ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

Wednesday, Jan 06, 2021 - 12:30 PM (IST)

ਕੰਮਚੋਰ ਤੇ ਗੱਲਾਂ ਨੂੰ ਲੁਕਾ ਕੇ ਰੱਖਣ ਵਾਲੇ ਹੁੰਦੇ ਨੇ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਹੈਰਾਨੀਜਨਕ ਗੱਲਾਂ

ਜਲੰਧਰ (ਬਿਊਰੋ) - ਹਰੇਕ ਸ਼ਖਸ ਨੂੰ ਆਪਣੇ ਨਾਂ ਦਾ ਪਹਿਲਾਂ ਅੱਖਰ ਪਸੰਦ ਹੁੰਦਾ ਹੈ। ਨਾਂ ਦਾ ਪਹਿਲਾ ਅੱਖਰ ਉਸ ਦੇ ਬਾਰੇ ਸਭ ਕੁਝ ਬਿਆਨ ਕਰ ਦਿੰਦਾ ਹੈ, ਜਿਸ ’ਚ ਉਸ ਦੀਆਂ ਚੰਗੀਆਂ ਅਤੇ ਬੁਰੀਆਂ ਆਦਤਾਂ ਦਾ ਜ਼ਿਕਰ ਹੁੰਦਾ ਹੈ। ਹਮੇਸ਼ਾ ਇੰਝ ਹੁੰਦਾ ਕਿ ਜਦੋਂ ਅਸੀਂ ਕਿਸੇ ਸ਼ਖਸ ਨੂੰ ਮਿਲਦੇ ਹਾਂ, ਉਸ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਉਸ ਸ਼ਖਸ ਦੇ ਸੁਭਾਅ ਬਾਰੇ ਪਤਾ ਲੱਗ ਜਾਂਦਾ ਹੈ। ਕਈਆਂ ਦਾ ਸੁਭਾਅ ਚੁੰਗਾ ਹੁੰਦਾ ਅਤੇ ਕਈ ਬੁਰੇ ਵੀ ਹੁੰਦੇ ਨੇ। ਅਜਿਹੀ ਸਥਿਤੀ ਵਿਚ ਸ਼ਖਸ ਦੇ ਨਾਮ ਦਾ ਪਹਿਲਾ ਅੱਖਰ ਉਸ ’ਤੇ ਗਹਿਰਾ ਪ੍ਰਭਾਵ ਪਾਉਂਦਾ ਹੈ। ਚਾਹੋ ਉਹ ਕਿਸੇ ਵੀ ਅੱਖਰ ਦਾ ਹੋਵੇ। ਇਸੇ ਲਈ ਅੱਜ ਅਸੀਂ ਤੁਹਾਨੂੰ ਅਗ੍ਰੇਜ਼ੀ ਦੇ ‘T’ ‘ਟੀ’ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਬਾਰੇ ਦੱਸਾਂਗੇ। ਅਸੀਂ ਤੁਹਾਨੂੰ ਉਨ੍ਹਾਂ ਦੇ ਸੁਭਾਅ, ਆਦਤਾਂ ਅਤੇ ਹੋਰ ਚੰਗੇ ਅਤੇ ਮਾੜੇ ਗੁਣਾਂ ਬਾਰੇ ਵੀ ਜਾਣਕਾਰੀ ਦੇਵਾਂਗੇ...

ਸੋਹਣੀਆਂ ਅਤੇ ਆਕਰਸ਼ਕ 
‘ਟੀ’ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਸੋਹਣੀਆਂ ਅਤੇ ਦਿੱਖ ਵਿਚ ਆਕਰਸ਼ਕ ਹੁੰਦੀਆਂ ਨੇ। ਇਸੇ ਕਰਕੇ ਇਨ੍ਹਾਂ ਕੁੜੀਆਂ ਤੋਂ ਸਾਰੇ ਜਲਦੀ ਪ੍ਰਭਾਵਿਤ ਹੋ ਜਾਂਦੇ ਹਨ ਅਤੇ ਇਨ੍ਹਾਂ ਨਾਲ ਦੋਸਤੀ ਕਰਨਾ ਚਾਹੁੰਦੇ ਹਨ।

ਕਮਚੋਰ
ਇਹ ਕੁੜੀਆਂ ਕੰਮਚੋਰ ਹੁੰਦੀਆਂ ਹਨ। ਇਨ੍ਹਾਂ ਨੂੰ ਬਿਨਾ ਕਿਸੇ ਮਿਹਨਤ ਕੀਤੇ ਚੀਜ਼ਾ ਹਾਸਲ ਕਰਨ ਦੀ ਆਦਤ ਹੁੰਦੀ ਹੈ। ਇਸੇ ਲਈ ਇਨ੍ਹਾਂ ਨੂੰ ਕੰਮਚੋਰ ਕਹਿਣਾ ਗਲਤ ਨਹੀਂ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

ਗੱਲਾਂ ਨੂੰ ਲੱਕਾ ਕੇ ਰੱਖਣ ਵਾਲੀਆਂ
ਇਹ ਕੁੜੀਆਂ ਆਪਣੀਆਂ ਖਾਸ ਗੱਲਾਂ ਕਿਸੇ ਨਾਲ ਸਾਂਝੀਆਂ ਨਹੀਂ ਕਰਦੀਆਂ। ਇਨ੍ਹਾਂ ਨੂੰ ਅਜਿਹਾ ਕਰਨਾ ਚੰਗਾ ਨਹੀਂ ਲੱਗਦਾ। ਇਸੇ ਲਈ ਇਹ ਸਾਰੀਆਂ ਗੱਲਾਂ ਲੁੱਕਾ ਕੇ ਰੱਖਣਾ ਪੰਸਦ ਕਰਦੀਆਂ ਹਨ।

