ਤੁਸੀਂ ਵੀ ਬਣਾਓ Three Ingredients Apple Cake, ਬੇਹੱਦ ਆਸਾਨ ਹੈ ਰੈਸਿਪੀ
Monday, Nov 24, 2025 - 10:28 AM (IST)
ਵੈੱਬ ਡੈਸਕ- ਜੇਕਰ ਤੁਸੀਂ ਘੱਟ ਸਮੱਗਰੀ 'ਚ ਜਲਦੀ ਬਣਨ ਵਾਲੀ ਹੈਲਦੀ ਅਤੇ ਸਵਾਦਿਸ਼ਟ ਮਠਿਆਈ ਦੀ ਭਾਲ 'ਚ ਹੋ ਤਾਂ ਥ੍ਰੀ ਇੰਗ੍ਰੇਡੀਐਂਟਸ ਐਪਲ ਕੇਕ ਇਕ ਪਰਫੈਕਟ ਵਿਕਲਪ ਹੈ। ਸਿਰਫ਼ ਸੇਬ, ਆਂਡੇ ਅਤੇ ਦਹੀਂ ਨਾਲ ਬਣਿਆ ਇਹ ਕੇਕ ਪੌਸ਼ਟਿਕ ਅਤੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਪਸੰਦ ਆਉਂਦਾ ਹੈ। ਇਸ 'ਚ ਨਾ ਤੇਲ ਲੱਗਦਾ ਹੈ, ਨਾ ਮੈਦਾ- ਸਿਰਫ਼ ਕੁਦਰਤੀ ਮਿੱਠਾਸ ਅਤੇ ਮੁਲਾਇਮ ਟੈਕਸਚਰ।
Servings - 4
ਸਮੱਗਰੀ
ਮੈਸ਼ ਕੀਤਾ ਹੋਇਆ ਸੇਬ- 150 ਗ੍ਰਾਮ
ਆਂਡੇ- 2
ਦਹੀਂ- 100 ਗ੍ਰਾਮ
ਡੇਸਿਕੇਟੇਡ ਕੋਕੋਨਟ (ਸੁੱਕਾ ਨਾਰੀਅਲ ਪਾਊਡਰ)- 1 ਵੱਡਾ ਚਮਚ
ਬਣਾਉਣ ਦੀ ਵਿਧੀ
1- ਇਕ ਬਾਊਲ 'ਚ 150 ਗ੍ਰਾਮ ਮੈਸ਼ ਕੀਤਾ ਹੋਇਆ ਸੇਬ, 2 ਆਂਡੇ, 100 ਗ੍ਰਾਮ ਦਹੀਂ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਮਿਲ ਕੇ ਇਕ ਸਮੂਦ ਮਿਸ਼ਰਨ ਤਿਆਰ ਕਰੋ।
2- ਇਸ ਤਿਆਰ ਮਿਸ਼ਰਨ ਨੂੰ ਬਟਰ ਪੇਪਰ ਲੱਗੇ ਹੋਏ ਬੇਕਿੰਗ ਡਿਸ਼ 'ਚ ਪਾਓ।
3- ਓਵਨ ਨੂੰ 180°C (ਜਾਂ 356°F)'ਤੇ ਪ੍ਰੀਹੀਟ ਕਰੋ ਅਤੇ ਕੇਕ ਨੂੰ 8-10 ਮਿੰਟਾਂ ਲਈ ਬੇਕ ਕਰੋ। ਪਕਣ ਤੋਂ ਬਾਅਦ ਓਵਨ ਤੋਂ ਬਾਹਰ ਕੱਢ ਲਵੋ।
4- ਹੁਣ ਉੱਪਰੋਂ 1 ਵੱਡਾ ਚਮਚ ਡੇਸਿਕੇਟੇਡ ਕੋਕੋਨਟ ਛਿੜਕੋ ਅਤੇ ਕੇਕ ਨੂੰ ਸਲਾਈਸ 'ਚ ਕੱਟ ਲਵੋ।
5- ਕੇਕ ਪਰੋਸੋ ਅਤੇ ਇਸ ਦੇ ਸਵਾਦ ਦਾ ਆਨੰਦ ਲਵੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
