ਬੱਚਿਆਂ ਨੂੰ ਜ਼ਰੂਰ ਸਿਖਾਓ ਇਹ ਗੱਲਾਂ

05/27/2017 1:04:03 PM

 ਨਵੀਂ ਦਿੱਲੀ—ਬੱਚੇ ਉਹੀ ਆਦਤਾਂ ਅਤੇ ਗੱਲਾਂ ਸਿੱਖਦੇ ਹਨ ਜੋ ਉਹ ਆਪਣੇ ਘਰ ''ਚ ਦੇਖਦੇ ਹਨ। ਕਈ ਬਾਰ ਅਸੀਂ ਆਪਣੀ ਬੋਲਚਾਲ ''ਚ ਅਜਿਹੇ ਸ਼ਬਦਾ ਦੀ ਵਰਤੋਂ ਕਰਦੇ ਹਾਂ ਜੋ ਬੱਚੇ ਝੱਟ ਨਾਲ ਕਾਪੀ ਕਰ ਲੈਂਦੇ ਹਨ ਅਤੇ ਅਸੀਂ ਧਿਆਨ ਵੀ ਨਹੀਂ ਦਿੰਦੇ। ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹੜੀ ਗੱਲ ਉਨ੍ਹਾਂ ਲਈ ਚੰਗੀ ਹੈ ਅਤੇ ਕਿਹੜੀ ਨਹੀਂ। ਉਨ੍ਹਾਂ ਦੇ ਇਸ ਵਿਵਹਾਰ ਨਾਲ ਅੱਗੇ ਜਾ ਕੇ ਬੱਚੇ ਅਤੇ ਮਾਤਾ ਪਿਤਾ ਦੋਵਾਂ ਨੂੰ ਨੁਕਸਾਨ ਪਹੁੰਚਦਾ ਹੈ। ਤੁਸੀਂ ਰੋਜ਼ਾਨਾ ਚੰਗੀਆਂ ਆਦਤਾ ਨਾਲ ਉਨ੍ਹਾਂ ਦੇ ਵਿਵਹਾਰ ਨੂੰ ਬਦਲ ਸਕਦੇ ਹੋ।
1. ਜਲਦੀ ਉੱਠਣਾ
ਬੱਚੇ ਸਵੇਰੇ ਜਲਦੀ ਨਹੀਂ ਉੱਠਦੇ। ਬੱਚੇ ਜੇਕਰ ਸ਼ੁਰੂ ਤੋਂ ਹੀ ਜਲਦੀ ਉੱਠਣਾ ਸ਼ੁਰੂ ਕਰਣਗੇ ਤਾਂ ਉਨ੍ਹਾਂ ਦੀ ਇਹ ਆਦਤ ਹਮੇਸ਼ਾ ਲਈ ਬਣੀ ਰਹੇਗੀ। ਸਵੇਰੇ ਜਲਦੀ ਉਠਣਾ ਸਿਹਤਮੰਦ ਰਹਿਣ ਦੀ ਵੀ ਨਿਸ਼ਾਨੀ ਹੈ। ਸਵੇਰ ਦੀ ਤਾਜੀ ਹਵਾ ਨਾਲ ਦਿਮਾਗ ਵੀ ਤੇਜ ਹੁੰਦਾ ਹੈ ਅਤੇ ਪੜਾਈ ''ਚ ਵੀ ਮਨ ਲੱਗਦਾ ਹੈ।
2. ਜਮੀਨ ''ਤੇ ਬੈਠ ਕੇਖਾਣਾ
ਜਮੀਨ ''ਤੇ ਬੈਠ ਕੇ ਖਾਣਾ ਖਾਣ ਨਾਲ ਪਾਛਣ ਕਿਰਿਆ ਦਰੁਸਤ ਰਹਿੰਦੀ ਹੈ। ਇਸ ਨਾਲ ਗੋਢੇ ਵੀ ਮਜ਼ਬੂਤ ਹੁੰਦੇ ਹਨ। ਬੱਚਿਆਂ ਨੂੰ ਡਾਈਨਿੰਗ ਟੇਬਲ ''ਤੇ ਬੈਠਾ ਕੇ ਖਾਣਾ ਖਿਲਾਉਣ ਦੀ ਵਜਾਏ ਜਮੀਨ ਉੱਪਰ ਬੈਠਾ ਕੇ ਖਾਣਾ ਸਿਖਾਓ। ਇਸ ਨਾਲ ਖੂਨ ਦਾ ਗੇੜ ਸਹੀ ਰਹਿੰਦਾ ਹੈ।
3. ਸੂਰਜ ਢੱਲਣ ਤੋਂ ਪਹਿਲਾਂ ਖਾਣਾ 
ਰਾਤ ਨੂੰ ਦੇਰ ਨਾਲ ਰੋਟੀ ਖਾਣ ਨਾਲ ਪਾਚਣ ਕਿਰਿਆ ''ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਰਾਤ ਨੂੰ ਖਾਣਾ ਹਮੇਸ਼ਾ ਸੂਰਜ ਛੁਪਣ ਤੋਂ ਪਹਿਲਾ ਖਾਵਾਓ। ਬੱਚਿਆ ਨੂੰ ਇਹ ਆਦਤ ਬਚਪਨ ''ਚ ਹੀ ਪਾ ਦਿਓ।
4. ਭੋਜਨ ਕਰਨ ਤੋਂ ਪਹਿਲਾ ਹੱਥ ਧੋਣਾ
ਬੱਚੇ ਬਾਹਰ ਜਾਂ ਜਮੀਨ ''ਤੇ ਖੇਡਦੇ ਹਨ ਤਾਂ ਕਈ ਤਰ੍ਹਾਂ ਦੇ ਬੈਕਟੀਰੀਆ ਉਨ੍ਹਾਂ ਦੇ ਹੱਥਾਂ ''ਤੇ ਲੱਗ ਜਾਂਦੇ ਹਨ। ਖਾਣੇ ਦੇ ਨਾਲ ਇਹ ਕੀਟਾਣੂ ਪੇਟ ''ਚ ਚਲੇ ਜਾਂਦੇ ਹਨ ਅਤੇ ਬੀਮਾਰੀਆਂ ਦਾ ਕਾਰਨ ਬਣਦੇ ਹਨ। ਬੱਚੇ ਨੂੰ ਹਮੇਸ਼ਾ ਭੋਜਨ ਖਾਣ ਨਾਲ ਪਹਿਲਾਂ ਅਤੇ ਬਾਅਦ ''ਚ ਹੱਥ ਧੋਣ ਦੀ ਆਦਤ ਪਾਓ। ਜਿਸ ਨਾਲ ਬੈਕਟੀਰੀਆਂ ਦਾ ਡਰ ਨਹੀਂ ਰਹਿੰਦਾ।


Related News