ਪੜ੍ਹੋ ਇਹ ਵੀ ਖ਼ਬਰ - ਜਨਵਰੀ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਖੁਸ਼ਮਿਜ਼ਾਜ ਅਤੇ ਮਿਲਣਸਾਰ
ਜਿਨ੍ਹਾਂ ਕੁੜੀਆਂ ਦਾ ਨਾਂ ‘ਟੀ’ ਤੋਂ ਸ਼ੁਰੂ ਹੁੰਦਾ ਹੈ, ਉਹ ਖੁਸ਼ਮਿਜ਼ਾਜ ਅਤੇ ਮਿਲਣਸਾਰ ਹੁੰਦੀਆਂ ਹਨ। ਇਹ ਸਭ ਨਾਲ ਜਲਦੀ ਘੁੱਲ ਮਿਲ ਜਾਂਦੀਆਂ ਹਨ। ਆਪਣੇ ਇਸੇ ਗੁਣ ਕਾਰਨ ਇਹ ਕੁੜੀਆਂ ਜਲਦੀ ਹੀ ਦੋਸਤ ਬਣਾ ਲੈਂਦੀਆਂ ਹਨ। ਇਨ੍ਹਾਂ ਦੇ ਦੋਸਤਾਂ ਦੀ ਲਿਸਟ ਬਹੁਤ ਵੱਡੀ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਕੁੜੀਆਂ ਨੂੰ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਵੀ ਚੰਗਾ ਲੱਗਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips : ਸਰਦੀ ਦੇ ਮੌਸਮ ’ਚ ਕੀ ਤੁਸੀਂ ਹੀਟਰ ਜਾਂ ਬਲੋਅਰ ਦੀ ਕਰਦੇ ਹੋ ਵਰਤੋਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਰੋਮਾਂਟਿਕ ਸੁਭਾਅ ਦੀਆਂ
‘ਟੀ’ ਅੱਖਰ ਵਾਲੀਆਂ ਕੁੜੀਆਂ ਦੇ ਜੇਕਰ ਪਿਆਰ ਦੀ ਗੱਲ ਕਰੀਏ ਤਾਂ ਇਹ ਬਹੁਤ ਰੋਮਾਂਟਿਕ ਸੁਭਾਅ ਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਜੀਵਨ ਸਾਥੀ ਦੇ ਮੂੰਹੋਂ ਆਪਣੀ ਪ੍ਰਸ਼ੰਸਾ ਸੁਣਨਾ ਚੰਗਾ ਲੱਗਦਾ ਹੈ। ਇਹ ਕੁੜੀਆਂ ਜਿਸ ਨਾਲ ਵੀ ਆਪਣਾ ਰਿਸ਼ਤਾ ਜੋੜ ਲੈਂਦੀਆਂ ਹਨ, ਉਸ ਨੂੰ ਪੂਰੀ ਈਮਾਨਦਾਰੀ  ਨਾਲ ਨਿਭਾਉਂਦੀਆਂ ਹਨ। ਇਸ ਤਰ੍ਹਾਂ ਇਨ੍ਹਾਂ ਦੀ ਪਿਆਰ ਭਰੀ ਜ਼ਿੰਦਗੀ ਹੱਸਦੀ ਹੋਈ ਲੰਘਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ ਅਨੁਸਾਰ : ਆਪਣੇ ਘਰ 'ਚ ਜ਼ਰੂਰ ਰੱਖੋ ਇਹ ਚੀਜ਼ਾਂ, ਹਮੇਸ਼ਾ ਹੋਵੇਗਾ ਧਨ ’ਚ ਲਾਭ

ਮਿਲਦਾ ਹੈ ਜ਼ਿੰਦਗੀ ਭਰ ਸਾਥ ਨਿਭਾਉਣ ਵਾਲਾ ਜੀਵਨ ਸਾਥੀ 
ਪਿਆਰ ਦੇ ਮਾਮਲੇ ’ਚ ਇਹ ਕੁੜੀਆਂ ਕਿਸਮਤ ਵਾਲੀਆਂ ਹਨ। ਇਸ ਅੱਖਰ ਦੀਆਂ ਕੁੜੀਆਂ ਨੂੰ ਪਿਆਰ ਕਰਨ ਵਾਲਾ ਅਤੇ ਪੂਰੀ ਜ਼ਿੰਦਗੀ ਸਾਥ ਨਿਭਾਉਣ ਵਾਲਾ ਜੀਵਨ  ਸਾਥੀ ਮਿਲਦਾ ਹੈ। ਇਨ੍ਹਾਂ ਦਾ ਜੀਵਨ ਸਾਥੀ ਜ਼ਿੰਦਗੀ ਦੇ ਹਰ ਮੋੜ 'ਤੇ ਇਨ੍ਹਾਂ ਦਾ ਸਾਥ ਦਿੰਦਾ ਹੈ। ਇਸ ਤਰ੍ਹਾਂ ਇਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਖੁੱਸ਼ੀ-ਖੁੱਸ਼ੀ ਲੰਘ ਜਾਂਦੀ ਹੈ।  


author

rajwinder kaur

Content Editor

Related News