ਚਿਹਰੇ ਦੇ ਵਾਲਾਂ ਨੂੰ ਹਟਾਉਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ

Monday, Apr 10, 2017 - 12:28 PM (IST)

ਚਿਹਰੇ ਦੇ ਵਾਲਾਂ ਨੂੰ ਹਟਾਉਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ

ਮੁੰਬਈ— ਕਈ ਔਰਤਾਂ ਦੇ ਚਿਹਰੇ ਉੱਪਰ ਬਹੁਤ ਵਾਲ ਆਉਂਦੇ ਹਨ। ਜੇਕਰ ਵਾਲ ਘੱਟ ਹੋਣ ਤਾਂ ਉਨ੍ਹਾਂ ਨੂੰ  ਧਾਗੇ ਨਾਲ ਕੱਢਿਆ ਜਾ ਸਕਦਾ ਹੈ ਪਰ ਜੇਕਰ ਜ਼ਿਆਦਾ ਹੋਣ ਤਾਂ ਵੈਕਸ ਦਾ ਇਸਤੇਮਾਲ ਕਰਨਾ ਪੈਂਦਾ ਹੈ। ਚਿਹਰੇ ਦੇ ਵਾਲਾਂ ਨੂੰ ਹਟਾਉਣ ਲਈ ਕਿਸੇ ਵੀ ਤਰੀਕੇ ਨੂੰ ਅਪਣਾਉਣ ਤੋਂ ਪਹਿਲਾਂ ਕੁੱਝ ਗੱਲਾਂ ਨੂੰ ਧਿਆਨ ''ਚ ਰੱੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ। 
1. ਵਾਲ ਕਿੰਨੇ ਲੰਬੇ ਹਨ
ਜੇਕਰ ਚਿਹਰੇ ਦੇ ਵਾਲ ਜ਼ਿਆਦਾ ਲੰਬੇ ਹਨ ਤਾਂ ਉਨ੍ਹਾਂ ਨੂੰ ਵੈਕਸ ਨਾਲ ਹਟਾਉਣਾ ਚਾਹੀਦਾ ਹੈ। ਧਾਗੇ ਨਾਲ ਦਰਦ ਵੀ ਜ਼ਿਆਦਾ ਹੋਵੇਗੀ ਅਤੇ ਚੰਗੀ ਤਰ੍ਹਾਂ ਸਾਫ ਵੀ ਨਹੀਂ ਹੋਣਗੇ। 
2. ਵੈਕਸ ਦੀ ਚੋਣ
ਚਿਹਰੇ ''ਤੇ ਸਹੀ ਤਰੀਕੇ ਦੇ ਵੈਕਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰੀਰ ''ਤੇ ਇਸਤੇਮਾਲ ਕੀਤੀ ਜਾਣ ਵਾਲੀ ਵੈਕਸ ਤੋਂ ਇਲਾਵਾ ਚਿਹਰੇ ਦੇ ਲਈ ਵੈਕਸ ਥੋੜ੍ਹੀ ਮੁਲਾਇਮ ਹੋਣੀ ਚਾਹੀਦੀ ਹੈ। 
3. ਦਰਦ
ਸਰੀਰ ਤੋਂ ਇਲਾਵਾ ਚਿਹਰੇ ''ਤੇ ਵੈਕਸ ਕਰਨ ਨਾਲ ਦਰਦ ਹੁੰਦਾ ਹੈ ਪਰ ਇਹ ਦਰਦ ਕੁੱਝ ਸਮੇਂ ਲਈ ਹੁੰਦਾ ਹੈ। 
4. ਪਹਿਲਾਂ ਚਮੜੀ ਨੂੰ ਟਾਇਟ ਕਰ ਲਓ
ਸਾਰਿਆਂ ਦੀ ਚਮੜੀ ਇਕ-ਦੂਜੇ ਤੋਂ ਵੱਖਰੀ ਹੁੰਦੀ ਹੈ। ਨਰਮ ਚਮੜੀ ਵਾਲੇ ਵੈਕਸ ਕਰਵਾਉਣ ਤੋਂ ਪਹਿਲਾਂ ਸਪੈਸ਼ਲਿਸਟ ਦੀ ਸਲਾਹ ਜ਼ਰੂਰ ਲੈਣ। 
5. ਚਿਹਰੇ ਦਾ ਲਾਲ ਹੋਣਾ
ਵੈਕਸ ਕਰਵਾਉਣ ਤੋਂ ਬਾਅਦ ਚਿਹਰਾ ਥੋੜ੍ਹਾ ਲਾਲ ਹੋ ਸਕਦਾ ਹੈ ਪਰ ਡਰਨਾ ਨਹੀਂ ਚਾਹੀਦਾ। ਵੈਕਸ ਕਰਵਾਉਣ ਤੋਂ ਬਾਅਦ ਚਿਹਰੇ ''ਤੇ ਕੋਈ ਲੋਸ਼ਣ ਲਗਾ ਲੈਣਾ ਚਾਹੀਦਾ ਹੈ। 


Related News