ਇਸ ਤਰ੍ਹਾਂ ਦੇ ਲੜਕੇ ਨਹੀਂ ਸਾਬਿਤ ਹੁੰਦੇ ਚੰਗੇ ਪਤੀ

01/30/2018 2:20:46 PM

ਨਵੀਂ ਦਿੱਲੀ—ਹਰ ਕਿਸੇ ਦੇ ਮਨ ਦੀ ਤਮੰਨਾ ਹੁੰਦੀ ਹੈ ਕਿ ਉਸਦਾ ਜੀਵਨ ਸਾਥੀ ਦੁਨੀਆ ਦਾ ਸਭ ਤੋਂ ਚੰਗਾ ਇਨਸਾਨ ਹੋਵੇ। ਉਹ ਹਰ ਘੜੀ ਉਸਦੇ ਨਾਲ ਰਹੇ ਚਾਹੇ ਸੁੱਖ ਹੋਵੇ ਜਾਂ ਦੁੱਖ। ਕਦੀ ਵੀ ਉਹ ਉਸਦਾ ਸਾਥ ਨਾ ਛੱਡੇ ਪਰ ਕਈ ਬਾਰ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਵੈਸਾ ਨਹੀਂ ਹੁੰਦਾ। ਅੱਜ ਅਸੀਂ ਤੁਹਾਨੂੰ ਲੜਕਿਆਂ ਦੀਆਂ ਕੁਝ ਅਜਿਹੀਆਂ ਹੀ ਆਦਤਾਂ ਦੇ ਬਾਰੇ 'ਚ ਦੱਸਣ ਦਾ ਰਹੇ ਹਾਂ, ਜੋ ਗਲਤ ਲਾਈਫ ਪਾਟਨਰ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ।
1. ਬਿਨ੍ਹਾਂ ਮਤਲਬ ਦੇ ਚੀਜ਼ਾਂ ਸੁੱਟਣਾ
ਹਰ ਬਾਰ ਬਿਨ੍ਹਾਂ ਕਿਸੇ ਗੱਲ ਦੇ ਬਿਨ੍ਹਾਂ ਮਤਲਬ ਚੀਜ਼ਾਂ ਸੁੱਟਣ ਵਾਲੇ ਲੜਕਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਅਜਿਹੇ ਲੜਕੇ ਹੁੰਦੇ ਕੁਝ ਹੋਰ ਹਨ 'ਤੇ ਦਿਖਦੇ ਕੁਝ ਹੋਰ। ਇਨ੍ਹਾਂ ਦੇ ਰਿਸ਼ਤੇ 'ਚ ਕਦੀ ਵੀ ਕੋਈ ਸਚਾਈ ਨਹੀਂ ਹੁੰਦੀ।
2.ਨਿਚਾ ਦਿਖਾਉਣਾ
ਕੁਝ ਲੜਕਿਆਂ ਨੂੰ ਆਦਤ ਹੁੰਦੀ ਹੈ ਕਿ ਉਹ ਹਰ ਗੱਲ 'ਚ ਆਪਣੀ ਹੋਣ ਵਾਲੀ ਪਾਟਨਰ ਨੂੰ ਨਿਚਾ ਦਿਖਾਉਣ ਦੀ ਕੋਸ਼ਿਸ਼ 'ਚ ਲੱਗੇ ਰਹਿੰਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹਾ ਹੀ ਕੁਝ ਹੋ ਰਿਹਾ ਹੈ ਤਾਂ ਉਸ ਰਿਸ਼ਤੇ ਨੂੰ ਉੱਥੇ ਹੀ ਖਤਮ ਕਰ ਦਿਓ। ਇਸ ਤਰ੍ਹਾਂ ਦੇ ਵਿਅਕਤੀ ਨਾਲ ਵਿਆਹ ਕਰਨ ਨਾਲ ਜ਼ਿੰਦਗੀ ਭਰ ਪਛਤਾਵਾ ਹੀ ਰਹਿੰਦਾ ਹੈ।
3. ਡਿਮਾਂਡ ਕਰੇ
ਵਿਆਹ ਤੋਂ ਪਹਿਲਾਂ ਹੀ ਸੈਕਸ, ਪੈਸੇ ਜਾਂ ਕਿਸੇ ਹੋਰ ਚੀਜ਼ ਦੀ ਡਿਮਾਂਡ ਕਰਨ ਲੱਗੇ ਤਾਂ ਉਸ ਲੜਕੇ ਨੂੰ ਛੱਡ ਦੇਣਾ ਹੀ ਚੰਗਾ ਹੋਵਗਾ।  ਅਜਿਹੇ ਲੜਕਿਆਂ ਨੂੰ ਤੁਹਾਡੇ ਨਾਲ ਨਹੀਂ ਸਿਰਫ ਆਪਣੀ ਡਿਮਾਂਡ ਪੂਰੀ ਕਰਨ ਨਾਲ ਹੀ ਮਤਲਬ ਹੁੰਦਾ ਹੈ।
4.ਦੂਸਰਿਆਂ ਤੋਂ ਜਲਨਾ
ਜਿਸ ਨਾਲ ਤੁਸੀਂ ਪਿਆਰ ਜਾਂ ਵਿਆਹ ਕਰਨ ਦੇ ਬਾਰੇ 'ਚ ਸੋਚ ਰਹੇ ਹਨ ਜੇਕਰ ਉਹ ਦੂਸਰੇ ਵਿਅਕਤੀਆਂ ਨੂੰ ਦੇਖ ਕੇ ਜਲਦਾ ਹੋਵੇ, ਉਸ ਨਾਲ ਵਿਆਹ ਕਰਨ ਦੇ ਬਾਰੇ 'ਚ ਸੋਚਨਾ ਛੱੱਡ ਦਿਓ। ਅਜਿਹੇ ਲੜਕੇ ਇਕ ਦਿਨ ਤੁਹਾਡੇ ਤੋਂ ਵੀ ਜਲਨ ਮਹਿਸੂਸ ਕਰ ਸਕਦੇ ਹਨ।


Related News