‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ

Tuesday, Aug 04, 2026 - 09:56 AM (IST)

‘ਹੈਵੀ ਜ਼ਰੀ ਵਰਕ’ ਬਣਿਆ ਇੰਡੀਅਨ ਆਊਟਫਿਟਸ ਦੀ ਰਾਇਲ ਲੁੱਕ ਦਾ ਸੀਕ੍ਰੇਟ

ਵੈੱਬ ਡੈਸਕ- ਭਾਰਤੀ ਫੈਸ਼ਨ ’ਚ ਹੈਵੀ ਜ਼ਰੀ ਵਰਕ ਹਮੇਸ਼ਾ ਤੋਂ ਔਰਤਾਂ ਦੀ ਪਹਿਲੀ ਪਸੰਦ ਰਿਹਾ ਹੈ। ਇਹ ਇਕ ਅਜਿਹਾ ਵਰਕ ਹੈ, ਜੋ ਹਰ ਇੰਡੀਅਨ ਆਊਟਫਿਟ ਨੂੰ ਚਾਰ ਚੰਨ ਲਾ ਦਿੰਦਾ ਹੈ ਅਤੇ ਉਸ ਨੂੰ ਕਲਾਸੀ, ਰਾਇਲ ਅਤੇ ਯੂਨੀਕ ਬਣਾ ਦਿੰਦਾ ਹੈ। ਭਾਵੇਂ ਵਿਆਹ ਹੋਵੇ, ਤਿਉਹਾਰ ਹੋਵੇ ਜਾਂ ਕੋਈ ਸਪੈਸ਼ਲ ਫੰਕਸ਼ਨ, ਹੈਵੀ ਜ਼ਰੀ ਵਰਕ ਵਾਲਾ ਸੂਟ ਪਹਿਨਦਿਆਂ ਹੀ ਮੁਟਿਆਰਾਂ ਅਤੇ ਔਰਤਾਂ ਨੂੰ ਇਕ ਵੱਖਰੀ ਹੀ ਰਾਇਲ ਲੁੱਕ ਮਿਲ ਜਾਂਦੀ ਹੈ।

ਜ਼ਰੀ ਵਰਕ ਦੀ ਸਭ ਤੋਂ ਵੱਡੀ ਖ਼ਾਸੀਅਤ ਇਹੋ ਹੈ ਕਿ ਇਹ ਹਰ ਤਰ੍ਹਾਂ ਦੀ ਇੰਡੀਅਨ ਡਰੈੱਸ ’ਤੇ ਖੂਬਸੂਰਤ ਲੱਗਦਾ ਹੈ। ਸਿੰਪਲ ਸੂਟ ਤੋਂ ਲੈ ਕੇ ਪਲਾਜ਼ੋ ਸੂਟ, ਸ਼ਰਾਰਾ ਸੂਟ, ਅਨਾਰਕਲੀ ਸੂਟ ਅਤੇ ਗਰਾਰਾ ਸੂਟ ਤੱਕ, ਹਰ ਆਊਟਫਿਟ ’ਚ ਜ਼ਰੀ ਦਾ ਕੰਮ ਉਸ ਨੂੰ ਸ਼ਾਹੀ ਅੰਦਾਜ਼ ਦੇ ਦਿੰਦਾ ਹੈ। ਸਾੜ੍ਹੀ ਤੇ ਲਹਿੰਗਾ-ਚੋਲੀ ’ਚ ਜਦੋਂ ਸੁਨਹਿਰੀ ਤਾਰਾਂ ਨਾਲ ਜ਼ਰੀ ਦੀ ਬਾਰੀਕ ਕਢਾਈ ਹੁੰਦੀ ਹੈ ਤਾਂ ਪੂਰੀ ਲੁੱਕ ਹੀ ਬਦਲ ਜਾਂਦੀ ਹੈ। ਲਾੜੀ ਤੋਂ ਲੈ ਕੇ ਵਿਆਹ ’ਚ ਜਾਣ ਵਾਲੀਆਂ ਔਰਤਾਂ ਤੱਕ, ਸਾਰਿਆਂ ਦੀ ਪਸੰਦ ਅੱਜਕੱਲ ਹੈਵੀ ਜ਼ਰੀ ਵਰਕ ਹੀ ਬਣ ਗਿਆ ਹੈ।

ਜ਼ਰੀ ਵਰਕ ਦੇ ਨਾਲ-ਨਾਲ ਅੱਜਕੱਲ ਡਿਜ਼ਾਈਨਰ ਇਸ ’ਚ ਮਿਰਰ ਵਰਕ ਤੇ ਸੀਕੁਐਂਸ ਵਰਕ ਵੀ ਮਿਕਸ ਕਰ ਰਹੇ ਹਨ। ਮਿਰਰ ਦੀ ਛੋਟੀ-ਛੋਟੀ ਚਮਕ ਅਤੇ ਸੀਕੁਐਂਸ ਦੀ ਸ਼ਾਈਨ ਜ਼ਰੀ ਦੀ ਰਾਇਲਟੀ ਨੂੰ ਹੋਰ ਨਿਖਾਰ ਦਿੰਦੀ ਹੈ। ਗਲੇ, ਘੇਰੇ, ਸਲੀਵਜ਼ ਅਤੇ ਦੁਪੱਟੇ ਦੇ ਕਿਨਾਰੇ ’ਤੇ ਕੀਤਾ ਗਿਆ ਹੈਵੀ ਜ਼ਰੀ, ਮਿਰਰ ਅਤੇ ਸੀਕੁਐਂਸ ਦਾ ਕੰਬੀਨੇਸ਼ਨ ਆਊਟਫਿਟ ਦੀ ਖੂਬਸੂਰਤੀ ਨੂੰ ਕਈ ਗੁਣਾ ਵਧਾ ਦਿੰਦਾ ਹੈ।

