ਤੁਸੀਂ ਵੀ ਖਾਓ ਹਾਈ ਪ੍ਰੋਟੀਨ ਸਨੈਕ, ਘਰ ''ਚ ਬਣਾਓ ਲੌਕੀ Momos
Saturday, Nov 22, 2025 - 02:41 PM (IST)
ਵੈੱਬ ਡੈਸਕ- ਜੇਕਰ ਤੁਸੀਂ ਹੈਲਦੀ ਅਤੇ ਹਾਈ ਪ੍ਰੋਟੀਨ ਸਨੈਕ ਦੀ ਭਾਲ 'ਚ ਹੋ ਤਾਂ ਇਹ ਲੌਕੀ ਮੋਮੋਜ਼ ਤੁਹਾਡੇ ਲਈ ਪਰਫੈਕਟ ਹੈ। ਰਵਾਇਤੀ ਮੋਮੋਜ਼ ਦੀ ਤਰ੍ਹਾਂ ਹੀ ਟੇਸਟੀ ਪਰ ਇਸ 'ਚ ਲੌਕੀ, ਸੋਇਆ ਚੰਕਸ ਅਤੇ ਪਨੀਰ ਦਾ ਪ੍ਰੋਟੀਨ ਭਰਪੂਰ ਮਿਸ਼ਰਨ ਇਸ ਨੂੰ ਸਿਹਤਮੰਦ ਬਣਾਉਂਦਾ ਹੈ। ਇਹ ਡਿਸ਼ ਹਲਕੀ, ਪੌਸ਼ਟਿਕ ਅਤੇ ਨਾਲ ਹੀ ਸਵਾਦ 'ਚ ਧਮਾਕੇਦਾਰ ਹੈ। ਘਰ 'ਤੇ ਬਣਾਉਣ 'ਚ ਆਸਾਨ, ਇਹ ਮੋਮੋਜ਼ ਸਨੈਕ ਟਾਈਮ ਜਾਂ ਪਾਰਟੀ 'ਚ ਵੀ ਸਾਰਿਆਂ ਨੂੰ ਪਸੰਦ ਆਉਣਗੇ।
Servings - 3
ਸਮੱਗਰੀ
ਤੇਲ- 1 ਵੱਡਾ ਚਮਚ
ਲਸਣ- 1 ਛੋਟਾ ਚਮਚ
ਹਰੀ ਮਿਰਚ- 1 ਛੋਟਾ ਚਮਚ
ਸਫੈਦ ਹਰਾ ਪਿਆਜ਼ (ਸਲਾਈਸ)- 2 ਵੱਡੇ ਚਮਚ
ਗਾਜਰ- 80 ਗ੍ਰਾਮ
ਲੌਕੀ- 120 ਗ੍ਰਾਮ
ਉਬਲੇ ਅਤੇ ਕੱਟੇ ਹੋਏ ਸੋਇਆ ਚੰਕਸ- 100 ਗ੍ਰਾਮ
ਸੋਇਆ ਸੋਸ- 1 ਛੋਟਾ ਚਮਚ
ਲੂਣ- 1/2 ਛੋਟਾ ਚਮਚ
ਕਾਲੀ ਮਿਰਚ- 1/4 ਛੋਟਾ ਚਮਚ
ਭਿੱਜੇ ਹੋਏ ਕਾਜੂ- 2 ਵੱਡੇ ਚਮਚ
ਭੁੰਨੇ ਹੋਏ ਤਿੱਲ- 2 ਛੋਟੇ ਚਮਚ
ਭਿੱਜੀ ਹੋਈ ਕਸ਼ਮੀਰੀ ਸੁੱਕੀ ਲਾਲ ਮਿਰਚ- 4
ਭੁੰਨੀ ਹੋਈ ਲਾਲ ਸ਼ਿਮਲਾ ਮਿਰਚ- 40 ਗ੍ਰਾਮ
ਤੇਲ- 1 ਛੋਟਾ ਚਮਚ
ਭੁੰਨਿਆ ਹੋਇਆ ਪਿਆਜ਼- 80 ਗ੍ਰਾਮ
ਭੁੰਨਿਆ ਹੋਇਆ ਲਸਣ- 1 ਛੋਟਾ ਚਮਚ
ਟਮਾਟਰ- 100 ਗ੍ਰਾਮ
ਪਨੀਰ- 100 ਗ੍ਰਾਮ
ਧਨੀਏ ਦੇ ਡੰਠਲ- 1 ਵੱਡਾ ਚਮਚ
ਲੂਣ- 1 ਛੋਟਾ ਚਮਚ
ਪਾਣੀ- 300 ਮਿਲੀਲੀਟਰ
ਪਾਣੀ- 150 ਮਿਲੀਲੀਟਰ (ਰਾਈਸ ਪੇਪਰ ਭਿਓਂਣ ਲਈ)
ਰਾਈਸ ਪੇਪਰ- 20
ਸਫੈਦ ਤਿੱਲ- ਸਜਾਵਟ ਲਈ
ਚਿੱਲੀ ਆਇਲ- ਸਜਾਵਟ ਲਈ
ਹਰਾ ਪਿਆਜ਼- ਸਜਾਵਟ ਲਈ
ਬਣਾਉਣ ਦੀ ਵਿਧੀ
