ਸਿੰਪਲ ਸੂਟਾਂ ਨੂੰ ਚਾਰ ਚੰਨ ਲਾ ਰਹੀਆਂ ਸਟਾਈਲਿਸ਼ ਸਲੀਵਜ਼
Wednesday, Dec 25, 2024 - 11:41 AM (IST)
ਵੈੱਬ ਡੈਸਕ- ਜ਼ਿਆਦਾਤਰ ਮੁਟਿਆਰਾਂ ਅਤੇ ਔਰਤਾਂ ਨੂੰ ਇੰਡੀਅਨ ਡ੍ਰੈੱਸ ’ਚ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਸੂਟ ਔਰਤਾਂ ਅਤੇ ਮੁਟਿਆਰਾਂ ਨੂੰ ਸਿੰਪਲ ਸੋਬਰ ਦੇ ਨਾਲ-ਨਾਲ ਕਾਫ਼ੀ ਸਟਾਈਲਿਸ਼ ਲੁਕ ਵੀ ਦਿੰਦੇ ਹਨ। ਇਨ੍ਹੀਂ ਦਿਨੀਂ ਬਾਜ਼ਾਰਾਂ ’ਚ ਵੱਖ-ਵਿਖ ਡਿਜ਼ਾਈਨ ਅਤੇ ਪੈਟਰਨ ’ਚ ਨਾਰਮਲ ਤੋਂ ਹੈਵੀ ਸੂਟ ਉਪਲੱਬਧ ਹਨ, ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਇਨ੍ਹੀਂ ਦਿਨੀਂ ਵੱਖ-ਵੱਖ ਤਰ੍ਹਾਂ ਦੀਆਂ ਸਟਾਈਲਿਸ਼ ਸਲੀਵਜ਼ ਵਾਲੇ ਸੂਟ ਕਾਫ਼ੀ ਟ੍ਰੈਂਡ ’ਚ ਹਨ। ਮੁਟਿਆਰਾਂ ਅਤੇ ਔਰਤਾਂ ਨੂੰ ਚੂੜੀਦਾਰ ਸਲੀਵਜ਼ ਤੋਂ ਲੈ ਕੇ ਅੰਬ੍ਰੇਲਾ ਸਲੀਵਜ਼, ਕੱਟ ਸਲੀਵਜ਼, ਸਟ੍ਰੇਟ ਲਾਂਗ ਸਲੀਵਜ਼, ਬੈਲੂਨ ਸਲੀਵਜ਼, ਬੰਜਾਰਾ ਸਲੀਵਜ਼, ਕੱਪ ਸਲੀਵਜ਼, ਪੈਨਸਿਲ ਸਲੀਵਜ਼, ਫਿੱਟ ਐਂਡ ਫਲੇਅਰ ਸਲੀਵਜ਼, ਮਿਡਲ ਸਲੀਵਜ਼, ਹਾਈ ਵਾਲਿਊਮ ਸਲੀਵਜ਼, ਲੈਸ ਸਲੀਵਜ਼, ਪੈਚ ਸਲੀਵਜ਼ ਆਦਿ ਦੇ ਡਿਜ਼ਾਈਨ ਵਾਲੇ ਸਲੀਵਜ਼ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ।
ਮੁਟਿਆਰਾਂ ਅਤੇ ਔਰਤਾਂ ਨੂੰ ਸਲੀਵਜ਼ ਵਾਲੇ ਸੂਟਾਂ ’ਚ ਸਿੰਪਲ ਸੂਟ ਤੋਂ ਲੈ ਕੇ ਪਲਾਜੋ ਸੂਟ, ਪਲੇਅਰ ਸੂਟ, ਅਨਾਰਕਲੀ ਸੂਟ, ਸ਼ਰਾਰਾ ਸੂਟ, ਨਾਇਰਾ ਸੂਟ, ਪਾਕਿਸਤਾਨੀ ਸੂਟ, ਅਫਗਾਨੀ ਸੂਟ ਆਦਿ ਕਾਫ਼ੀ ਪਸੰਦ ਆ ਰਹੇ ਹਨ। ਸਰਦੀਆਂ ’ਚ ਵੀ ਮੁਟਿਆਰਾਂ ਨੂੰ ਜ਼ਿਆਦਾਤਰ ਅੰਬ੍ਰੇਲਾ ਸਲੀਵਜ਼ ਵਾਲੇ ਵੈਲਵੇਟ ਦੇ ਸੂਟ ਜਾਂ ਗਰਮ ਸੂਟ ਪਹਿਨੇ ਵੇਖਿਆ ਜਾ ਰਿਹਾ ਹੈ। ਇਨ੍ਹਾਂ ਸੂਟਾਂ ਦੀਆਂ ਸਲੀਵਜ਼ ’ਤੇ ਮੋਤੀ ਜਾਂ ਲੈਸ ਲੱਗੀ ਹੁੰਦੀ ਹੈ, ਜੋ ਇਨ੍ਹਾਂ ਨੂੰ ਹੋਰ ਵੀ ਵਧੇਰੇ ਖੂਬਸੂਰਤ ਬਣਾਉਂਦੀ ਹੈ।
ਇਨ੍ਹਾਂ ਸੂਟਾਂ ਦੀਆਂ ਸਲੀਵਜ਼ ਲੰਮੀਆਂ ਅਤੇ ਅੱਗੇ ਤੋਂ ਅੰਬ੍ਰੇਲਾ ਵਾਂਗ ਖੁੱਲੀਆਂ ਹੁੰਦੀਅ ਹਨ। ਮੁਟਿਆਰਾਂ ਨੂੰ ਸਭ ਤੋਂ ਜ਼ਿਆਦਾ ਅੰਬ੍ਰੇਲਾ ਅਤੇ ਕੱਟ ਸਲੀਵਜ਼ ਵਾਲੇ ਸੂਟ ਪਹਿਨੇ ਵੇਖਿਆ ਜਾ ਸਕਦਾ ਹੈ। ਇਨ੍ਹਾਂ ਨੂੰ ਮੁਟਿਆਰਾਂ ਕੈਜ਼ੂਅਲ ਦੇ ਨਾਲ-ਨਾਲ ਵਿਆਹ ਅਤੇ ਪਾਰਟੀਆਂ ’ਚ ਵੀ ਪਹਿਨ ਰਹੀਆਂ ਹਨ। ਇਹ ਸੂਟ ਮੁਟਿਆਰਾਂ ਨੂੰ ਹਰ ਮੌਕੇ ’ਤੇ ਡਿਫਰੈਂਟ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।