ਇਸੇ ਵਜ੍ਹਾ ਨਾਲ ਅੱਜ ਦੀਆਂ ਮੁਟਿਆਰਾਂ ਅਤੇ ਔਰਤਾਂ ਸਿੰਪਲ ਤੋਂ ਸਿੰਪਲ ਡਰੈੱਸ ਨੂੰ ਵੀ ਹੈਵੀ ਵਰਕ ਦੇ ਨਾਲ ਪਹਿਨ ਕੇ ਆਪਣੀ ਲੁੱਕ ਨੂੰ ਦੂਜਿਆਂ ਤੋਂ ਬਿਹਤਰ ਬਣਾ ਰਹੀਆਂ ਹਨ। ਇਸ ਵਰਕ ਦੀ ਇਕ ਹੋਰ ਖਾਸ ਗੱਲ ਹੈ ਕਿ ਇਸ ਦੇ ਨਾਲ ਹਰ ਤਰ੍ਹਾਂ ਦੀ ਜਿਊਲਰੀ ਆਸਾਨੀ ਨਾਲ ਕੈਰੀ ਕੀਤੀ ਜਾ ਸਕਦੀ ਹੈ। ਮਿਨੀਮਲ ਲੁੱਕ ਲਈ ਛੋਟੇ ਝੁਮਕੇ ਅਤੇ ਪਰਲ ਨੈੱਕਲੇਸ ਕਾਫ਼ੀ ਹੈ। ਉੱਥੇ ਹੀ, ਰਾਇਲ ਅਤੇ ਗ੍ਰੈਂਡ ਲੁੱਕ ਲਈ ਹੈਵੀ ਜਿਊਲਰੀ ਵੀ ਇਸ ਦੇ ਨਾਲ ਬੈਸਟ ਲੱਗਦੀ ਹੈ। ਗੋਲਡ, ਸਿਲਵਰ ਅਤੇ ਡਾਇਮੰਡ ਜਿਊਲਰੀ ਜ਼ਰੀ ਵਰਕ ਵਾਲੇ ਆਊਟਫਿਟਸ ਦੇ ਨਾਲ ਬਹੁਤ ਖੂਬਸੂਰਤੀ ਨਾਲ ਮੈਚ ਹੋ ਜਾਂਦੀ ਹੈ।

ਚੋਕਰ, ਲੇਅਰ ਵਾਲਾ ਹਾਰ, ਝੁਮਕੇ ਅਤੇ ਚੂੜੀਆਂ ਪਹਿਨਦਿਆਂ ਹੀ ਲੁੱਕ ਪੂਰੀ ਕੰਪਲੀਟ ਹੋ ਜਾਂਦੀ ਹੈ। ਲੁੱਕ ਨੂੰ ਫਾਈਨਲ ਟੱਚ ਦੇਣ ਲਈ ਔਰਤਾਂ ਅੱਜਕੱਲ ਮੈਚਿੰਗ ਪੋਟਲੀ ਬੈਗ ਵੀ ਕੈਰੀ ਕਰ ਰਹੀਆਂ ਹਨ। ਗੋਲਡਨ, ਸਿਲਵਰ ਜਾਂ ਸੂਟ ਨਾਲ ਮੈਚ ਕਰਦਾ ਹੋਇਆ ਪੋਟਲੀ ਬੈਗ ਪੂਰੇ ਆਊਟਫਿਟ ਨੂੰ ਆਪਸ ’ਚ ਜੋੜ ਦਿੰਦਾ ਹੈ। ਜ਼ਰੀ ਵਰਕ ਵਾਲੇ ਫੁੱਟਵੀਅਰ ਇਸ ਦੇ ਨਾਲ ਖੂਬ ਜੱਚਦੇ ਹਨ।

ਕੁੱਲ ਮਿਲਾ ਕੇ ਕਹੀਏ ਤਾਂ ਹੈਵੀ ਜ਼ਰੀ ਵਰਕ ਸਿਰਫ਼ ਕਢਾਈ ਨਹੀਂ, ਸਗੋਂ ਇਕ ਸਟੇਟਮੈਂਟ ਹੈ। ਇਹ ਹਰ ਉਮਰ ਦੀਆਂ ਔਰਤਾਂ ਨੂੰ ਰਾਇਲ, ਕਲਾਸੀ ਅਤੇ ਟ੍ਰੈਡੀਸ਼ਨਲ ਲੁੱਕ ਦਿੰਦਾ ਹੈ। ਇਹੋ ਕਾਰਨ ਹੈ ਕਿ ਪੀੜ੍ਹੀਆਂ ਤੋਂ ਚੱਲਿਆ ਆ ਰਿਹਾ ਇਹ ਵਰਕ ਅੱਜ ਵੀ ਫੈਸ਼ਨ ਦੀ ਦੁਨੀਆ ’ਚ ਸਭ ਤੋਂ ਉੱਪਰ ਹੈ ਅਤੇ ਅੱਗੇ ਵੀ ਔਰਤਾਂ ਦੀ ਪਸੰਦ ਬਣਿਆ ਰਹੇਗਾ।


author

DIsha

Content Editor

Related News