1- ਇਕ ਪੈਨ 'ਚ ਇਕ ਵੱਡਾ ਚਮਚ ਤੇਲ ਗਰਮ ਕਰੋ। ਇਸ 'ਚ ਲਸਣ ਅਤੇ ਹਰੀ ਮਿਰਚ ਪਾ ਕੇ 30 ਸਕਿੰਟ ਤੱਕ ਭੁੰਨੋ।
2- ਇਸ 'ਚ 2 ਵੱਡੇ ਚਮਚ ਸਫੈਦ ਹਰਾ ਪਿਆਜ਼ ਪਾ ਕੇ ਕੁਝ ਸਕਿੰਟ ਭੁੰਨੋ।
3- ਹੁਣ 80 ਗ੍ਰਾਮ ਗਾਜਰ ਅਤੇ 120 ਗ੍ਰਾਮ ਲੌਕੀ ਪਾਓ। 1-2 ਮਿੰਟ ਤੱਕ ਪਕਾਓ।
4- ਇਸ 'ਚ ਉਬਲੇ ਅਤੇ ਕੱਟੇ ਹੋਏ ਸੋਇਆ ਚੰਕਸ, ਸੋਇਆ ਸੋਸ, 1/2 ਚਮਚ ਲੂਣ ਅਤੇ 1/4 ਛੋਟਾ ਚਮਚ ਕਾਲੀ ਮਿਰਚ ਪਾਓ। 5 ਮਿੰਟ ਤੱਕ ਪਕਾਓ।
5- ਸੇਕ ਬੰਦ ਕਰ ਦਿਓ ਅਤੇ ਮਿਸ਼ਰਨ 10-15 ਮਿੰਟ ਠੰਡਾ ਹੋਣ ਦਿਓ।
6- ਇਕ ਬਲੈਂਡਰ 'ਚ ਪਾਓ : ਕਾਜੂ, ਤਿੱਲ, ਕਸ਼ਮੀਰੀ ਸੁੱਕੀ ਲਾਲ ਮਿਰਚ, ਭੁੰਨੀ ਲਾਲ ਸ਼ਿਮਲਾ ਮਿਰਚ, 1 ਛੋਟਾ ਚਮਚ ਤੇਲ, 80 ਗ੍ਰਾਮ ਭੁੰਨਿਆ ਪਿਆਜ਼, 1 ਛੋਟਾ ਚਮਚ ਭੁੰਨਿਆ ਲਸਣ, 100 ਗ੍ਰਾਮ ਟਮਾਟਰ, 1 ਵੱਡਾ ਚਮਚ ਧਨੀਏ ਦੇ ਡੰਠਲ, 1 ਚਮਚ ਲੂਣ, 300 ਮਿਲੀਲੀਟਰ ਪਾਣੀ ਇਸ ਨੂੰ ਸਮੂਦ ਪੇਸਟ ਬਣਨ ਤੱਕ ਬਲੈਂਡ ਕਰੋ।
7- ਇਕ ਭਾਂਡੇ 'ਚ 150 ਮਿਲੀਲੀਟਰ ਪਾਣੀ ਪਾਓ ਅਤੇ ਰਾਈਸ ਪੇਪਰ ਨੂੰ ਇਸ 'ਚ ਭਿਓਂ ਦਿਓ। ਫਿਰ ਇਸ ਨੂੰ ਬੋਰਡ 'ਤੇ ਰੱਖੋ। ਦੂਜਾ ਰਾਈਸ ਪੇਪਰ ਵੀ ਭਿਓਂ ਕੇ ਉਸ ਦੇ ਉੱਪਰ ਰੱਖੋ। ਵਿਚ ਤਿਆਰ ਮਿਸ਼ਰਨ ਪਾਓ, ਢੱਕੋ ਅਤੇ ਹਰੇ ਪਿਆਜ ਨਾਲ ਬੰਨ੍ਹ ਦਿਓ।
8 ਮੋਮੋਜ਼ ਨੂੰ ਸਟੀਮਰ 'ਚ ਰੱਖੋ, ਢੱਕ ਦਿਓ ਅਤੇ 5-6 ਮਿੰਟ ਤੱਕ ਸਟੀਮ ਕਰੋ। ਫਿਰ ਸਟੀਮਰ 'ਚੋਂ ਕੱਢੋ।
9- ਹੁਣ ਬਲੈਂਡ ਕੀਤੇ ਹੋਏ ਮਿਸ਼ਰਨ ਨੂੰ ਪੈਨ 'ਚ ਪਾਓ ਅਤੇ 7-8 ਮਿੰਟ ਤੱਕ ਪਕਾਓ।
10- ਸੇਕ ਬੰਦ ਕਰ ਦਿਓ ਅਤੇ ਤਿਆਰ ਗ੍ਰੇਵੀ ਨੂੰ ਸਰਵਿੰਗ ਬਾਊਲ 'ਚ ਪਾਓ। ਉਸ ਦੇ ਉੱਪਰ ਤਿਆਰ ਲੌਕੀ ਮੋਮੋਜ਼ ਰੱਖੋ।
11- ਉੱਪਰੋਂ ਸਫੈਦ ਤਿਲ, ਚਿੱਲੀ ਆਇਲ ਅਤੇ ਹਰਾ ਪਿਆਜ਼ ਪਾ ਕੇ ਸਜਾਓ।
12- ਗਰਮਾਗਰਮ ਪਰੋਸੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
