਕਮੀ ਨਹੀਂ ਆਈ ਬਲਕਿ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਸੁੰਦਰ ਨਜ਼ਰ ਆਈ। ਆਪਣੇ ਸਟਾਈਲ ਅਤੇ ਅੰਦਾਜ਼ ਨਾਲ ਐਸ਼ਵਰਿਆ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।
ਸਮੇਂ ਦੇ ਨਾਲ-ਨਾਲ ਐਸ਼ਵਰਿਆ ਦੀ ਸੁੰਦਰਤਾ ਹੋਰ ਵੀ ਵੱਧ ਗਈ ਹੈ। ਇਹ ਅਸੀਂ ਨਹੀਂ ਐਸ਼ਵਰਿਆ ਦਾ ਫੋਟੋਸ਼ੂਟ ਕਹਿ ਰਿਹਾ ਹੈ। ਥੋੜ੍ਹਾਂ ਸਮਾਂ ਪਹਿਲਾਂ ਹੀ ਐਸ਼ਵਰਿਆ ਨੇ ''ਫੈਮਿਨਾ ਮੈਗਜ਼ੀਨ'' ਦੇ ਲਈ ਫੋਟੋਸ਼ੂਟ ਕਰਵਾਇਆ ਹੈ। ਐਸ਼ਵਰਿਆ ਨੇ ਕੋਜੀ ਫਰ ਆਊਟਫਿਟ ਪਹਿਨੀ ਹੋਈ ਸੀ। ਫੋਟੋਸ਼ੂਟ ''ਚ ਐਸ਼ਵਰਿਆ ਦਾ ਆਈ ਮੇਕਅੱਪ ਬਹੁਤ ਸੁੰਦਰ ਸੀ। ਐਸ਼ਵਰਿਆ ਦੀਆਂ ਅੱਖਾਂ ਨੂੰ ਦੇਖਕੇ ਕੋਈ ਵੀ ਉਨ੍ਹਾਂ ਦਾ ਦੀਵਾਨਾ ਹੋ ਜਾਵੇ।
ਐਸ਼ਵਰਿਆ ਨੇ ਧਰੁਵ ਕਪੂਰ ਦੀ ਡਿਜ਼ਾਈਨ ਕੀਤਾ ਫਾਫਰ ਜੈਕਟ ਪਹਿਨੀ ਹੋਈ ਸੀ, ਜਿਸ ''ਚ ਐਸ਼ਵਰਿਆ ਕਾਫੀ ਸਟਾਈਲਿਸ਼ ਲੱਗ ਰਹੀ ਸੀ। ਨਿਹਚਾ ਸ਼ਰਮਾ ਨੇ ਐਸ਼ਵਰਿਆ ਦਾ ਮੇਕਅੱਪ ਕੀਤਾ। ਇਸ ਤੋਂ ਇਲਾਵਾ ਐਸ਼ਵਰਿਆ ਨੇ ਇਕ ਕਾਲੇ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ। ਫੋਟੋਸ਼ੂਟ ''ਚ ਐਸ਼ਵਰਿਆ ਦੇ ਅਲੱਗ-ਅਲੱਗ ਅੰਦਾਜ਼ ਦੇਖਣ ਨੂੰ ਮਿਲੇ। ਐਸ਼ਵਰਿਆ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਸਦੀ ਉਮਰ 43 ਸਾਲ ਹੋਵੇਗੀ।