ਗਰਮੀਆਂ ''ਚ ਵਾਲਾਂ ਦੀ ਦੇਖਭਾਲ ਲਈ ਅਪਣਾਓ ਇਹ ਘਰੇਲੂ ਨੁਸਖੇ

04/27/2017 5:45:49 PM

ਨਵੀਂ ਦਿੱਲੀ— ਗਰਮੀਆਂ ''ਚ ਵਾਲਾਂ ਦੀ ਦੇਖਭਾਲ ਕਰਨਾ ਬਹੁਕ ਜ਼ਰੂਰੀ ਹੁੰਦਾ ਹੈ। ਪਸੀਨੇ ਅਤੇ ਧੁੱਪ ਦੀ ਵਜ੍ਹਾ ਨਾਲ ਵਾਲਾਂ ''ਚ ਨਮੀ ਦੀ ਕਮੀ ਹੋ ਜਾਂਦੀ ਹੈ ਅਤੇ ਵਾਲ ਖਰਾਬ ਹੋ ਜਾਂਦੇ ਹਨ। ਇਸ ਨਾਲ ਦੋ ਮੂੰਹੇ ਵਾਲਾਂ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਜਾਂਦੀਆਂ ਹਨ। ਇਸ ਲਈ ਕੁਝ ਆਸਾਨ ਘਰੇਲੂ ਨੁਸਖੇ ਅਪਣਾਓ। ਜਿਸ ਦੇ ਨਾਲ ਵਾਲ ਸੋਹਣੇ ਅਤੇ ਮਜ਼ਬੂਤ ਬਣ ਜਾਣ। 
1. ਸਰੋਂ ਦਾ ਤੇਲ
ਖੁਸ਼ਕੀ ਦੂਰ ਕਰਨ ਅਤੇ ਵਾਲਾਂ ਦੀ ਚਮਕ ਵਧਾਉਣ ਦੇ ਲਈ ਔਰਤਾਂ ਸ਼ੈਂਪੂ ਦੇ ਬਾਅਦ ਕੰਡੀਸ਼ਨਰ ਦਾ ਇਸਤੇਮਾਲ ਕਰਦੀਆਂ ਹਨ ਪਰ ਇਨ੍ਹਾਂ ਨਾਲ ਕੁਝ ਹੀ ਦੇਰ ਤੱਕ ਵਾਲ ਸਹੀ ਰਹਿੰਦੇ ਹਨ। ਇਸ ਦੀ ਬਜਾਏ ਵਾਲਾਂ ਨੂੰ ਧੋਣ ਤੋਂ ਪਹਿਲਾਂ ਸਰੋਂ ਦੇ ਤੇਲ ਨਾਲ ਮਾਲਸ਼ ਕਰੋ। ਇਸ ਨਾਲ ਵਾਲ ਲੰਬੇ ਸਮੇਂ ਤੱਕ ਚਮਕਨਗੇ ਅਤੇ ਖੁਸ਼ਕੀ ਵੀ ਦੂਰ ਰਹੇਗੀ।
2. ਮਹਿੰਦੀ
ਜਿਨ੍ਹਾਂ ਔਰਤਾਂ ਦੇ ਵਾਲ ਤੇਲ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਹਰ ਦੂਜੇ ਦਿਨ ਸਿਰ ਧੋਣਾ ਪੈਂਦਾ ਹੈ ਜਿਸ ਨਾਲ ਵਾਲ ਖਰਾਬ ਹੋ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ 1 ਚਮਚ ਦਹੀ ਅਤੇ ਹਰੀ ਮਹਿੰਦੀ ਅਤੇ ਪਾਣੀ ਮਿਲਾਕੇ ਪੇਸਟ ਬਣਾ ਕੇ ਵਾਲਾਂ ''ਚ ਲਗਾਉਣੀ ਚਾਹੀਦੀ ਹੈ। 15 ਮਿੰਟ ਲਗਾਉਣ ਤੋਂ ਬਾਅਦ ਸਿਰ ਧੋ ਲਓ। ਇਸ ਨਾਲ ਵਾਲਾਂ ਦਾ ਰੰਗ ਵੀ ਬਣਿਆ ਰਹੇਗਾ ਅਤੇ ਤੇਲ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲੇਗਾ।  


Related News