Teacher''s Day Special : ਅੱਜ ਦੇ ਦਿਨ ਆਪਣੇ ਪਸੰਦੀਦਾ ਅਧਿਆਪਕ ਨੂੰ ਦੇਵੋ ਖਾਸ ਸਰਪਰਾਈਜ਼

Wednesday, Sep 05, 2018 - 11:50 AM (IST)

Teacher''s Day Special : ਅੱਜ ਦੇ ਦਿਨ ਆਪਣੇ ਪਸੰਦੀਦਾ ਅਧਿਆਪਕ ਨੂੰ ਦੇਵੋ ਖਾਸ ਸਰਪਰਾਈਜ਼

ਭਾਰਤ 'ਚ 'ਟੀਚਰ ਡੇਅ' ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦੇ ਸਨਮਾਨ 'ਚ ਮਨਾਇਆ ਜਾਂਦਾ ਹੈ, ਜੋ ਦੇਸ਼ ਦੇ ਦੂਜੇ ਰਾਸ਼ਟਰਪਤੀ ਸਨ, ਇਸ ਦਿਨ ਉਨ੍ਹਾਂ ਦਾ ਜਨਮਦਿਨ ਹੁੰਦਾ ਹੈ। ਉਨ੍ਹਾਂ ਦਾ ਜਨਮਦਿਨ 'ਤੇ ਹੀ 'ਟੀਚਰ ਡੇਅ' ਮਨਾਇਆ ਜਾਂਦਾ ਹੈ।
ਅਧਿਆਪਕਾਂ ਨੂੰ ਦੇਵੋ ਸਨਮਾਨ

PunjabKesari
ਆਪਣੇ ਅਧਿਆਪਕਾਂ ਦੇ ਇਸ ਖਾਸ ਦਿਨ ਨੂੰ ਸੈਲੀਬ੍ਰੇਟ ਕਰਨ 'ਚ ਵਿਦਿਆਰਥੀ ਪਿੱਛੇ ਨਹੀਂ ਰਹਿੰਦੇ ਹਨ। ਕਈ ਸਕੂਲਾਂ 'ਚ ਤਾਂ ਦੋ-ਤਿੰਨ ਦਿਨ ਪਹਿਲਾਂ ਤੋਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਵਿਦਿਆਰਥੀ ਆਪਣੇ ਪਸੰਦੀਦਾ ਟੀਚਰ ਨੂੰ ਵਧੀਆ ਮਹਿਸੂਸ ਕਰਵਾਉਣ ਲਈ ਨਵੇਂ-ਨਵੇਂ ਤਰੀਕੇ ਅਪਣਾਉਂਦੇ ਹਨ। ਗ੍ਰੀਟਿੰਗ ਕਾਰਡ 'ਤੇ ਅਧਿਆਪਕ ਦੇ ਆਦਰ 'ਚ ਕੁਝ ਲਾਈਨਾਂ ਲਿਖ ਕੇ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਕਈ ਸਕੂਲਾਂ 'ਚ ਇਸ ਦਿਨ ਨਾਟਕ ਦਾ ਵੀ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਵਿਦਿਆਰਥੀ ਅਧਿਆਪਕਾਂ ਦੀ ਭੂਮਿਕਾਂ 'ਚ ਨਜ਼ਰ ਆਉਂਦੇ ਹਨ।
ਅੱਜ ਦੇ ਸਮੇਂ 'ਚ ਸੋਸ਼ਲ ਮੀਡੀਆ 'ਤੇ ਵੀ ਆਪਣੇ ਟੀਚਰਾਂ ਨੂੰ ਸ਼ੁਭਕਾਮਨਾਵਾਂ ਦੇਣ ਦਾ ਚਲਨ ਸ਼ੁਰੂ ਹੋ ਚੁੱਕਿਆ ਹੈ। ਸਕੂਲ ਜਾਣ ਤੋਂ ਪਹਿਲਾਂ ਆਪਣੇ ਅਧਿਆਪਕ ਨੂੰ ਮਿਲਣ ਤੋਂ ਪਹਿਲਾਂ ਉਸ ਨੂੰ ਸੋਸ਼ਲ ਮੀਡੀਆ 'ਤੇ ਮੈਸੇਜ ਲਿਖ ਕੇ ਟੈਗ ਕਰ ਦਿੱਤਾ ਜਾਂਦਾ ਹੈ। ਕਈ ਵਿਦਿਆਰਥੀ ਗੂਗਲ ਦਾ ਸਹਾਰਾ ਲੈ ਕੇ ਕਿਸੇ ਇਮੇਜ ਜਾਂ ਫਿਰ ਇਲੂਸਟ੍ਰੇਸ਼ਨ ਰਾਹੀਂ 'ਟੀਚਰਜ਼ ਡੇਅ' 'ਤੇ ਵਧਾਈ ਦਿੰਦੇ ਹਨ।
ਸੋਸ਼ਲ ਮੀਡੀਆ ਦਾ ਖਾਸ ਫਾਇਦਾ ਉਨ੍ਹਾਂ ਵਿਦਿਆਰਥੀਆਂ ਨੂੰ ਹੈ, ਜੋ ਸਕੂਲ ਜਾਂ ਕਾਲਜ ਪਾਸ ਕਰ ਚੁੱੱਕੇ ਹਨ ਕਿਉਂਕਿ ਹੁਣ ਉਹ ਆਪਣੇ ਅਧਿਆਪਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਇਸ ਖਾਸ ਦਿਨ ਦੀ ਵਧਾਈ ਆਸਾਨੀ ਨਾਲ ਦੇ ਸਕਦੇ ਹਨ।

PunjabKesari
ਸਰਵਪੱਲੀ ਰਾਧਾਕ੍ਰਿਸ਼ਣਨ
ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਭਾਰਤ ਦੇ ਦੂਜੇ ਰਾਸ਼ਟਰਪਤੀ ਅਤੇ ਇਕ ਅਧਿਆਪਕ ਸਨ। ਉਹ ਪੂਰੀ ਦੁਨੀਆ ਨੂੰ ਸਕੂਲ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਿਥੋਂ ਵੀ ਕੁਝ ਸਿੱਖਣ ਨੂੰ ਮਿਲੇ ਉਸ ਨੂੰ ਆਪਣੇ ਜ਼ਿੰਦਗੀ 'ਚ ਉਤਾਰ ਲੈਣਾ ਚਾਹੀਦਾ ਹੈ। ਉਹ ਪੜਾਉਣ ਤੋਂ ਵੱਧ ਵਿਦਿਆਰਥੀਆਂ ਦੇ ਬੌਧਿਕ ਵਿਕਾਸ 'ਤੇ ਜੋਰ ਦੇਣ ਦੀ ਗੱਲ ਕਰਦੇ ਸਨ। ਉਹ ਪੜਾਈ ਦੌਰਾਨ ਖੁਸ਼ਨੁਮਾ ਮਾਹੌਲ ਬਣਾ ਕੇ ਰੱਖਦੇ ਸਨ। 1954 'ਚ ਉਨ੍ਹਾਂ ਨੂੰ ਭਾਰਤ ਰਤਨ ਨਾਲ ਸਨਮਾਨ ਕੀਤਾ ਗਿਆ ਸੀ।


Related News